ਸਵ. ਅਮਰਜੀਤ ਸਿੰਘ ਬੈਨੀਪਾਲ ਨੂੰ ਸ਼ਰਧਾਂਜਲੀਆਂ ਭੇਟ
ਅਮਲੋਹ, 16 ਅਕਤੂਬਰ (ਕੇਵਲ ਸਿੰਘ)- ਨੌਜਵਾਨ ਆਗੂ ਸੁਖਚੈਨ ਸਿੰਘ ਦੀਵਾ ਦੇ ਦਾਦਾ ਤੇ ਹਰਬੰਸ ਸਿੰਘ ਬੈਨੀਪਾਲ ਦੇ ਪਿਤਾ ਅਮਰਜੀਤ ਸਿੰਘ ਬੈਨੀਪਾਲ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਪਿੰਡ ਦੀਵਾ ਗੰਢੂਆਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ।
ਸਵ. ਅਮਰਜੀਤ ਸਿੰਘ ਬੈਨੀਪਾਲ ਦੇ ਸ਼ਰਧਾਂਜਲੀ ਸਮਾਗਮ ਮੌਕੇ ਸੰਬੋਧਨ ਕਰਦੇ ਹੋਏ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼ਿੰਗਾਰਾ ਸਿੰਘ ਸਲਾਣਾ, ਹਰਿੰਦਰ ਸਿੰਘ ਦੀਵਾ ਤੇ ਪੋਤਰਾ ਸੁਖਚੈਨ ਸਿੰਘ ਦੀਵਾ ।
ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਸੰਗਤਾਂ। ਤਸਵੀਰਾਂ: ਕੇਵਲ ਸਿੰਘ
17-10-2026