‘ ਆਪ’ ਦੇ ਹਰ ਨੁਮਾਇੰਦੇ ਨੂੰ ਔਰਤਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਸੰਬੰਧੀ ਸਵਾਲ ਪੁੱਛੇ ਜਾਣ-ਬੀਬੀ ਕਿਰਨਦੀਪ ਕੌਰ ਖੰਨਾ
ਮੰਡੀ ਗੋਬਿੰਦਗੜ੍ਹ, 19 ਸਤੰਬਰ (ਇਕਬਾਲਦੀਪ ਸੰਧੂ)-ਹਲਕਾ ਅਮਲੋਹ ਦੇ ਵੱਖ-ਵੱਖ ਪਿੰਡਾਂ ਅਤੇ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ 11 ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸੀਨੀਅਰ ਆਗੂ ਬੀਬੀ ਕਿਰਨਦੀਪ ਕੌਰ ਖੰਨਾ ਵਲੋਂ ਮਹਿਲਾਵਾਂ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਮਹਿਲਾਵਾਂ ਨਾਲ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੰਡੀ ਗੋਬਿੰਦਗੜ੍ਹ, 19 ਸਤੰਬਰ (ਇਕਬਾਲਦੀਪ ਸੰਧੂ)-ਹਲਕਾ ਅਮਲੋਹ ਦੇ ਵੱਖ-ਵੱਖ ਪਿੰਡਾਂ ਅਤੇ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ 11 ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸੀਨੀਅਰ ਆਗੂ ਬੀਬੀ ਕਿਰਨਦੀਪ ਕੌਰ ਖੰਨਾ ਵਲੋਂ ਮਹਿਲਾਵਾਂ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਮਹਿਲਾਵਾਂ ਨਾਲ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਅਤੇ ਸ਼ਹਿਰਾਂ ਵਿਚ ‘ਆਪ’ ਦੇ ਹਰ ਨੁਮਾਇੰਦੇ ਨੂੰ ਆਉਣ ਤੇ ਔਰਤਾਂ ਨਾਲ ਕੀਤੀ ਗਈ ਵਾਅਦੇ ਖ਼ਿਲਾਫ਼ੀ ਸਬੰਧੀ ਘੇਰ ਕਿ ਸਵਾਲ ਕਰਨ ਕਿ ਪੰਜਾਬ ਅਤੇ ਹਲਕੇ ਲਈ ਦੱਸੋ ਕੀਤਾ ਕੀ ਹੈ? ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬੀਬੀ ਕਿਰਨਦੀਪ ਕੌਰ ਖੰਨਾ ਨੇ ਕਿਹਾ ਕਿ ਮਹਿਲਾਵਾਂ ਨੂੰ ਸਰਕਾਰਾਂ ਵਲੋਂ ਕੀਤੇ ਜਾਂਦੇ ਵਾਅਦਿਆਂ ਅਤੇ ਯੋਜਨਾਵਾਂ ਬਾਰੇ ਪੂਰੀ ਜਾਣਕਾਰੀ ਲੈ ਕੇ ਆਪਣੇ ਸਵਾਲ ਸਰਕਾਰ ਦੇ ਨੁਮਾਇੰਦਿਆਂ ਸਾਹਮਣੇ ਰੱਖਣੇ ਚਾਹੀਦੇ ਹਨ। ਖਾਸ ਤੌਰ ‘ਤੇ ਮਹਿਲਾਵਾਂ ਲਈ 1 ਹਜ਼ਾਰ ਮਹੀਨਾ ਦੇਣ ਦਾ 2022 ਦਾ ਚੋਣ ਵਾਅਦਾ ਅਤੇ ਇਸ ਨੂੰ ਲਾਗੂ ਕਰਨ ਵਿਚ ਲੱਗੇ ਸਮੇਂ ਬਾਰੇ ਵੀ ਮੀਟਿੰਗਾਂ ਦੌਰਾਨ ਚਰਚਾ ਕੀਤੀ ਗਈ। ਇਹ ਵਾਅਦਾ 2022 ਦੀਆਂ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਸੀ ਅਤੇ 2026 ਵਿਚ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਮਹੀਨਾਵਾਰ ਵਿੱਤੀ ਸਹਾਇਤਾ ਦੀ ਸਕੀਮ ਲਾਗੂ ਕੀਤੀ ਗਈ ਹੈ। ਬੀਬੀ ਕਿਰਨਦੀਪ ਕੌਰ ਖੰਨਾ ਨੇ ਕਿਹਾ ਕਿ ਮਹਿਲਾਵਾਂ ਨੂੰ ਆਪਣੇ ਪਿੰਡਾਂ ਅਤੇ ਹਲਕੇ ਨਾਲ ਸਬੰਧਿਤ ਵਿਕਾਸ ਕਾਰਜਾਂ, ਰੋਜ਼ਗਾਰ, ਮਹਿੰਗਾਈ, ਨਸ਼ਿਆਂ ਅਤੇ ਹੋਰ ਲੋਕ-ਮਸਲਿਆਂ ਬਾਰੇ ਵੀ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਸਰਕਾਰ ਦੇ ਕੰਮਾਂ ਦਾ ਹਿਸਾਬ ਮੰਗਣਾ ਚਾਹੀਦਾ ਹੈ। ਇਨ੍ਹਾ ਮੀਟਿੰਗਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਰਕਲ ਪ੍ਰਧਾਨ ਜਥੇ. ਜਰਨੈਲ ਸਿੰਘ ਮਾਜਰੀ, ਸਿਮਰਨਜੀਤ ਸਿੰਘ ਧਾਲੀਵਾਲ, ਜਸ਼ਨਪ੍ਰੀਤ ਸਿੰਘ ਸ਼ਾਹਪੁਰ ਨੇ ਜਿੱਥੇ ਸੰਬੋਧਨ ਕੀਤਾ। ਉੱਥੇ ਵੱਖ-ਵੱਖ ਪਿੰਡਾਂ ਅਤੇ ਵਾਰਡ ਦੀਆਂ ਔਰਤਾਂ ਵਲੋਂ ਬੀਬੀ ਕਿਰਨਦੀਪ ਕੌਰ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਨ੍ਹਾਂ ਮੀਟਿੰਗਾਂ ਸਮੇਂ ਸਾਬਕਾ ਸਰਪੰਚ ਬਹਾਦਰ ਸਿੰਘ ਬੱਡਗੁੱਜਰਾਂ, ਸਵਰਨ ਸਿੰਘ, ਸਤਨਾਮ ਸਿੰਘ ਕਾਹਲੋਂ, ਹਰਪਾਲ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਨੋਨੀ, ਜਸਵੀਰ ਕੌਰ, ਇਕਬਾਲਜੀਤ ਕੌਰ, ਸ਼ਰਨਜੀਤ ਕੌਰ, ਹਰਦੀਪ ਕੌਰ, ਮਨਦੀਪ ਕੌਰ, ਰਾਜ ਕੌਰ, ਬਿੰਦਰ ਕੌਰ, ਗੁਰਜੀਤ ਕੌਰ, ਕੁਲਵੰਤ ਕੌਰ ਸ਼ਾਹਪੁਰ, ਮਨਵੀਰ ਕੌਰ, ਅਮਨਦੀਪ ਕੌਰ ਕਾਹਲੋ, ਦਲਜੀਤ ਕੌਰ ਕਾਹਲੋ, ਜਸਪ੍ਰੀਤ ਕੌਰ, ਮਨਦੀਪ ਕੌਰ, ਦਮਨਦੀਪ ਕੌਰ, ਗੁਰਪਿੰਦਰ ਕੌਰ, ਅਮਰੀਕ ਕੌਰ, ਰਾਜਵਿੰਦਰ ਕੌਰ, ਤਲਵਿੰਦਰ ਕੌਰ, ਲਖਵਿੰਦਰ ਕੌਰ, ਸੁਨੀਤਾ ਕੁਮਾਰੀ, ਕੁਲਜੀਤ ਰਾਣੀ, ਰਾਣੀ ਸ਼ਾਹਪੁਰ, ਮਨੋਹਰ ਸਿੰਘ, ਬਲਵਿੰਦਰ ਸਿੰਘ, ਪ੍ਰਦੀਪ ਕੁਮਾਰ ਮਿੰਟੂ, ਸਤਨਾਮ ਸਿੰਘ ਫੌਜੀ, ਬਲਵਿੰਦਰ ਕੌਰ ਸ਼ਾਂਤੀ ਨਗਰ, ਗੁਰਮੀਤ ਕੌਰ, ਗੁਰਜੀਤ ਕੌਰ, ਰੇਖਾ ਧੀਮਾਨ, ਰਾਣੀ ਧੀਮਾਨ, ਕ੍ਰਿਸ਼ਨਾ ਦੇਵੀ, ਕਰਮਜੀਤ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਸੁਰਿੰਦਰ ਕੌਰ, ਸੀਮਾ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਮੌਜੂਦ ਸਨ।