20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਡਾ. ਮਨੋਹਰ ਸਿੰਘ ਵਲੋਂ ਪਿੰਡ ਭੜੀ ਵਿਖੇ ਕੀਤੀ ਜਾ ਰਹੀ ਰੈਲੀ ਦਾ ਕਾਂਗਰਸ ਨਾਲ ਕੋਈ ਸੰਬੰਧ ਨਹੀਂ-ਸੁਰਿੰਦਰ ਸਿੰਘ ਰਾਮਗੜ੍ਹ

ਖਮਾਣੋਂ, 19 ਸਤੰਬਰ (ਜੋਗਿੰਦਰ ਪਾਲ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਨੇ ਡਾ. ਮਨੋਹਰ ਸਿੰਘ ਵਲੋਂ 20 ਸਤੰਬਰ ਨੂੰ ਨਜ਼ਦੀਕੀ ਪਿੰਡ ਭੜੀ ਵਿਖੇ ਕੀਤੀ ਜਾ ਰਹੀ ਰੈਲੀ ਸਬੰਧੀ ਸਪਸ਼ਟ ਕੀਤਾ ਹੈ ਕਿ ਇਸ ਰੈਲੀ ਦਾ ਕਾਂਗਰਸ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।

ਅਜੀਤ ਡੈਸਕ 20-09-2026
ਖਮਾਣੋਂ, 19 ਸਤੰਬਰ (ਜੋਗਿੰਦਰ ਪਾਲ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਨੇ ਡਾ. ਮਨੋਹਰ ਸਿੰਘ ਵਲੋਂ 20 ਸਤੰਬਰ ਨੂੰ ਨਜ਼ਦੀਕੀ ਪਿੰਡ ਭੜੀ ਵਿਖੇ ਕੀਤੀ ਜਾ ਰਹੀ ਰੈਲੀ ਸਬੰਧੀ ਸਪਸ਼ਟ ਕੀਤਾ ਹੈ ਕਿ ਇਸ ਰੈਲੀ ਦਾ ਕਾਂਗਰਸ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਜ਼ਿਲ੍ਹਾ ਕਾਂਗਰਸ ਕਮੇਟੀ ਅਤੇ ਨਾ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਇਸ ਸਬੰਧੀ ਕੋਈ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਇਹ ਡਾ. ਮਨੋਹਰ ਸਿੰਘ ਦੀ ਸਾਡੀ ਸਾਂਝ ਸੁਸਾਇਟੀ ਦਾ ਨਿੱਜੀ ਪ੍ਰੋਗਰਾਮ ਹੈ। ਰਾਮਗੜ੍ਹ ਨੇ ਜ਼ਿਲ੍ਹੇ ਭਰ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਨੂੰ ਕਾਂਗਰਸ ਪਾਰਟੀ ਦਾ ਪ੍ਰੋਗਰਾਮ ਨਾ ਸਮਝਣ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਨਿਰਧਾਰਿਤ ਪ੍ਰੋਗਰਾਮਾਂ ਅਤੇ ਅਨੁਸ਼ਾਸਨ ਅਨੁਸਾਰ ਹੀ ਆਗੂਆਂ ਤੇ ਵਰਕਰਾਂ ਨੂੰ ਗਤੀਵਿਧੀਆਂ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਪਾਰਟੀ ਅਨੁਸ਼ਾਸਨ ਸਬੰਧੀ ਸਵਾਲ ਪੈਦਾ ਹੁੰਦੇ ਹਨ ਅਤੇ ਪਾਰਟੀ ਦਾ ਅਕਸ ਕਮਜ਼ੋਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰ ਪਾਰਟੀ ਦੇ ਅਧਿਕਾਰਤ ਪ੍ਰੋਗਰਾਮਾਂ ਬਾਰੇ ਜ਼ਿਲ੍ਹਾ ਕਾਂਗਰਸ ਕਮੇਟੀ ਅਤੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕ ਪ੍ਰਧਾਨਾਂ ਤੋਂ ਹੀ ਜਾਣਕਾਰੀ ਲੈਣ। ਇਸ ਮੌਕੇ ਉਨ੍ਹਾਂ ਨਾਲ ਸਰਬਜੀਤ ਸਿੰਘ ਜੀਤੀ ਪ੍ਰਧਾਨ ਬਲਾਕ ਖਮਾਣੋਂ, ਅਮੀ ਚੰਦ ਭਟੇੜੀ ਪ੍ਰਧਾਨ ਬਲਾਕ ਬਸੀ ਪਠਾਣਾਂ, ਨਾਜਰ ਸਿੰਘ ਰੱਤੋਂ ਪ੍ਰਧਾਨ ਕਾਂਗਰਸ ਕਿਸਾਨ ਸੈੱਲ ਖਮਾਣੋਂ ਅਤੇ ਨੰਬਰਦਾਰ ਨੱਥੂ ਰਾਮ ਨੰਗਲਾਂ ਜ਼ਿਲ੍ਹਾ ਮੀਤ ਪ੍ਰਧਾਨ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੂਦ ਸਭਾ ਸਰਹਿੰਦ ਨੇ ਸੂਦ ਪਰਿਵਾਰਾਂ ਦਾ ਧਾਰਮਿਕ ਮਿਲਣੀ ਸਮਾਗਮ ਵਿਚ ਸ਼ਿਰਕਤ ਕਰਨ ’ਤੇ ਕੀਤਾ ਧੰਨਵਾਦ ਅਗਲੀ ਖ਼ਬਰ ਰੇਲਵੇ ਪੁਲ ਨਿਰਮਾਣ ਨੂੰ ਲੈ ਕੇ ਵਿਧਾਇਕ ਗੈਰੀ ਬੜਿੰਗ ਨੇ ਢਾਈ ਘੰਟੇ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।