ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਨੇ ਨਵੀਂ ਪਾਰੀ ਦੀ ਕੀਤੀ ਸ਼ੁਰੂਆਤ ਨਸਰਾਲੀ ਗਊਸ਼ਾਲਾ ਵਿਚ ਗਊ ਮਾਤਾ ਨੂੰ ਖੁਆਇਆ ਹਰਾ ਚਾਰਾ
ਮੰਡੀ ਗੋਬਿੰਦਗੜ੍ਹ, 6 ਸਤੰਬਰ (ਇਕਬਾਲਦੀਪ ਸੰਧੂ)- ਨਵਗਠਿਤ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਵਲੋਂ ਆਪਣੇ ਸੇਵਾ ਕਾਰਜਾਂ ਦੀ ਸ਼ੁਰੂਆਤ ਨਸਰਾਲੀ ਗਊਸ਼ਾਲਾ ਵਿਖੇ ਗਊ ਮਾਤਾ ਨੂੰ ਹਰਾ ਚਾਰਾ ਖੁਆ ਕੇ ਕੀਤੀ ਗਈ। ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਕਲੱਬ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਅਜੀਤ ਡੈਸਕ
07-09-2026