06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਅਧਿਆਪਕ ਸਾਨੂੰ ਚੰਗੇ ਸਸਕਾਰ ਤੇ ਜੀਵਨ ਵਿਚ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ-ਮਲਹੋਤਰਾ

ਬਸੀ ਪਠਾਣਾਂ, 5 ਸਤੰਬਰ (ਐਚ. ਐਸ.

ਅਜੀਤ ਡੈਸਕ 06-09-2026
ਬਸੀ ਪਠਾਣਾਂ, 5 ਸਤੰਬਰ (ਐਚ.ਐਸ.ਗੌਤਮ)-ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬਸੀ ਪਠਾਣਾਂ ਵਲੋਂ ਅਧਿਆਪਕ ਦਿਵਸ ਮੌਕੇ ਪਿੰਡ ਖਾਲਸਪੁਰ ਦੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਪਰਿਸ਼ਦ ਦੇ ਪੰਜਾਬ ਰੀਜਨਲ ਕਨਵੀਨਰ ਸੰਸਕਾਰੀ ਰਮੇਸ਼ ਮਲਹੋਤਰਾ, ਬਲਦੇਵ ਕ੍ਰਿਸ਼ਨ ਤੇ ਨੀਰਜ ਮਲਹੋਤਰਾ ਪ੍ਰਧਾਨ ਪਰਿਸ਼ਦ ਨੇ ਕਿਹਾ ਕਿ ਅਧਿਆਪਕ ਸਾਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦੇ ਸਗੋਂ ਸਹੀ ਸੋਚ ਚੰਗੇ ਸੰਸਕਾਰ ਅਤੇ ਜੀਵਨ ਵਿਚ ਅੱਗੇ ਵਧਣ ਦੀ ਪ੍ਰੇਰਨਾ ਵੀ ਦਿੰਦੇ ਹਨ, ਜੋ ਬੱਚਿਆਂ ਦੀ ਕੀਤੀ ਮਿਹਨਤ ਸਬਰ ਅਤੇ ਸਮਰਪਣ ਰਾਹੀਂ ਭਵਿੱਖ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਧਿਆਪਕ ਬੱਚਿਆਂ ਨੂੰ ਅਗਿਆਨਤਾ ਦੇ ਹਨੇਰੇ ਵਿਚੋਂ ਕੱਢ ਕੇ ਗਿਆਨ ਦੀ ਰੌਸ਼ਨੀ ਵੱਲ ਲਿਜਾਣਾ ਵਿਚ ਸਹਾਈ ਬਣਦੇ ਹਨ। ਇਸ ਮੌਕੇ ਤੇ ਹਾਈ ਸਕੂਲ ਦੇ ਪ੍ਰਿੰਸੀਪਲ ਸਮੇਤ 9 ਅਧਿਆਪਕਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿਚ ਪੂਨਮ ਖੁੱਲਰ ਪ੍ਰਿੰਸੀਪਲ, ਹਰਪ੍ਰੀਤ ਸਿੰਘ ਸਾਇੰਸ ਟੀਚਰ, ਕੁਲਵਿੰਦਰ ਕੌਰ ਪੰਜਾਬੀ ਟੀਚਰ, ਹਰਦੀਪ ਕੌਰ ਹਿੰਦੀ ਟੀਚਰ, ਹਰਦੀਪ ਸਿੰਘ ਕਲਰਕ, ਅਮਨਦੀਪ ਕੌਰ ਐਸ.ਐਸ.ਟੀਚਰ, ਅਮਨਜੀਤ ਕੌਰ ਕੰਪਿਊਟਰ ਟੀਚਰ, ਰਮਨ ਕੈਂਥ ਅੰਗਰੇਜ਼ੀ ਟੀਚਰ ਅਤੇ ਰਜਤ ਸਾਹੀ ਮੈਥ ਟੀਚਰ ਸ਼ਾਮਿਲ ਸਨ। ਇਸ ਮੌਕੇ ਤੇ ਰਕੇਸ਼ ਗੁਪਤਾ ਅਸ਼ੋਕ ਗਰਗ, ਪ੍ਰਦੀਪ ਕੁਮਾਰ ਕੈਸ਼ੀਅਰ, ਜੈ ਕ੍ਰਿਸ਼ਨ ਕਸ਼ਯਪ, ਸੁਸ਼ੀਲ ਕੁਮਾਰ ਵੀ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਰੈੱਡ ਰੋਜ਼ ਇੰਗਲਿਸ਼ ਮਾਡਲ ਸਕੂਲ ’ਚ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਸੰਤ ਰਾਮਪਾਲ ਦਾ ਅਵਤਾਰ ਦਿਵਸ ਅੱਠ ਰਾਜਾਂ ਦੇ 14 ਸਤਲੋਕ ਆਸ਼ਰਮਾਂ ਵਿਚ ਹੋਣਗੇ ਇਕੱਠੇ ਮਹਾਂ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।