06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਵਰਲਡ ਯੂਨੀਵਰਸਿਟੀ ਵਿਚ ਪੰਜ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਸਮਾਪਤ

ਫ਼ਤਹਿਗੜ੍ਹ ਸਾਹਿਬ, 5 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਅਧੀਨ ਭਾਸ਼ਾ ਸਿੱਖਿਆ ਸ਼ਾਸਤਰ ਅਤੇ ਵਿਕਾਸ ਦੇ ਕੇਂਦਰ ਵਲੋਂ ਬੀ. ਏ,ਬੀ.

ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਖੇ ਪੰਜ ਰੋਜ਼ਾ ਵਰਕਸ਼ਾਪ ਦੌਰਾਨ ਵਿਦਿਆਰਥੀ ਅਤੇ ਅਧਿਆਪਕ। ਅਜੀਤ ਤਸਵੀਰ 06-09-2026
ਫ਼ਤਹਿਗੜ੍ਹ ਸਾਹਿਬ, 5 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਅਧੀਨ ਭਾਸ਼ਾ ਸਿੱਖਿਆ ਸ਼ਾਸਤਰ ਅਤੇ ਵਿਕਾਸ ਦੇ ਕੇਂਦਰ ਵਲੋਂ ਬੀ.ਏ,ਬੀ.ਐੱਡ. ਬੈਚ 2024 ਦੇ ਵਿਦਿਆਰਥੀਆਂ ਲਈ ‘ਸੰਚਾਰ ਰਾਹੀਂ ਜੁੜਨਾ ਅਕਾਦਮਿਕ ਅਤੇ ਕਲਾਸ-ਰੂਮ ਸੰਚਾਰ ਹੁਨਰਾਂ ਦਾ ਵਿਕਾਸ’ ਵਿਸ਼ੇ ’ਤੇ ਕਰਵਾਈ ਗਈ ਪੰਜ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਸਮਾਪਤ ਹੋ ਗਈ। ਵਰਕਸ਼ਾਪ ਵਿਚ 40 ਵਿਦਿਆਰਥੀਆਂ ਨੇ ਭਾਗ ਲਿਆ। ਇਸ ਦਾ ਮਕਸਦ ਭਵਿੱਖ ਦੇ ਅਧਿਆਪਕਾਂ ਵਿਚ ਗੱਲਬਾਤ ਤੇ ਸੰਚਾਰ ਦੇ ਹੁਨਰ ਨੂੰ ਹੋਰ ਮਜ਼ਬੂਤ ਕਰਨਾ, ਉਨ੍ਹਾਂ ਨੂੰ ਸਾਫ਼-ਸੁਥਰੇ, ਭਰੋਸੇਮੰਦ, ਹਮਦਰਦੀ ਭਰੇ ਅਤੇ ਮਕਸਦ ਨਾਲ ਗੱਲ ਕਰਨ ਦੇ ਯੋਗ ਬਣਾਉਣਾ ਸੀ। ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਸਿੱਖਿਆ ਵਿਭਾਗ ਦੀ ਇਸ ਪਹਿਲ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਅਧਿਆਪਕ-ਸਿਖਿਆਰਥੀਆਂ ਨੂੰ ਆਪਣੇ ਪੜ੍ਹਾਉਣ ਅਤੇ ਆਪਸੀ ਵਰਤਾਰੇ ਨਾਲ ਜੁੜੇ ਹੁਨਰਾਂ ਨੂੰ ਲਗਾਤਾਰ ਨਿਖਾਰਨ ਲਈ ਪ੍ਰੇਰਿਤ ਕੀਤਾ। ਡਾ. ਹਰਲੀਨ ਬਿਲਿੰਗ ਮੁਖੀ ਸਿੱਖਿਆ ਵਿਭਾਗ ਨੇ ਅਧਿਆਪਕ ਲਈ ਚੰਗੀ ਗੱਲਬਾਤ ਨੂੰ ਇਕ ਅਹਿਮ ਪੇਸ਼ੇਵਰ ਹੁਨਰ ਦੱਸਦਿਆਂ ਕਿਹਾ ਕਿ ਇਕ ਚੰਗਾ ਅਧਿਆਪਕ ਸਿਰਫ਼ ਜਾਣਕਾਰੀ ਨਹੀਂ ਦਿੰਦਾ, ਸਗੋਂ ਵਿਦਿਆਰਥੀਆਂ ਨਾਲ ਚੰਗਾ ਰਿਸ਼ਤਾ ਬਣਾਉਂਦਾ, ਹਮਦਰਦੀ ਨਾਲ ਸੁਣਦਾ, ਗੱਲ ਨੂੰ ਸਾਫ਼ ਢੰਗ ਨਾਲ ਸਮਝਾਉਂਦਾ ਅਤੇ ਕਲਾਸ ਵਿਚ ਸਿੱਖਣ ਲਈ ਚੰਗਾ ਮਾਹੌਲ ਬਣਾਉਂਦਾ ਹੈ। ਗੁਰਵਿੰਦਰ ਕੌਰ ਨੇ ‘ਸੰਚਾਰ ਕੰਪਾਸ ਜਾਣੋ, ਸੋਚੋ ਤੇ ਕਨੈੱਕਟ ਕਰੋ’ ਰਾਹੀਂ ਆਪਣੇ ਆਪ ਨੂੰ ਸਮਝਣ ਅਤੇ ਦੂਜਿਆਂ ਨਾਲ ਚੰਗੇ ਰਿਸ਼ਤੇ ਬਣਾਉਣ ਬਾਰੇ ਗੱਲ ਕੀਤੀ। ਸਵਿਤਾ ਠਾਕੁਰ ਨੇ ‘ਸ਼ਕਤੀ ਵਾਲੇ ਸ਼ਬਦ ਉਦੇਸ਼ ਨਾਲ ਬੋਲੋ’ ਸੈਸ਼ਨ ਵਿਚ ਸਾਫ਼ ਗੱਲ ਕਰਨ, ਢੁਕਵੇਂ ਸ਼ਬਦ ਚੁਣਨ ਅਤੇ ਭਰੋਸੇ ਨਾਲ ਬੋਲਣ ਦੀ ਮਹੱਤਤਾ ਦੱਸੀ। ਹਰਮਨਜੋਤ ਕੌਰ ਨੇ ‘ਪਹਿਲਾਂ ਸੁਣੋ ਸਮਝ ਦੀ ਬੁੱਧੀ’ ਵਿਚ ਧਿਆਨ ਨਾਲ ਸੁਣਨ, ਹਮਦਰਦੀ ਅਤੇ ਧੀਰਜ ਨਾਲ ਗੱਲ ਸਮਝਣ ’ਤੇ ਜ਼ੋਰ ਦਿੱਤਾ। ਕਰਮਜੀਤ ਕੌਰ ਨੇ ‘ਚੁੱਪ ਗੈਰ-ਮੌਖਿਕ ਸੰਦੇਸ਼ਾਂ ਨੂੰ ਸਮਝਣਾ’ ਰਾਹੀਂ ਸਰੀਰਕ ਭਾਸ਼ਾ, ਹਾਵ-ਭਾਵ ਅਤੇ ਅੱਖਾਂ ਦੇ ਸੰਪਰਕ ਦੀ ਮਹੱਤਤਾ ਸਮਝਾਈ। ਅੰਤਿਮ ਸੈਸ਼ਨ ‘ਸੰਚਾਰਕ ਅਧਿਆਪਕ ਜੁੜਨਾ, ਵਿਆਖਿਆ ਕਰਨਾ ਅਤੇ ਪ੍ਰੇਰਿਤ ਕਰਨਾ’ ਡਾ. ਲਖਵੀਰ ਕੌਰ ਵਲੋਂ ਕਰਵਾਇਆ ਗਿਆ। ਵਰਕਸ਼ਾਪ ਦਾ ਸੰਚਾਲਨ ਸਤਵੰਤ ਕੌਰ ਅਤੇ ਕਿਰਨ ਬਾਲਾ ਵਲੋਂ ਕੀਤਾ ਗਿਆ।
ਪਿਛਲੀ ਖ਼ਬਰ ਅਧਿਆਪਕ ਦਿਵਸ ਮੌਕੇ ਰੋਟਰੀ ਕਲੱਬ ਸਰਹਿੰਦ ਵਲੋਂ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਨਾਗਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।