28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮਹਿਰਾ ਅਤੇ ਕਸ਼ਯਪ ਸਮਾਜ ਦਾ ਵਫ਼ਦ ਓ.ਐਸ.ਡੀ ਮੁੱਖ ਮੰਤਰੀ ਨੂੰ ਮਿਲਿਆ

ਫ਼ਤਹਿਗੜ੍ਹ ਸਾਹਿਬ, 27 ਅਗਸਤ (ਮਨਪ੍ਰੀਤ ਸਿੰਘ)-ਮਹਿਰਾ ਅਤੇ ਕਸ਼ਯਪ ਸਮਾਜ ਦੇ ਇਕ ਵਫ਼ਦ ਵਲੋਂ ਓ. ਐਸ.

ਅਜੀਤ ਡੈਸਕ 28-08-2026
ਫ਼ਤਹਿਗੜ੍ਹ ਸਾਹਿਬ, 27 ਅਗਸਤ (ਮਨਪ੍ਰੀਤ ਸਿੰਘ)-ਮਹਿਰਾ ਅਤੇ ਕਸ਼ਯਪ ਸਮਾਜ ਦੇ ਇਕ ਵਫ਼ਦ ਵਲੋਂ ਓ.ਐਸ.ਡੀ ਮੁੱਖ ਮੰਤਰੀ ਸੁਖਵੀਰ ਸਿੰਘ ਸੁੱਖੀ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਵਫ਼ਦ ਵਲੋਂ ਮੰਗ ਪੱਤਰ ਸੌਂਪਦਿਆਂ ਪੰਜਾਬ ਸਰਕਾਰ ਤੋਂ ਮਹਿਰਾ ਅਤੇ ਕਸ਼ਯਪ ਸਮਾਜ ਲਈ ਵੈਲਫੇਅਰ ਬੋਰਡ ਦਾ ਗਠਨ ਜਲਦ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ। ਵਫ਼ਦ ਵਿਚ ਫ਼ਤਹਿਗੜ੍ਹ ਸਾਹਿਬ ਸਥਿਤ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸੁਖਦੇਵ ਸਿੰਘ ਰਾਜ ਮਹਿਰਾ, ਸੈਕਟਰੀ ਗੁਰਚਰਨ ਸਿੰਘ ਮਹਿਰਾ, ਇਸਤਰੀ ਵਿੰਗ ਪ੍ਰਧਾਨ ਬੀਬੀ ਬਲਜਿੰਦਰ ਕੌਰ, ਐਡੀਟਰ ਮਹਿੰਦਰ ਸਿੰਘ, ਕੁਲਦੀਪ ਸਿੰਘ ਲਾਡ, ਬਿੰਦਰ ਸਿੰਘ, ਸ਼ਹੀਦ ਭਾਈ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ ਦੇ ਚੇਅਰਮੈਨ ਜਗਦੀਪ ਸਿੰਘ ਪਿੰਟਾ, ਪ੍ਰਧਾਨ ਗੁਰਦਰਸ਼ਨ ਸਿੰਘ ਰਾਜੂ, ਕੈਸ਼ੀਅਰ ਗੁਰਦੀਪ ਸਿੰਘ, ਕਰਨ ਮਹਿਰਾ, ਜੋਰਾ ਸਿੰਘ ਸਰਪ੍ਰਸਤ ਅਤੇ ਬੀਬੀ ਮਨਦੀਪ ਕੌਰ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਸਮੇਤ ਹੋਰ ਆਗੂ ਮੌਜੂਦ ਸਨ। ਵਫ਼ਦ ਨੇ ਕਿਹਾ ਕਿ ਮਹਿਰਾ ਤੇ ਕਸ਼ਯਪ ਸਮਾਜ ਦੀਆਂ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਮੰਗਾਂ ਨੂੰ ਧਿਆਨ ਵਿਚ ਰੱਖਦਿਆਂ ਸਮਾਜ ਲਈ ਵੱਖਰਾ ਵੈਲਫੇਅਰ ਬੋਰਡ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ। ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮੰਗ ’ਤੇ ਜਲਦ ਕਾਰਵਾਈ ਕੀਤੀ ਜਾਵੇ। ਇਸ ਮੌਕੇ ਓ.ਐਸ.ਡੀ ਮੁੱਖ ਮੰਤਰੀ ਸੁਖਵੀਰ ਸਿੰਘ ਸੁੱਖੀ ਵਲੋਂ ਵਫ਼ਦ ਨੂੰ ਇਸ ਮੰਗ ਸਬੰਧੀ ਪੂਰਾ ਵਿਸ਼ਵਾਸ ਦਿਵਾਇਆ ਗਿਆ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਨ ਦਾ ਭਰੋਸਾ ਵੀ ਦਿੱਤਾ।
ਪਿਛਲੀ ਖ਼ਬਰ ਜੀ.ਪੀ.ਸੀ ਵਿਖੇ ਦੋ-ਰੋਜ਼ਾ ਪੁਸਤਕ ਮੇਲਾ ਲਾਇਆ ਅਗਲੀ ਖ਼ਬਰ ਹਵਾਈ ਫਾਇਰ ਕਰਨ ’ਤੇ 2 ਵਿਅਕਤੀਆਂ ਤੇ 6 ਅਣਪਛਾਤੇ ਜਣਿਆਂ ਵਿਰੁੱਧ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।