27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਹਿਊਮਨ ਰਾਈਟਸ ਐਂਡ ਐਂਟੀ ਕੁਰੱਪਸ਼ਨ ਫ਼ਰੰਟ ਵਲੋਂ ਰਾਜੇਸ਼ ਸਿੰਗਲਾ ਸੂਬਾ ਵਾਈਸ ਚੇਅਰਮੈਨ ਨਿਯੁਕਤ

ਬਸੀ ਪਠਾਣਾਂ, 26 ਅਗਸਤ (ਰਾਜਿੰਦਰ ਸ਼ਰਮਾ)-ਦ ਹਿਊਮਨ ਰਾਈਟਸ ਐਂਡ ਐਂਟੀ ਕਰੱਪਸ਼ਨ ਫ਼ਰੰਟ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਹੋਰ ਮਜ਼ਬੂਤੀ ਦੇਣ ਲਈ ਰਾਜੇਸ਼ ਸਿੰਗਲਾ ਨੂੰ ਸੰਸਥਾ ਦਾ ਸੂਬਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਫ਼ਰੰਟ ਦੇ ਪੰਜਾਬ ਪ੍ਰਧਾਨ ਐਮ.

ਅਜੀਤ ਡੈਸਕ 27-08-2026
ਬਸੀ ਪਠਾਣਾਂ, 26 ਅਗਸਤ (ਰਾਜਿੰਦਰ ਸ਼ਰਮਾ)-ਦ ਹਿਊਮਨ ਰਾਈਟਸ ਐਂਡ ਐਂਟੀ ਕਰੱਪਸ਼ਨ ਫ਼ਰੰਟ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਹੋਰ ਮਜ਼ਬੂਤੀ ਦੇਣ ਲਈ ਰਾਜੇਸ਼ ਸਿੰਗਲਾ ਨੂੰ ਸੰਸਥਾ ਦਾ ਸੂਬਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਫ਼ਰੰਟ ਦੇ ਪੰਜਾਬ ਪ੍ਰਧਾਨ ਐਮ.ਐਸ.ਰੋਹਟਾ ਵਲੋਂ ਰਾਜੇਸ਼ ਸਿੰਗਲਾ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਫ਼ਰੰਟ ਦੇ ਸੂਬਾ ਪ੍ਰਧਾਨ ਐਮ.ਐਸ. ਰੋਹਟਾ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਸਮਾਜ ਦੇ ਲੋੜਵੰਦ ਵਰਗਾਂ ਦੀ ਬਾਂਹ ਫੜਨਾ, ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਅਤੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਫ਼ਰੰਟ ਪਿਛਲੇ 17 ਸਾਲਾਂ ਤੋਂ ਮਾਨਵਤਾ ਦੀ ਸੇਵਾ, ਸਮਾਜਿਕ ਭਲਾਈ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਵੱਖ-ਵੱਖ ਕਾਰਜ ਕਰਦਾ ਆ ਰਿਹਾ ਹੈ। ਸੰਸਥਾ ਵਲੋਂ ਹੋਣਹਾਰ ਤੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਕਿਤਾਬਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਲੋੜਵੰਦ ਵਿਦਿਆਰਥੀਆਂ ਦੀਆਂ ਫ਼ੀਸਾਂ ਭਰਨ ’ਚ ਵੀ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਜੇਸ਼ ਸਿੰਗਲਾ ਦੀ ਨਿਯੁਕਤੀ ਨਾਲ ਸੰਸਥਾ ਦੀਆਂ ਗਤੀਵਿਧੀਆਂ ਨੂੰ ਸੂਬਾ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ। ਨਵ-ਨਿਯੁਕਤ ਸੂਬਾ ਵਾਈਸ ਚੇਅਰਮੈਨ ਰਾਜੇਸ਼ ਸਿੰਗਲਾ ਨੇ ਪੰਜਾਬ ਪ੍ਰਧਾਨ ਐਮ.ਐਸ.ਰੋਹਟਾ ਅਤੇ ਸੰਸਥਾ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ’ਤੇ ਕਿਸਾਨ ਵਿੰਗ ਦੇ ਸੂਬਾ ਇੰਚਾਰਜ ਕਮਲਜੀਤ ਸਿੰਘ ਬੈਂਸ, ਕੈਸ਼ੀਅਰ ਹੰਸ ਰਾਜ ਅਤੇ ਸੰਸਥਾ ਦੇ ਬਸੀ ਪਠਾਣਾਂ ਪ੍ਰਧਾਨ ਜਸਵਿੰਦਰ ਸਿੰਘ ਲਾਲੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਲਾਇਨਜ਼ ਕਲੱਬ ਦੀ ਡਾਇਰੈਕਟਰ ਬੋਰਡ ਨਾਲ ਮੀਟਿੰਗ ਅਗਲੀ ਖ਼ਬਰ ਪਾਈਨ ਗਰੋਵ ਪਬਲਿਕ ਸਕੂਲ ’ਚ ‘ਮਿਸ਼ਨ ਹਰਿਆਲੀ’ ਰੁੱਖ ਲਗਾਓ ਮੁਹਿੰਮ ਤਹਿਤ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।