10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪੰਜਾਬ ਦੀ ਜਵਾਨੀ ਨੂੰ ਨਸ਼ਾ-ਮੁਕਤ ਕਰਨ ਦੀ ਬਜਾਏ ਦਵਾਈਆਂ ’ਤੇ ਨਿਰਭਰ ਬਣਾਉਣਾ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਵੱਡੀ ਨਾਕਾਮੀ-ਕੈਂਥ

ਨਾਭਾ, 9 ਅਗਸਤ (ਜਗਨਾਰ ਸਿੰਘ ਦੁਲੱਦੀ)-ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪੰਜਾਬ ਵਿਧਾਨ ਸਭਾ ਦੀ ਪਬਲਿਕ ਅੰਡਰਟੇਕਿੰਗਜ਼ ਕਮੇਟੀ ਦੀ 129ਵੀਂ ਰਿਪੋਰਟ ਨੂੰ ਭਗਵੰਤ ਮਾਨ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਅਸਲ ਤਸਵੀਰ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਦੇ ਇਸ਼ਤਿਹਾਰ ਕੁਝ ਹੋਰ ਕਹਿੰਦੇ ਹਨ, ਜਦਕਿ ਵਿਧਾਨ ਸਭਾ ਦੀ ਆਪਣੀ ਰਿਪੋਰਟ ਬਿਲਕੁਲ ਵੱਖਰੀ ਹਕੀਕਤ ਸਾਹਮਣੇ ਲਿਆ ਰਹੀ ਹੈ। ਕੈਂਥ ਨੇ ਕਿਹਾ ਕਿ ਜੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਰਕਾਰ ਨੂੰ 56.

ਅਜੀਤ ਡੈਸਕ 10-08-2026
ਨਾਭਾ, 9 ਅਗਸਤ (ਜਗਨਾਰ ਸਿੰਘ ਦੁਲੱਦੀ)-ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪੰਜਾਬ ਵਿਧਾਨ ਸਭਾ ਦੀ ਪਬਲਿਕ ਅੰਡਰਟੇਕਿੰਗਜ਼ ਕਮੇਟੀ ਦੀ 129ਵੀਂ ਰਿਪੋਰਟ ਨੂੰ ਭਗਵੰਤ ਮਾਨ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਅਸਲ ਤਸਵੀਰ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਦੇ ਇਸ਼ਤਿਹਾਰ ਕੁਝ ਹੋਰ ਕਹਿੰਦੇ ਹਨ, ਜਦਕਿ ਵਿਧਾਨ ਸਭਾ ਦੀ ਆਪਣੀ ਰਿਪੋਰਟ ਬਿਲਕੁਲ ਵੱਖਰੀ ਹਕੀਕਤ ਸਾਹਮਣੇ ਲਿਆ ਰਹੀ ਹੈ। ਕੈਂਥ ਨੇ ਕਿਹਾ ਕਿ ਜੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਰਕਾਰ ਨੂੰ 56.48 ਕਰੋੜ ਬਿਊਪ੍ਰੀਨੋਰਫਿਨ ਗੋਲੀਆਂ ਵੰਡਣੀਆਂ ਪਈਆਂ ਹਨ, 3.17 ਲੱਖ ਮਰੀਜ਼, ਜਿਨ੍ਹਾਂ ਵਿਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ, ਅੱਜ ਵੀ ਦਵਾਈਆਂ ‘ਤੇ ਨਿਰਭਰ ਹਨ ਅਤੇ ਪੰਜਾਬ ਦੀਆਂ ਜੇਲ੍ਹਾਂ ਵਿਚ ਬਿਊਪ੍ਰੀਨੋਰਫਿਨ ਦੀ ਸਪਲਾਈ 1.17 ਕਰੋੜ ਗੋਲੀਆਂ ਤੋਂ ਵੱਧ ਕੇ 8.87 ਕਰੋੜ ਗੋਲੀਆਂ ਤੱਕ ਪਹੁੰਚ ਗਈ ਹੈ, ਤਾਂ ਸਰਕਾਰ ਦੱਸੇ ਕਿ ਆਖ਼ਰ ਨਸ਼ਾ ਕਿੱਥੇ ਖ਼ਤਮ ਹੋਇਆ? ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨਸ਼ਿਆਂ ਵਿਰੁੱਧ ਜੰਗ ਜਿੱਤਣ ਦੇ ਦਾਅਵੇ ਕਰ ਰਹੀ ਹੈ ਪਰ ਵਿਧਾਨ ਸਭਾ ਕਮੇਟੀ ਦੀ ਰਿਪੋਰਟ ਸਪੱਸ਼ਟ ਤੌਰ ‘ਤੇ ਸਾਬਤ ਕਰ ਰਹੀ ਹੈ ਕਿ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਅੱਜ ਵੀ ਡੂੰਘੀ ਹੈ, ਸਰਕਾਰ ਇਹ ਨਹੀਂ ਦੱਸ ਰਹੀ ਕਿ ਕਿੰਨੇ ਨੌਜਵਾਨ ਪੂਰੀ ਤਰ੍ਹਾਂ ਨਸ਼ਾ-ਮੁਕਤ ਹੋਏ, ਕਿੰਨੇ ਆਮ ਜੀਵਨ ਵਿਚ ਵਾਪਸ ਪਰਤੇ ਅਤੇ ਕਿੰਨੇ ਅੱਜ ਵੀ ਦਵਾਈਆਂ ਦੇ ਸਹਾਰੇ ਜੀਵਨ ਬਤੀਤ ਕਰ ਰਹੇ ਹਨ।
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਤਰੰਜ ’ਚ ਜਿੱਤਿਆ ਪਹਿਲਾ ਇਨਾਮ ਅਗਲੀ ਖ਼ਬਰ ਪਿੰਡ ਕਛਵਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।