12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਹਵਾ ਵਿਚ ਛੱਡੇ ਗ਼ੁਬਾਰੇ ਦੇ ਫਟਣ ’ਤੇ ਨਿਕਲੀ ਗੈਸ ਨਾਲ 2 ਵਿਅਕਤੀ ਝੁਲਸੇ ਸਿਆਸੀ ਮਸ਼ਹੂਰੀ ਲਈ ਹਵਾ ’ਚ ਛੱਡਿਆ ਹੋਇਆ ਸੀ ਗ਼ੁਬਾਰਾ

ਪਾਤੜਾਂ, 11 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਸ਼ਹਿਰ ਵਿਚ ਸਿਆਸੀ ਪ੍ਰਚਾਰ ਲਈ ਅਸਮਾਨ ਵਿਚ ਛੱਡਿਆ ਗਿਆ ਗੈਸ ਨਾਲ ਭਰਿਆ ਗ਼ੁਬਾਰਾ ਲੋਕਾਂ ਦੀ ਸੁਰੱਖਿਆ ਲਈ ਉਸ ਵੇਲੇ ਖ਼ਤਰਾ ਬਣ ਗਿਆ ਜਦੋਂ ਇਸ ਦੇ ਫਟਣ ਨਾਲ ਨਿਕਲੀ ਗੈਸ ਨਾਲ ਦੋ ਵਿਅਕਤੀ ਝੁਲਸ ਗਏ। ਜਿਨ੍ਹਾਂ ਨੂੰ ਇਲਾਜ ਲਈ ਪਾਤੜਾਂ ਦੇ ਦੁਰਗਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਗ਼ੁਬਾਰੇ ਦੀ ਗੈਸ ਨਾਲ ਝੁਲਸਿਆ ਹਸਪਤਾਲ ’ਚ ਇਲਾਜ ਅਧੀਨ ਅਮਰਜੀਤ ਸਿੰਘ। ਤਸਵੀਰ : ਜਗਦੀਸ਼ ਸਿੰਘ ਕੰਬੋਜ 12-10-2026
ਪਾਤੜਾਂ, 11 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਸ਼ਹਿਰ ਵਿਚ ਸਿਆਸੀ ਪ੍ਰਚਾਰ ਲਈ ਅਸਮਾਨ ਵਿਚ ਛੱਡਿਆ ਗਿਆ ਗੈਸ ਨਾਲ ਭਰਿਆ ਗ਼ੁਬਾਰਾ ਲੋਕਾਂ ਦੀ ਸੁਰੱਖਿਆ ਲਈ ਉਸ ਵੇਲੇ ਖ਼ਤਰਾ ਬਣ ਗਿਆ ਜਦੋਂ ਇਸ ਦੇ ਫਟਣ ਨਾਲ ਨਿਕਲੀ ਗੈਸ ਨਾਲ ਦੋ ਵਿਅਕਤੀ ਝੁਲਸ ਗਏ। ਜਿਨ੍ਹਾਂ ਨੂੰ ਇਲਾਜ ਲਈ ਪਾਤੜਾਂ ਦੇ ਦੁਰਗਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਨਰਵਾਣਾ ਰੋਡ ’ਤੇ ਬਾਈਪਾਸ ਚੌਂਕ ਦੇ ਨਜ਼ਦੀਕ ਇਕ ਸਿਆਸੀ ਮਸ਼ਹੂਰੀ ਲਈ ਗੈਸ ਭਰ ਕੇ ਕਈ ਦਿਨਾਂ ਤੋਂ ਇਕ ਗ਼ੁਬਾਰਾ ਹਵਾ ਵਿਚ ਛੱਡਿਆ ਹੋਇਆ ਸੀ, ਅੱਜ ਪਈ ਬਾਰਸ਼ ਦੌਰਾਨ ਚੱਲੀ ਤੇਜ਼ ਹਵਾ ਨਾਲ ਰੱਸੀ ਨਾਲ ਬੰਨ੍ਹ ਕੇ ਹਵਾ ਵਿਚ ਉਡਾਇਆ ਹੋਇਆ ਇਹ ਗ਼ੁਬਾਰਾ ਰੱਸੀ ਟੁੱਟ ਜਾਣ ਅਚਾਨਕ ਹੇਠਾਂ ਆ ਡਿੱਗਿਆ। ਇਹ ਗ਼ੁਬਾਰਾ ਇਕ ਮਕਾਨ ਦੇ ਬਨੇਰੇ ਨਾਲ ਟਕਰਾਇਆ, ਜਿਸ ਕਾਰਨ ਉਸ ਨੂੰ ਨੁਕਸਾਨ ਪਹੁੰਚਿਆ। ਇਸ ਤੋਂ ਬਾਅਦ ਗ਼ੁਬਾਰਾ ਇਕ ਦੁਕਾਨ ਦੇ ਸ਼ੈੱਡ ਨਾਲ ਟਕਰਾਉਂਦਾ ਹੋਇਆ ਹੇਠਾਂ ਡਿਗ ਪਿਆ। ਜ਼ਖ਼ਮੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ ’ਤੇ ਬੈਠਾ ਸੀ ਇਸੇ ਦੌਰਾਨ ਅਸਮਾਨ ਤੋਂ ਡਿੱਗਿਆ ਗ਼ੁਬਾਰਾ ਮਕਾਨ ਦੇ ਬਨੇਰੇ ਨੂੰ ਨੁਕਸਾਨ ਪਹੁੰਚਾਉਂਦਾ ਹੋਇਆ ਦੁਕਾਨ ਦੇ ਸ਼ੈੱਡ ਵਿਚ ਫਸ ਗਿਆ। ਜਦੋਂ ਉਸ ਨੇ ਆਪਣੇ ਭਤੀਜੇ ਨਾਲ ਮਿਲ ਕੇ ਗ਼ੁਬਾਰੇ ਨੂੰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦੌਰਾਨ ਗ਼ੁਬਾਰੇ ਵਿਚੋਂ ਗੈਸ ਲੀਕ ਹੋਣ ਕਾਰਨ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਅੱਗ ਦੀ ਲਪੇਟ ਵਿਚ ਆਉਣ ਕਾਰਨ ਦੋਵਾਂ ਦੇ ਬਾਂਹਾਂ ਅਤੇ ਲੱਤਾਂ ਝੁਲਸ ਗਈਆਂ। ਘਟਨਾ ਤੋਂ ਬਾਅਦ ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਲੋਕਾਂ ਦੀ ਜਾਨ ਲਈ ਖ਼ਤਰਾ ਬਣਨ ਵਾਲੇ ਅਜਿਹੇ ਗ਼ੁਬਾਰੇ ਹਵਾ ਵਿਚ ਛੱਡੇ ਜਾਣ ’ਤੇ ਪੂਰਨ ਤੌਰ ਤੇ ਪਾਬੰਦੀ ਲਾਈ ਜਾਵੇ।
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਲੱਖਾਂ ਦੀ ਲਾਗਤ ਨਾਲ ਬਣਨ ਵਾਲੀ ਇੰਟਰਲੋਕ ਸੜਕ ਦਾ ਕੀਤਾ ਉਦਘਾਟਨ ਦੇਵ ਮਾਨ ਨੇ ਕਿਹਾ ਕਿ ਵਿਕਾਸ ਕਾ... ਅਗਲੀ ਖ਼ਬਰ ਮਾਨਵ ਸੇਵਾ ਸਦਨ ਨੇ ਲਗਾਇਆ ਮੁਫ਼ਤ ਨਿਊਰੋ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।