12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਝਿੰਜ ਮੇਲੇ ਦੌਰਾਨ ਬੁਰਜ ਤੋਂ ਮੋਟਰਸਾਈਕਲ ਚੋਰੀ

ਸੰਘੋਲ, 11 ਅਕਤੂਬਰ (ਪਰਮਵੀਰ ਧਨੋਆ)-ਪਿੰਡ ਬੁਰਜ ਵਿਖੇ ਹੋਏ ਝਿੰਜ ਮੇਲੇ ਦੌਰਾਨ ਸਾਬਕਾ ਫ਼ੌਜੀ ਦਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨਿਰਮਲ ਸਿੰਘ ਨਿਵਾਸੀ ਪਿੰਡ ਸੰਘੋਲ ਦੱਸਿਆ ਕਿ ਉਹ ਆਪਣੇ ਭਰਾ ਨਾਲ ਬੁਰਜ ਵਿਖੇ ਸਾਲਾਨਾ ਮੇਲੇ ’ਤੇ ਗਿਆ ਸੀ ਜਿੱਥੇ ਹੋਰਨਾਂ ਵਾਹਨਾਂ ਨੇੜੇ ਉਸ ਵਲੋਂ ਮੋਟਰਸਾਈਕਲ ਖੜ੍ਹਾ ਕਰ ਦਿੱਤਾ ਗਿਆ।

ਪੀੜਤ ਨਿਰਮਲ ਸਿੰਘ ਜਾਣਕਾਰੀ ਦਿੰਦਾ ਹੋਇਆ। 12-10-2026
ਸੰਘੋਲ, 11 ਅਕਤੂਬਰ (ਪਰਮਵੀਰ ਧਨੋਆ)-ਪਿੰਡ ਬੁਰਜ ਵਿਖੇ ਹੋਏ ਝਿੰਜ ਮੇਲੇ ਦੌਰਾਨ ਸਾਬਕਾ ਫ਼ੌਜੀ ਦਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨਿਰਮਲ ਸਿੰਘ ਨਿਵਾਸੀ ਪਿੰਡ ਸੰਘੋਲ ਦੱਸਿਆ ਕਿ ਉਹ ਆਪਣੇ ਭਰਾ ਨਾਲ ਬੁਰਜ ਵਿਖੇ ਸਾਲਾਨਾ ਮੇਲੇ ’ਤੇ ਗਿਆ ਸੀ ਜਿੱਥੇ ਹੋਰਨਾਂ ਵਾਹਨਾਂ ਨੇੜੇ ਉਸ ਵਲੋਂ ਮੋਟਰਸਾਈਕਲ ਖੜ੍ਹਾ ਕਰ ਦਿੱਤਾ ਗਿਆ। ਮੱਥਾ ਟੇਕਣ ਉਪਰੰਤ ਜਦੋਂ ਉਹ ਵਾਪਸ ਮੁੜਨ ਲੱਗੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਪੀਬੀ-23ਈ 3968 ਚੋਰੀ ਹੋ ਚੁੱਕਾ ਸੀ। ਭਾਲ ’ਚ ਅਸਫਲ ਰਹਿਣ ਮਗਰੋਂ ਉਨ੍ਹਾਂ ਵਲੋਂ ਸਬੰਧਿਤ ਥਾਣਾ ਖੇੜੀ ਨੌਧ ਸਿੰਘ ਪੁਲਿਸ ਨੂੰ ਘਟਨਾਕ੍ਰਮ ਬਾਰੇ ਜਾਣੂ ਕਰਵਾਇਆ ਗਿਆ ਹੈ।
ਪਿਛਲੀ ਖ਼ਬਰ ਤੇਜ਼ ਰਫ਼ਤਾਰ ਗੱਡੀ ਨੇ ਹੋਮਗਾਰਡ ਦਾ ਜਵਾਨ ਕੁਚਲਿਆ ਅਗਲੀ ਖ਼ਬਰ ਸੈਂਟਰ ਵਾਲਮੀਕਿ ਸਭਾ ਇੰਡੀਆ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਮਾਗਮ ਦਾ ਕਾਰਡ ਕੀਤਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।