10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਵਿਧਾਇਕ ਹੈਪੀ ਨੇ ਸਰਕਾਰੀ ਬਹੁ ਤਕਨੀਕੀ ਕਾਲਜ ਰਾਣਵਾਂ ਨੂੰ ਹਰ ਸੰਭਵ ਸਹਿਯੋਗ ਦਾ ਦਿੱਤਾ ਭਰੋਸਾ

ਅਜੀਤ ਡੈਸਕ 28-07-2026
ਖਮਾਣੋਂ, 27 ਜੁਲਾਈ (ਜੋਗਿੰਦਰ ਪਾਲ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਰਕਾਰੀ ਬਹੁ ਤਕਨੀਕੀ ਕਾਲਜ ਰਾਣਵਾਂ ਫ਼ਤਹਿਗੜ੍ਹ ਸਾਹਿਬ ਦੇ ਪ੍ਰਿੰਸੀਪਲ ਪ੍ਰਵੀਨ ਕੌਰ ਨੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਵਲੋਂ ਕਾਲਜ ਦੇ ਵਿਕਾਸ ਤੇ ਸੰਸਥਾ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਕਾਲਜ ਵਿਚ ਦਾਖ਼ਲਿਆਂ ਨੂੰ ਹੋਰ ਉਤਸ਼ਾਹਿਤ ਕਰਨ, ਕਾਲਜ ਦੇ ਨੇੜੇ ਨਵਾਂ ਬੱਸ ਸਟਾਪ ਬਣਾਉਣ, ਮੁੱਖ ਸੜਕਾਂ ’ਤੇ ਦਿਸ਼ਾ-ਸੂਚਕ (ਸਾਈਨ) ਬੋਰਡ ਲਗਵਾਉਣ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਵਿਕਾਸ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਾਲਜ ਦੀ ਤਰੱਕੀ ਲਈ ਆਪਣੇ ਕੀਮਤੀ ਸੁਝਾਅ ਦਿੱਤੇ ਅਤੇ ਭਰੋਸਾ ਦਿਵਾਇਆ ਕਿ ਸੰਸਥਾ ਦੇ ਸਰਬਪੱਖੀ ਵਿਕਾਸ ਤੇ ਵਿਦਿਆਰਥੀਆਂ ਦੇ ਹਿੱਤ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਸੰਸਥਾ ਦੇ ਅਰਵਿੰਦ ਚੋਪੜਾ ਮੁਖੀ ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਹਰਪ੍ਰੀਤ ਸਿੰਘ ਸੋਢੀ ਸੀਨੀਅਰ ਲੈਕਚਰਾਰ ਕੰਪਿਊਟਰ ਇੰਜੀਨੀਅਰਿੰਗ, ਆਂਚਲ ਜੈਨ ਲੈਕਚਰਾਰ, ਅਪਲਾਈਡ ਸਾਇੰਸ ਅਤੇ ਨਿਸ਼ੂ ਕਾਂਸਲ ਲੈਕਚਰਾਰ, ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਨਵਾਂਸ਼ਹਿਰ ਨੇ ਭਰੀ ਹੂੰਕਾਰ, ਲੋਕ ਭਲਾਈ ਸੇਵਾ ਸੁਸਾਇਟੀ ਦੀ ਮੁਹਿੰਮ ਨੇ ਜਗਾਈ ਨਵੀਂ ਉਮੀਦ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ’ਤੇ ਪੁਲਿਸ ਦੁਆਰਾ ਤਸ਼ੱਦਦ ਢਾਹੁਣ ਵਿਰੁੱਧ ਬਸਪਾ ਵਲੋਂ ਰੋਸ ਵਿਖਾਵਾ ਪੰਜਾਬ ਰਾਜਪਾਲ ਦੇ ਨਾਂਅ ਭੇਜਿਆ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।