12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸੜਕ ਸੁਰੱਖਿਆ ਫੋਰਸ ਨੇ ਗੁੰਮਸ਼ੁਦਾ ਨੌਜਵਾਨ ਨੂੰ ਕੀਤਾ ਪਰਿਵਾਰ ਹਵਾਲੇ

ਅਜੀਤ ਡੈਸਕ 24-07-2026
ਸੰਘੋਲ, 23 ਜੁਲਾਈ (ਪਰਮਵੀਰ ਸਿੰਘ ਧਨੋਆ)-ਸੜਕ ਸੁਰੱਖਿਆ ਫੋਰਸ ਦੀ ਟੀਮ ਵਲੋਂ ਗੁੰਮਸ਼ੁਦਾ ਨੌਜਵਾਨ ਨੂੰ ਪਰਿਵਾਰ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਖਰੜ-ਲੁਧਿਆਣਾ ਹਾਈਵੇ ’ਤੇ ਪਿੰਡ ਰਾਣਵਾਂ/ਸੰਘੋਲ ਵਿਚਕਾਰ ਰਾਤ ਸਮੇਂ ਪੈਦਲ ਘੁੰਮਦਾ ਨੌਜਵਾਨ ਵੇਖਿਆ। ਫੋਰਸ ਇੰਚਾਰਜ ਸੁਖਰਾਜ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਨੌਜਵਾਨ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਨੇ ਆਪਣੇ ਘਰ ਦਾ ਰਸਤਾ ਭੁੱਲ ਜਾਣ ਦੀ ਗੱਲ ਕਹੀ। ਉਪਰੰਤ ਜਦੋਂ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਹ ਬਿਹਾਰ ਵਾਸੀ ਹਾਲ ਆਬਾਦ ਲੁਧਿਆਣਾ ਦਾ ਨਿਕਲਿਆ। ਪਰਿਵਾਰ ਨੇ ਦੱਸਿਆ ਕਿ ਉਹ ਬੀਤੇ ਕੁਝ ਦਿਨਾਂ ਤੋਂ ਲਾਪਤਾ ਸੀ ਤੇ ਥਾਣਾ ਜੋਧੇਵਾਲ ਬਸਤੀ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ਼ ਕਰਵਾਈ ਹੋਈ ਹੈ। ਪਰਿਵਾਰ ਨੌਜਵਾਨ ਇਮਾਮੂਦੀਨ (25) ਨੂੰ ਓਦੋਂ ਦਾ ਲੱਭ ਰਿਹਾ ਸੀ, ਸੜਕ ਸੁਰੱਖਿਆ ਫੋਰਸ ਨੇ ਨੌਜਵਾਨ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਪਰਿਵਾਰ ਵਲੋਂ ਸੜਕ ਸੁਰੱਖਿਆ ਫੋਰਸ ਦੀ ਟੀਮ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਚਲਾਈ ਮਨਰੇਗਾ ਸਕੀਮ ਬੰਦ ਨਹੀਂ ਹੋਣ ਦਿੱਤੀ ਜਾਵੇਗੀ-ਚੇਅਰਮੈਨ ਪੰਜੋਲਾ ਅਗਲੀ ਖ਼ਬਰ ਨਗਰ ਕੌਂਸਲ ਸਰਹਿੰਦ ਦੁਆਰਾ ਸ਼ਹਿਰ ਦੇ ਅਧੂਰੇ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ- ਪ੍ਰਧਾਨ ਆਸ਼ਾ ਰਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।