12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਐੱਚ. ਡੀ. ਐੱਫ਼. ਸੀ. ਪਰਿਵਰਤਨ ਹੁਨਰ ਵਿਕਾਸ ਤਹਿਤ ਵਿਸ਼ਵ ’ਵਰਸਿਟੀ ਤੇ ਓਰੀਅਨ ਐਜੂਕੇਸ਼ਨਲ ਸੁਸਾਇਟੀ ਵਿਚਕਾਰ ਸਮਝੌਤਾ

ਅਜੀਤ ਡੈਸਕ 24-07-2026
ਫ਼ਤਹਿਗੜ੍ਹ ਸਾਹਿਬ, 23 ਜੁਲਾਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਤੇ ਓਰੀਅਨ ਐਜੂਕੇਸ਼ਨਲ ਸੁਸਾਇਟੀ ਨੇ ਐੱਚ. ਡੀ. ਐੱਫ਼. ਸੀ. ਪਰਿਵਰਤਨ ਹੁਨਰ ਵਿਕਾਸ ਤੇ ਰੁਜ਼ਗਾਰ ਵਧਾਵਾ ਪ੍ਰੋਗਰਾਮ ਤਹਿਤ ਇਕ ਸਮਝੌਤਾ (ਐੱਮ. ਓ. ਯੂ.) ਕੀਤਾ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗ-ਅਧਾਰਿਤ ਤਾਲੀਮ, ਪੇਸ਼ਾਵਰ ਪ੍ਰਮਾਣੀਕਰਨ ਤੇ ਰੁਜ਼ਗਾਰ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਨੂੰ ਮਜ਼ਬੂਤ ਕਰਨਾ ਹੈ।
ਇਸ ਸਮਝੌਤੇ ਅਧੀਨ ਉੱਚ ਮੰਗ ਵਾਲੇ ਖੇਤਰਾਂ ਵਿਚ ਉਦਯੋਗ-ਸੰਬੰਧਿਤ ਤਾਲੀਮ, ਰੁਜ਼ਗਾਰ ਯੋਗਤਾ ਹੁਨਰ, ਸਾਫ਼ਟ ਸਕਿੱਲਜ਼, ਕਰੀਅਰ ਕਾਊਂਸਲਿੰਗ, ਮੌਕ ਇੰਟਰਵਿਊ ਤੇ ਪਲੇਸਮੈਂਟ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਵਿਦਿਆਰਥੀਆਂ ਨੂੰ ਬਦਲਦੇ ਰੁਜ਼ਗਾਰ ਬਾਜ਼ਾਰ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾਵੇਗਾ। ਸਮਝੌਤੇ ’ਤੇ ਯੂਨੀਵਰਸਿਟੀ ਵਲੋਂ ਉਪ-ਕੁਲਪਤੀ ਡਾ. ਪਰਿਤ ਪਾਲ ਸਿੰਘ ਤੇ ਓਰੀਅਨ ਐਜੂਕੇਸ਼ਨਲ ਸੋਸਾਇਟੀ ਵਲੋਂ ਉੱਤਰੀ ਖੇਤਰੀ ਪ੍ਰਧਾਨ ਨੀਤੇਸ਼ ਨੇ ਦਸਤਖ਼ਤ ਕੀਤੇ। ਟ੍ਰੇਨਿੰਗ ਤੇ ਪਲੇਸਮੈਂਟ ਸੈੱਲ ਦੀ ਇੰਚਾਰਜ ਡਾ. ਕਮਲਜੀਤ ਕੌਰ ਨੇ ਕਿਹਾ ਕਿ ਇਹ ਭਾਈਵਾਲੀ ਵਿਦਿਆਰਥੀਆਂ ਲਈ ਅਰਥਪੂਰਨ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵੱਲ ਮਹੱਤਵਪੂਰਨ ਕਦਮ ਹੈ ਅਤੇ ਇਸ ਰਾਹੀਂ ਉਨ੍ਹਾਂ ਨੂੰ ਵਿਹਾਰਕ ਤਜਰਬਾ, ਉਦਯੋਗ-ਸੰਬੰਧਿਤ ਹੁਨਰ ਤੇ ਪੇਸ਼ਾਵਰ ਪ੍ਰਮਾਣੀਕਰਨ ਪ੍ਰਾਪਤ ਹੋਵੇਗਾ। ਉਪ-ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਸਮੁੱਚੀ ਸਿੱਖਿਆ ਲਈ ਵਚਨਬੱਧ ਹੈ ਤੇ ਅਜਿਹੀਆਂ ਭਾਈਵਾਲੀਆਂ ਅਕਾਦਮਿਕ ਅਤੇ ਉਦਯੋਗ ਵਿਚਕਾਰ ਸਾਂਝ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਪੇਸ਼ਾਵਰ ਸਫਲਤਾ ਲਈ ਲੋੜੀਂਦੇ ਹੁਨਰ, ਆਤਮਵਿਸ਼ਵਾਸ ਤੇ ਵਿਹਾਰਕ ਤਜਰਬਾ ਮਿਲੇਗਾ। ਦੋਵਾਂ ਸੰਸਥਾਵਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਉਪਰਾਲਾ ਵਿਦਿਆਰਥੀਆਂ ਲਈ ਟਿਕਾਊ ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਹੁਨਰਮੰਦ ਵਰਕ ਫੋਰਸ ਦੇ ਨਿਰਮਾਣ ਵਿਚ ਮਹੱਤਵਪੂਰਨ ਯੋਗਦਾਨ ਪਾਵੇਗਾ।
ਪਿਛਲੀ ਖ਼ਬਰ ਨਗਰ ਕੌਂਸਲ ਦੇ ਸਫ਼ਾਈ ਕਰਮੀਆਂ ਦੇ ਧਰਨੇ ਵਿਚ ਹਲਕਾ ਇੰਚਾਰਜ ਭੁੱਟਾ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਸਿਰਾਜ ਮਾਜਰਾ, ਡਡਹੇੜੀ ਤੇ ਕੋਟਲਾ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।