12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਆਮ ਨਾਗਰਿਕ ਸਰਕਾਰੀ ਸਹੂਲਤਾਂ ਜਾਰੀ ਰੱਖਣ ਲਈ ਬੀ. ਐਲ. ਓ. ਨੂੰ ਵੋਟਰ ਬਣੇ ਰਹਿਣ ਲਈ ਸਹਿਯੋਗ ਕਰਨ-ਚੇਅਰਮੈਨ ਗੁਰਵਿੰਦਰ ਢਿੱਲੋਂ

ਅਜੀਤ ਡੈਸਕ 10-07-2026
ਫ਼ਤਹਿਗੜ੍ਹ ਸਾਹਿਬ, 9 ਜੁਲਾਈ (ਮਨਪ੍ਰੀਤ ਸਿੰਘ)-ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦਾ ਹਰ ਨਿਵਾਸੀ ਆਪਣੇ ਬੀ. ਐਲ. ਓ. ਕੋਲ ਆਪਣੀ ਵੋਟ ਲਈ ਆਧਾਰ ਕਾਰਡ, ਵੋਟਰ ਕਾਰਡ ਅਤੇ ਦੋ ਫ਼ੋਟੋਆਂ ਪੇਸ਼ ਕਰਕੇ ਵੈਰੀਫਿਕੇਸ਼ਨ ਕਰਵਾਵੇ, ਤਾਂ ਜੋ ਉਸ ਨੂੰ ਸੂਬਾ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਇਹ ਹਰ ਨਾਗਰਿਕ ਲਈ ਅਤਿ ਜ਼ਰੂਰੀ ਹੈ, ਕਿਉਂਕਿ ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ ਐਸ. ਆਈ. ਆਰਯ ਕਰਵਾਈ ਜਾ ਰਹੀ ਹੈ, ਜੇਕਰ ਅਣਗਹਿਲੀ ਕਾਰਨ ਵੋਟ ਕੱਟੀ ਗਈ ਤਾਂ ਇਸ ਨਾਲ ਸਰਕਾਰੀ ਸਹੂਲਤਾਂ ਖ਼ਤਮ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਲਈ ਵੋਟਰ ਕਾਰਡ ਵੀ ਜ਼ਰੂਰੀ ਹੈ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਵਾਰ-ਵਾਰ ਲੋਕਾਂ ਨੂੰ ਵਿਸ਼ੇਸ਼ ਅਪੀਲ ਕਰ ਰਹੇ ਹਨ ਕਿ ਉਹ ਆਪਣੀ ਵੋਟ ਦੀ ਰਾਖੀ ਕਰਨ, ਜਿਸ ਲਈ ਪੰਜਾਬ ਵਿਚ ਲਗਭਗ 25 ਹਜ਼ਾਰ ਬੀ. ਐਲ. ਓਜ਼. ਹਰ ਘਰ ਵਿਚ ਜਾ ਕੇ ਉਪਰੋਕਤ ਦਸਤਾਵੇਜ਼ਾਂ ਦੀ ਮੰਗ ਕਰ ਰਹੇ ਹਨ। ਆਮ ਆਦਮੀ ਪਾਰਟੀ ਵਲੋਂ ਅਪੀਲ ਕਰਦਿਆਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸਟੇਟ ਸਪੋਕਸਪਰਸਨ ਨੇ ਕਿਹਾ ਕਿ ਇਹ ਹਰ ਪੰਜਾਬ ਨਿਵਾਸੀ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਕਿਸੇ ਵੀ ਪੰਜਾਬੀ ਨੂੰ ਮਿਲਦੀ ਸਰਕਾਰੀ ਸਹੂਲਤ ਬੰਦ ਹੋਵੇ ਤੇ ਉਨ੍ਹਾਂ ਨੂੰ ਆਪਣੇ ਬਣਦੇ ਹੱਕ ਨਾ ਮਿਲ ਸਕਣ। ਜਿਸ ਲਈ ਉਨ੍ਹਾਂ ਦੁਆਰਾ ਵਾਰਡ ਦੇ ਨੁਮਾਇੰਦਿਆਂ ਨੂੰ ਵੀ ਅਗਾਹ ਕੀਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਲੱਕੀ ਪਟਿਆਲ ਗੈਂਗ ਦਾ ਸਰਗਰਮ ਮੈਂਬਰ ਮੁਕਾਬਲੇ ਮਗਰੋਂ ਕਾਬੂ ਗੋਲੀ ਲੱਗਣ ਨਾਲ ਹਸਪਤਾਲ ਦਾਖਲ ਅਗਲੀ ਖ਼ਬਰ ਸਰਕਾਰ ਵਲੋਂ ਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ ‘ਨੋ ਵਰਕ ਨੋ ਪੇਅ’ ਦੇ ਸਿਧਾਂਤ ਤਹਿਤ ਤਨਖ਼ਾਹ ਕੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।