30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਜੀ.ਪੀ. ਵਲੋਂ ਹਲਕਾ ਬਸੀ ਪਠਾਣਾਂ 'ਚ ਸਰਗਰਮੀਆਂ ਤੇਜ਼, ਪਹੁੰਚੇ ਗੁਰਦੀਪ ਘੁਮਾਣ ਦੇ ਦਫ਼ਤਰ

ਗੁਰਪ੍ਰੀਤ ਸਿੰਘ ਜੀ.ਪੀ. ਦਾ ਮੂੰਹ ਮਿੱਠਾ ਕਰਵਾਉਂਦੇ ਗੁਰਦੀਪ ਸਿੰਘ ਘੁਮਾਣ ਅਤੇ ਨਾਲ ਹੋਰ | ਅਜੀਤ ਤਸਵੀਰ <br/> 15-06-2026
ਖਮਾਣੋਂ, 14 ਜੂਨ (ਮਨਮੋਹਣ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੇ ਸਾਬਕਾ ਵਿਧਾਇਕ ਅਤੇ 'ਆਪ' ਦੇ ਸੂਬਾ ਪ੍ਰਧਾਨ ਐਸ.ਸੀ. ਵਿੰਗ ਗੁਰਪ੍ਰੀਤ ਸਿੰਘ ਜੀ.ਪੀ. ਨੇ ਹਲਕੇ 'ਚ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ ਜਿਸ ਤਹਿਤ ਉਹ ਸਾਥੀਆਂ ਸਮੇਤ ਗੁਰਦੀਪ ਸਿੰਘ ਘੁਮਾਣ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ ਦੇ ਦਫ਼ਤਰ ਵਿਖੇ ਪਹੁੰਚੇ ਅਤੇ ਪਰਿਵਾਰਕ ਗੱਲਬਾਤ ਸ਼ਾਝੀ ਕੀਤੀ | ਗੈਰ ਰਸਮੀ ਗੱਲਬਾਤ ਕਰਦਿਆਂ ਜੀ.ਪੀ ਨੇ ਕਿਹਾ ਕਿ ਉਨ੍ਹਾਂ ਇਸ ਹਲਕੇ 'ਚ ਬਤੌਰ ਵਿਧਾਇਕ ਪੰਜ ਸਾਲ ਕੰਮ ਕੀਤਾ ਹੈ | ਆਪਣੇ ਹਲਕੇ ਦੇ ਲੋਕਾਂ 'ਚ ਹਰ ਦੁੱਖ-ਸੁੱਖ 'ਚ ਵਿਚਰਦੇ ਰਹੇ ਹਨ | ਉਨ੍ਹਾਂ ਘੁਮਾਣ ਪਰਿਵਾਰ ਨੂੰ ਦੋਹਤੇ ਤੇ ਜਨਮ ਦੀਆਂ ਵਧਾਈਆਂ ਦਿੱਤੀਆਂ ਅਤੇ ਬੱਚੇ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਮਨਦੀਪ ਸਿੰਘ ਘੁਮਾਣ, ਸਾਧੂ ਸਿੰਘ ਗਰਚਾ, ਸੁਰਜੀਤ ਸਿੰਘ ਮਨਸੂਰਪੁਰ, ਪਵਿੱਤਰ ਸਿੰਘ ਭਾਮੀਆਂ, ਰਣਜੀਤ ਸਿੰਘ ਦੁਲਵਾ, ਇੰਦਰਪ੍ਰੀਤ ਸਿੰਘ ਘੁਮਾਣ ਅਤੇ ਬਲਜਿੰਦਰ ਸਿੰਘ ਘੁਮਾਣ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਧਾਰਮਿਕ ਸਮਾਗਮ ਦੌਰਾਨ ਭਾਜਪਾ ਆਗੂ ਰਾਜ ਜਤਿੰਦਰ ਸਿੰਘ ਬਿੱਟੂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦੇ ਨਵੇਂ ਬਣੇ ਮੈਂਬਰ ਜਥੇ. ਮਕਾਰੋਂਪੁਰ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।