01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਅਮਲੋਹ 'ਚ ਅਮਨ-ਅਮਾਨ ਨਾਲ ਹੋਈ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ

ਅਜੀਤ ਡੈਸਕ 30-05-2026
ਅਮਲੋਹ, 29 ਮਈ (ਅੰਮਿ੍ਤ ਸਿੰਘ, ਕੇਵਲ ਸਿੰਘ)-ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ (ਲੜਕੀਆਂ) ਵਿਖੇ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਦੀ ਗਿਣਤੀ ਪੂਰੇ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ੍ਹ ਗਈ | ਇਸ ਸਮੇਂ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਵੋਟਾਂ ਦੀ ਗਿਣਤੀ ਸਵੇਰੇ ਠੀਕ 8 ਵਜੇ ਸ਼ੁਰੂ ਹੋਈ ਅਤੇ ਪ੍ਰਸ਼ਾਸਨ ਵਲੋਂ ਪੰਜ-ਪੰਜ ਜ਼ੋਨਾਂ ਦੇ ਗਰੁੱਪ ਬਣਾ ਕੇ ਗਿਣਤੀ ਕੀਤੀ ਗਈ | ਜਿਵੇਂ ਹੀ ਕਿਸੇ ਗਰੁੱਪ ਦੇ ਪੰਜ ਵਾਰਡਾਂ ਦੀ ਗਿਣਤੀ ਪੂਰੀ ਹੋ ਜਾਂਦੀ ਸੀ, ਪ੍ਰਸ਼ਾਸਨ ਵਲੋਂ ਉਨ੍ਹਾਂ ਜੇਤੂ ਉਮੀਦਵਾਰਾਂ ਨੂੰ ਬਾਹਰ ਕੱਢ ਕੇ ਅਗਲੇ ਵਾਰਡਾਂ ਦੇ ਬੈਲਟ ਬਾਕਸ ਖੋਲ੍ਹ ਲਏ ਜਾਂਦੇ ਸਨ | ਸਕੂਲ ਦੇ ਵੱਡੇ ਖੇਡ ਮੈਦਾਨ ਵਿਚ ਉਮੀਦਵਾਰਾਂ ਦੇ ਸਮਰਥਕਾਂ ਦੀ ਬਹੁਤ ਵੱਡੀ ਭੀੜ ਜਮ੍ਹਾਂ ਸੀ ਅਤੇ ਪੂਰਾ ਖੇਡ ਮੈਦਾਨ ਗੱਡੀਆਂ ਨਾਲ ਭਰਿਆ ਹੋਇਆ ਸੀ | ਜਦੋਂ ਵੀ ਕੋਈ ਜੇਤੂ ਉਮੀਦਵਾਰ ਬਾਹਰ ਆਉਂਦਾ ਤਾਂ ਉਸ ਦਾ ਢੋਲ-ਨਗਾਰਿਆਂ ਦੀ ਥਾਪ ਅਤੇ ਸ਼ਾਨਦਾਰ ਸਵਾਗਤ ਨਾਲ ਜਸ਼ਨ ਮਨਾਇਆ ਜਾਂਦਾ | ਇਨ੍ਹਾਂ ਚੋਣਾਂ ਦੇ ਕੁੱਲ 29 ਵਾਰਡਾਂ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕਰਦਿਆਂ 19 ਸੀਟਾਂ 'ਤੇ ਕਬਜ਼ਾ ਕੀਤਾ, ਜਦਕਿ ਕਾਂਗਰਸ ਦੇ 6 ਉਮੀਦਵਾਰ, ਭਾਜਪਾ ਦੇ 3 ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ 1 ਉਮੀਦਵਾਰ ਜੇਤੂ ਰਿਹਾ | ਜੇਕਰ ਵਾਰਡ ਵਾਈਜ਼ ਨਤੀਜਿਆਂ ਦੀ ਗੱਲ ਕਰੀਏ ਤਾਂ ਵਾਰਡ ਨੰ. 1 ਤੋਂ ਭਾਜਪਾ ਦੀ ਤਨੂ ਰੇਹਲ, ਵਾਰਡ ਨੰ. 2 ਤੋਂ 'ਆਪ' ਦੇ ਵਿਨੋਦ ਕੁਮਾਰ, ਵਾਰਡ ਨੰ. 3 ਤੋਂ 'ਆਪ' ਦੀ ਸੁਖਵਿੰਦਰ ਕੌਰ, ਵਾਰਡ ਨੰ. 4 ਤੋਂ ਕਾਂਗਰਸ ਦੀ ਸਾਧੂ ਰਾਣੀ, ਵਾਰਡ ਨੰ. 5 ਤੋਂ 'ਆਪ' ਦੇ ਰਾਜੇਸ਼ ਰਾਜੂ, ਵਾਰਡ ਨੰ. 6 ਤੋਂ 'ਆਪ' ਦੇ ਅਵਤਾਰ ਸਿੰਘ, ਵਾਰਡ ਨੰ. 7 ਤੋਂ ਕਾਂਗਰਸ ਦੀ ਰੇਨੂ ਸ਼ਰਮਾ, ਵਾਰਡ ਨੰ. 8 ਤੋਂ ਕਾਂਗਰਸ ਦੀ ਟੀਨਾ ਸ਼ਰਮਾ, ਵਾਰਡ ਨੰ. 9 ਤੋਂ 'ਆਪ' ਦੀ ਤਿ੍ਪਤਾ ਸੋਫਤ, ਵਾਰਡ ਨੰ. 10 ਤੋਂ 'ਆਪ' ਦੇ ਪਰਮਜੀਤ ਸਿੰਘ, ਵਾਰਡ ਨੰ. 11 ਤੋਂ 'ਆਪ' ਦੀ ਤਰਨਜੀਤ ਕੌਰ, ਵਾਰਡ ਨੰ. 12 ਤੋਂ 'ਆਪ' ਦੇ ਅਮਿਤ ਠਾਕੁਰ, ਵਾਰਡ ਨੰ. 13 ਤੋਂ ਕਾਂਗਰਸ ਦੀ ਤਮੰਨਾ ਸ਼ਰਮਾ, ਵਾਰਡ ਨੰ. 14 ਤੋਂ 'ਆਪ' ਦੇ ਬਲਕਾਰ ਸਿੰਘ, ਵਾਰਡ ਨੰ. 15 ਤੋਂ 'ਆਪ' ਦੇ ਪਰਮਿੰਦਰ ਵਾਲੀਆ, ਵਾਰਡ ਨੰ. 16 ਤੋਂ 'ਆਪ' ਦੇ ਰਾਕੇਸ਼ ਸੋਫਤ, ਵਾਰਡ ਨੰ. 17 ਤੋਂ ਭਾਜਪਾ ਦੀ ਵੰਦਨਾ ਬੱਟਾ, ਵਾਰਡ ਨੰ. 18 ਤੋਂ 'ਆਪ' ਦੇ ਸੁਖਦੀਪ ਮੰਡੇਰ, ਵਾਰਡ ਨੰ. 19 ਤੋਂ ਕਾਂਗਰਸ ਦੀ ਪ੍ਰੀਤੀ ਰਾਣੀ, ਵਾਰਡ ਨੰ. 20 ਤੋਂ 'ਆਪ' ਦੇ ਸੁਖਵਿੰਦਰ ਭਾਂਬਰੀ, ਵਾਰਡ ਨੰ. 21 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭੁਪਿੰਦਰ ਕੌਰ, ਵਾਰਡ ਨੰ. 22 ਤੋਂ 'ਆਪ' ਦੇ ਵਨੀਤ ਬਿੱਟੂ, ਵਾਰਡ ਨੰ. 23 ਤੋਂ 'ਆਪ' ਦੇ ਸਲੀਮ, ਵਾਰਡ ਨੰ. 24 ਤੋਂ 'ਆਪ' ਦੇ ਹਰਚੰਦ ਸਿੰਘ ਨਸਰਾਲੀ, ਵਾਰਡ ਨੰ. 25 ਤੋਂ 'ਆਪ' ਦੇ ਦਿਲਰਾਜ ਸੋਫਤ, ਵਾਰਡ ਨੰ. 26 ਤੋਂ ਭਾਜਪਾ ਦੇ ਪੁਨੀਤ ਗੋਇਲ, ਵਾਰਡ ਨੰ. 27 ਤੋਂ ਕਾਂਗਰਸ ਦੀ ਰਾਧਾ ਗੋਇਲ, ਵਾਰਡ ਨੰ. 28 ਤੋਂ 'ਆਪ' ਦੇ ਹਰਪ੍ਰੀਤ ਪਿ੍ੰਸ ਅਤੇ ਵਾਰਡ ਨੰ. 29 ਤੋਂ 'ਆਪ' ਦੀ ਬਲਜੀਤ ਕੌਰ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ |
ਐਸ.ਡੀ.ਐਮ. ਅਮਲੋਹ ਚਰਨਜੋਤ ਸਿੰਘ ਵਾਲੀਆ ਨੇ ਇਸ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਸਭ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਗਰਮੀ ਕਾਰਨ ਬਜ਼ੁਰਗ ਵਿਅਕਤੀ ਦੀ ਮੌਤ ਅਗਲੀ ਖ਼ਬਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀਆਂ ਤਿੰਨ ਨਗਰ ਕੌਂਸਲਾਂ ਵਿਚ ਆਮ ਆਦਮੀ ਪਾਰਟੀ ਦਾ ਬਹੁਮਤ ਨਾਲ ਕਬਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।