01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਗਰਮੀ ਕਾਰਨ ਬਜ਼ੁਰਗ ਵਿਅਕਤੀ ਦੀ ਮੌਤ

ਅਜੀਤ ਡੈਸਕ 30-05-2026
ਜਖਵਾਲੀ, 29 ਮਈ (ਨਿਰਭੈ ਸਿੰਘ)-ਬਲਾਕ ਸਰਹਿੰਦ ਅਧੀਨ ਪੈਂਦੇ ਪਿੰਡ ਬਾਗੜੀਆਂ ਦੇ ਇਕ 68 ਸਾਲਾ ਬਜ਼ੁਰਗ ਵਿਅਕਤੀ ਦੀ ਅੱਤ ਦੀ ਗਰਮੀ ਪੈਣ ਕਰਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੂਲੇਪੁਰ ਦੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਆਪਣੇ ਘਰ ਦੇ ਕਮਰੇ ਨੂੰ ਅੰਦਰੋਂ ਕੁੰਡਾ ਲਗਾ ਕੇ ਸੁੱਤੇ ਹੋਏ ਸਨ, ਕਿਉਂਕਿ ਉਹ ਘਰ ਵਿਚ ਇਕੱਲੇ ਰਹਿੰਦੇ ਸਨ, ਜਦੋਂ ਦੇਰ ਤੱਕ ਉਨਾਂ ਨੇ ਦਰਵਾਜ਼ਾ ਨਾ ਖੋਲਿਆ, ਤਾਂ ਸ਼ੱਕ ਪੈਣ 'ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਕੁੰਡਾ ਤੋੜਿਆ | ਅੰਦਰ ਜਾਣ 'ਤੇ ਦੇਖਿਆ ਕਿ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ | ਪੁਲਿਸ ਅਧਿਕਾਰੀ ਅਨੁਸਾਰ ਮੁੱਢਲੀ ਪੜਤਾਲ ਤੋਂ ਲੱਗਦਾ ਹੈ ਕਿ ਇਹ ਮੌਤ ਕਮਰੇ ਵਿਚ ਬਹੁਤ ਜ਼ਿਆਦਾ ਗਰਮੀ ਅਤੇ ਘੁੱਟਣ ਹੋਣ ਕਾਰਨ ਹੋਈ ਹੈ | ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ |
ਪਿਛਲੀ ਖ਼ਬਰ ਧਾਰਮਿਕ ਅਸਥਾਨਾਂ ਦੀ ਮਰਯਾਦਾ ਨਾਲ ਖਿਲਵਾੜ ਬਰਦਾਸ਼ਤ ਨਹੀਂ-ਗੁਰਜੀਤ ਸਿੰਘ ਉਪਲੀ ਅਗਲੀ ਖ਼ਬਰ ਅਮਲੋਹ 'ਚ ਅਮਨ-ਅਮਾਨ ਨਾਲ ਹੋਈ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।