04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮਿਸ਼ਨ ਸਮਰੱਥ 'ਚ ਵਿਸ਼ੇਸ਼ ਯੋਗਦਾਨ ਲਈ ਸਿੱਖਿਆ ਵਿਭਾਗ ਵਲੋਂ ਅਧਿਆਪਕ ਸਤਵੀਰ ਸਿੰਘ ਸਨਮਾਨਿਤ

ਅਜੀਤ ਡੈਸਕ 11-04-2026
ਭਾਦਸੋਂ, 10 ਅਪ੍ਰੈਲ (ਪ੍ਰਦੀਪ ਦੰਦਰਾਲਾ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਡੇ ਬਲਾਕ ਦੇ ਬੀ.ਆਰ.ਸੀ ਸਤਵੀਰ ਸਿੰਘ ਈ.ਟੀ.ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸਹੌਲੀ ਨੂੰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਦਿੱਲੀ ਮਨੀਸ਼ ਸਿਸੋਦੀਆ ਦੀ ਰਹਿਨੁਮਾਈ 'ਚ ਰੱਖੇ ਗਏ ਮਿਸ਼ਨ ਸਮਰੱਥ 4.0 ਦੇ ਆਰੰਭ ਪ੍ਰੋਗਰਾਮ ਵਿਚ ਮਿਸ਼ਨ ਸਮਰੱਥ 1.0 ਤੋਂ ਲੈ ਕੇ ਹੁਣ ਤੱਕ ਬਤੌਰ ਕੇ.ਆਰ.ਪੀ./ਐਸ.ਆਰ.ਪੀ. ਦੀ ਭੂਮਿਕਾ ਨਿਭਾਉਣ ਦੇ ਲਈ ਅਤੇ ਮਿਸ਼ਨ ਸਮਰੱਥ ਦੀ ਸਹਾਇਕ ਸਮਗਰੀ (ਵਰਕਸ਼ੀਟਸ) ਤਿਆਰ ਕਰਨ ਦੇ ਲਈ ਸੋਨਾਲੀ ਗਿਰੀ ਆਈ.ਏ.ਐੱਸ. ਸਕੱਤਰ ਸਕੂਲ ਸਿੱਖਿਆ ਅਤੇ ਕਿਰਨ ਸਰਮਾ ਪੀ.ਸੀ.ਐੱਸ. ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ ਨੇ ਸਨਮਾਨਿਤ ਕੀਤਾ | ਇਹਨਾਂ ਦੀ ਉਪਲਬਧੀ 'ਤੇ ਸਮੂਹ ਬਲਾਕ ਅਧਿਆਪਕਾਂ ਨੇ ਖੁਸ਼ੀ ਜ਼ਾਹਿਰ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਵਿਭਾਗ ਵਲੋਂ ਵਿਸ਼ੇਸ਼ ਧਿਆਨ ਦਿੰਦਿਆਂ ਇਸ ਸਾਲ ਸੈਸ਼ਨ ਦੇ ਸ਼ੁਰੂ 'ਚ ਹੀ ਮਿਸ਼ਨ ਸਮਰੱਥ ਦੀਆਂ ਕਿਤਾਬਾਂ ਸਕੂਲਾਂ 'ਚ ਪਹੁੰਚਾ ਦਿੱਤੀਆਂ ਹਨ | ਇਕ ਅਪ੍ਰੈਲ ਨੂੰ ਬਲਾਕ ਦੇ ਸਾਰੇ ਪ੍ਰਾਇਮਰੀ ਸਕੂਲਾਂ ਦੇ ਤੀਜੀ ਤੋਂ ਲੈ ਕੇ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੂੰ ਮਿਸ਼ਨ ਸਮਰੱਥ ਦੀਆਂ ਕਿਤਾਬਾਂ ਦਿੱਤੀਆਂ ਜਾ ਚੁੱਕੀਆਂ ਹਨ |
ਪਿਛਲੀ ਖ਼ਬਰ ਦੇਵੀਗੜ੍ਹ ਨਗਰ ਪੰਚਾਇਤ ਖਿਲਾਫ ਸੰਘਰਸ਼ 'ਚ ਲੋਕਾਂ ਨਾਲ ਡੱਟ ਕੇ ਖੜ੍ਹਾਂਗੇ - ਸਾਬਕਾ ਵਿਧਾਇਕ ਚੰਦੂਮਾਜਰਾ ਅਗਲੀ ਖ਼ਬਰ ਦਿਨੋ-ਦਿਨ ਵੱਧ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵ ਤੋਂ ਵਿਰੋਧੀਆਂ 'ਚ ਬੇਚੈਨੀ—ਬਿੱਲੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।