05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

'ਆਪ' ਯੂਥ ਵਿੰਗ ਦੇ ਪੁਨਰ ਗਠਨ ਦੌਰਾਨ ਸਰਗਰਮ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ-ਵਿੱਕੀ ਚਾਹਲ

ਅਜੀਤ ਡੈਸਕ 11-04-2026
ਮੰਡੀ ਗੋਬਿੰਦਗੜ੍ਹ, 10 ਅਪ੍ਰੈਲ (ਰਾਜੇਸ਼ ਸ਼ਰਮਾ)-ਆਮ ਆਦਮੀ ਪਾਰਟੀ ਵਲੋਂ ਹਲਕਾ ਖੰਨਾ ਵਿਚ ਨਵੇਂ ਸਿਰਿਓਾ ਪਾਰਟੀ ਯੂਥ ਵਿੰਗ ਦੇ ਗਠਨ, ਯੂਥ ਕਲੱਬਾਂ ਦੇ ਗਠਨ ਅਤੇ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਲਈ ਯੂਥ ਵਿੰਗ ਦੇ ਸੂਬਾ ਜੁਆਇੰਟ ਸੈਕਟਰੀ ਹਰਪ੍ਰੀਤ ਸਿੰਘ ਵਿੱਕੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ | ਜਿਸ ਦੇ ਤਹਿਤ ਅੱਜ ਵਿੱਕੀ ਚਾਹਲ ਨੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਦਫ਼ਤਰ ਵਿਖੇ ਪਾਰਟੀ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਅਤੇ ਯੂਥ ਵਿੰਗ ਦੇ ਨਵੇਂ ਸਿਰਿਓਾ ਗਠਨ ਲਈ ਪਾਰਟੀ ਵਲੰਟੀਅਰਾਂ ਨਾਲ ਵਿਚਾਰ ਵਟਾਂਦਰਾ ਕੀਤਾ | ਅੱਜ ਇੱਥੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿੱਕੀ ਚਾਹਲ ਨੇ ਕਿਹਾ ਕਿ ਪਾਰਟੀ ਵਲੋਂ ਯੂਥ ਵਿੰਗ ਦੇ ਨਵੇਂ ਢਾਂਚੇ ਦੇ ਗਠਨ ਲਈ ਲਗਾਈ ਡਿਊਟੀ ਨੂੰ ਪੂਰੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਨਿਭਾਇਆ ਜਾਵੇਗਾ ਅਤੇ ਯੋਗ ਆਗੂਆਂ ਨੂੰ ਪਾਰਟੀ ਵਿਚ ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਹਾਈ ਕਮਾਨ ਕੋਲ ਸਿਫ਼ਾਰਸ਼ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ, ਨੀਤੀਆਂ ਅਤੇ 4 ਸਾਲਾਂ ਦੇ ਵਿਕਾਸ ਕੰਮਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਵਲੰਟੀਅਰਾਂ ਨੂੰ ਲਾਮਬੰਦ ਵੀ ਕੀਤਾ ਗਿਆ ਹੈ | ਇਸ ਮੀਟਿੰਗ ਵਿਚ ਕੈਬਨਿਟ ਮੰਤਰੀ ਦੇ ਦਫ਼ਤਰ ਇੰਚਾਰਜ ਪੁਨੀਤ ਖੱਟਰ, ਇਕਵੀਰ ਸਿੰਘ ਕੈਲੇ, ਅਮਰਿੰਦਰ ਚਾਹਲ ਤੋਂ ਇਲਾਵਾ ਯੂਥ ਵਿੰਗ ਦੇ ਸਰਗਰਮ ਆਗੂ ਸ਼ਾਮਿਲ ਹੋਏ |
ਪਿਛਲੀ ਖ਼ਬਰ ਹਰੇਕ ਨਾਗਰਿਕ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ- ਪਦਮ, ਭਾਟੀਆ, ਸੰਦਲ ਅਗਲੀ ਖ਼ਬਰ ਜਨ ਸੰਪਰਕ ਮੁਹਿੰਮ ਤਹਿਤ ਕਾਂਗਰਸ ਦੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।