18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਡੀ.ਬੀ.ਯੂ. ਨੇ ਬੰਗਲਾਦੇਸ਼ ਦੀਆਂ ਸੰਸਥਾਵਾਂ ਨਾਲ ਸਮਝੌਤਾ ਕਰਾਰ 'ਤੇ ਕੀਤੇ ਦਸਤਖ਼ਤ

ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਤੇ ਢਾਕਾ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਐਡੀਸ਼ਨਲ ਰਜਿਸਟਰਾਰ ਪ੍ਰੋ. ਸ਼ਾਹ ਆਲਮ ਚੌਧਰੀ ਤੇ ਹੋਰ ਸਮਝੌਤਾ ਬੋਰਡ ਰਿਲੀਜ਼ ਕਰਦੇ ਹੋਏ | ਅਜੀਤ ਤਸਵੀਰ <br/> 10-04-2026
ਅਮਲੋਹ, 9 ਅਪ੍ਰੈਲ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੇ ਸਮਾਜਿਕ ਵਿਗਿਆਨ ਅਤੇ ਭਾਸ਼ਾ ਫੈਕਲਟੀ ਵਲੋਂ ਢਾਕਾ ਇੰਟਰਨੈਸ਼ਨਲ ਯੂਨੀਵਰਸਿਟੀ ਤੇ ਬੰਗਲਾਦੇਸ਼ ਸੈਂਟਰ ਫ਼ਾਰ ਰਿਸਰਚ ਐਂਡ ਪਲੈਨਿੰਗ ਨਾਲ ਸਮਝੌਤਾ ਕਰਾਰ ਦਸਤਖ਼ਤ ਸਮਾਰੋਹ ਸਫਲਤਾਪੂਰਵਕ ਕਰਵਾਇਆ ਗਿਆ | ਇਸ ਤੋਂ ਬਾਅਦ 'ਪਰੰਪਰਾ ਤੋਂ ਬਦਲਾਅ ਤੱਕ, ਦੱਖਣੀ ਏਸ਼ੀਆ ਵਿਚ ਆਧੁਨਿਕ ਸਾਹਿਤ ਦਾ ਉਭਾਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਹੋਇਆ | ਪ੍ਰੋਗਰਾਮ ਦੀ ਸ਼ੁਰੂਆਤ ਚਾਂਸਲਰ ਸਕੱਤਰੇਤ ਵਿਚ ਬੰਗਲਾਦੇਸ਼ੀ ਸੰਸਥਾਵਾਂ ਤੋਂ ਆਏ ਪ੍ਰਤੀਨਿਧੀਆਂ ਦੇ ਸਵਾਗਤ ਨਾਲ ਹੋਈ | ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਨੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਤੇ ਪ੍ਰੋ. ਵਾਈਸ ਚਾਂਸਲਰ ਪ੍ਰੋਫ਼ੈਸਰ ਅਮਰਜੀਤ ਸਿੰਘ ਦੀ ਹਾਜ਼ਰੀ ਵਿਚ ਸਮਝੌਤਾ ਕਰਾਰ 'ਤੇ ਦਸਤਖ਼ਤ ਕੀਤੇ | ਇਸ ਤੋਂ ਬਾਅਦ ਸਮੂਹ ਅਕਾਦਮਿਕ ਸੈਸ਼ਨ ਲਈ ਫੈਕਲਟੀ ਵੱਲ ਵਧਿਆ, ਜਿਸ ਦੀ ਸ਼ੁਰੂਆਤ ਫੈਕਲਟੀ ਇੰਚਾਰਜ ਡਾ. ਰੇਣੂ ਸ਼ਰਮਾ ਦੇ ਸਵਾਗਤੀ ਸੰਬੋਧਨ ਨਾਲ ਹੋਈ | ਪ੍ਰੋਫ਼ੈਸਰ ਅਮਰਜੀਤ ਸਿੰਘ ਨੇ ਹਾਜ਼ਰੀਨ ਨੂੰ ਵਧਾਈ ਦਿੰਦਿਆਂ ਅੰਤਰਰਾਸ਼ਟਰੀ ਸਹਿਯੋਗ ਅਤੇ ਅੰਤਰਵਿਭਾਗੀ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਢਾਕਾ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋਫ਼ੈਸਰ, ਵਿਦਿਆਰਥੀ ਕਲਿਆਣ ਸਲਾਹਕਾਰ ਤੇ ਐਡੀਸ਼ਨਲ ਰਜਿਸਟਰਾਰ ਪ੍ਰੋ. ਸ਼ਾਹ ਆਲਮ ਚੌਧਰੀ ਨੇ ਮੁੱਖ ਵਿਖਿਆਨ ਦਿੱਤਾ | ਉਨ•ਾਂ ਨੇ ਦੱਖਣੀ ਏਸ਼ੀਆਈ ਸਾਹਿਤ ਦੀ ਪਰੰਪਰਾਗਤ ਤੋਂ ਆਧੁਨਿਕ ਵਿਸ਼ਵ ਪੱਧਰੀ ਮਹੱਤਤਾ ਤੱਕ ਦੀ ਯਾਤਰਾ ਨੂੰ ਵਿਸਥਾਰ ਨਾਲ ਦਰਸਾਇਆ | ਪ੍ਰੋਫ਼ੈਸਰ ਧਰਮਿੰਦਰ ਸਿੰਘ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ | ਇਹ ਸਮਾਰੋਹ ਅਕਾਦਮਿਕ ਸਬੰਧਾਂ ਅਤੇ ਸੱਭਿਆਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਅਤੇ ਦੇਸ਼ ਭਗਤ ਯੂਨੀਵਰਸਿਟੀ ਦੀ ਵਿਸ਼ਵ ਪੱਧਰੀ ਵਿਦਵਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ |
ਪਿਛਲੀ ਖ਼ਬਰ ਵਰਲਡ ਯੂਨੀਵਰਸਿਟੀ 'ਚ ਇਕ ਰੋਜ਼ਾ ਉੱਦਮੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੇ 136ਵੇਂ ਜਨਮ ਦਿਹਾੜੇ ਮੌਕੇ ਅੱਜ ਹੋਵੇਗਾ ਸਨਮਾਨ ਸਮਾਰੋਹ-ਕੋਟਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।