18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਕੋਰਡੀਆ ਸੰਸਥਾਨ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ

ਅਜੀਤ ਡੈਸਕ 10-04-2026
ਸੰਘੋਲ, 9 ਅਪ੍ਰੈਲ (ਪਰਮਵੀਰ ਸਿੰਘ ਧਨੋਆ)-ਕੋਰਡੀਆ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਸਾਲਾਨਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਕੋਰਡੀਆ ਸੰਸਥਾ ਦੇ ਚੇਅਰਮੈਨ ਦਿਲਜੀਤ ਰਾਣਾ ਤੇ ਸੰਸਥਾ ਦੇ ਕਾਰਜਕਾਰੀ ਟਰੱਸਟੀ ਡਾ. ਉਰਮਿਲ ਵਰਮਾ ਨੇ ਸਮੂਹ ਅਥਲੀਟਾਂ ਨੂੰ ਇਸ ਮੀਟ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਖੇਡਾਂ ਰਾਹੀਂ ਸੁੰਦਰ, ਤੰਦਰੁਸਤ, ਖ਼ੁਸ਼ਹਾਲ ਸਮਾਜ ਅਤੇ ਜੀਵਨ ਉਸਾਰਨ ਲਈ ਪ੍ਰੇਰਿਤ ਕੀਤਾ | ਉੱਘੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਬਦੇਸ਼ਾਂ ਨੇ ਉਦਘਾਟਨੀ ਸਮਾਰੋਹ ਵਿਚ ਸ਼ਿਰਕਤ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ | 100 ਦੇ ਕਰੀਬ ਖਿਡਾਰੀਆਂ ਨੇ ਵੱਖ-ਵੱਖ ਟਰੈਕ ਅਤੇ ਫ਼ੀਲਡ, ਰੱਸਾ-ਕੱਸੀ ਮੁਕਾਬਲਿਆਂ ਵਿਚ ਭਾਗ ਲਿਆ | ਪ੍ਰਭਾਤ ਰਾਣਾ ਨੂੰ ਲੜਕਿਆਂ ਅਤੇ ਹਰਪਿੰਦਰ ਤੇ ਕਮਲਜੀਤ ਕੌਰ ਨੂੰ ਲੜਕੀਆਂ ਵਿਚ ਸੰਯੁਕਤ ਰੂਪ ਵਿਚ ਬੈਸਟ ਖਿਡਾਰੀ ਐਲਾਨਿਆ ਗਿਆ | ਡਾ. ਏ.ਪੀ.ਜੇ. ਅਬਦੁੱਲ ਕਲਾਮ ਹਾਊਸ ਨੂੰ ਬੈਸਟ ਹਾਊਸ ਦਾ ਸਨਮਾਨ ਦਿੱਤਾ ਗਿਆ | ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਖਮਾਣੋਂ ਦੇ ਪੁਲਿਸ ਉਪ ਕਪਤਾਨ ਗੁਰਮੀਤ ਸਿੰਘ ਸਨ | ਉਨ੍ਹਾਂ ਨੇ ਕੋਰਡੀਆ ਸੰਸਥਾ ਦੇ ਕਾਰਜਕਾਰੀ ਟਰੱਸਟੀ ਡਾ. ਵਰਮਾ ਨਾਲ ਮਿਲ ਕੇ ਸਾਰੇ ਜੇਤੂ ਖਿਡਾਰੀਆਂ ਤੇ ਟੀਮਾਂ ਨੂੰ ਮੈਡਲ ਅਤੇ ਟਰਾਫ਼ੀ ਪ੍ਰਦਾਨ ਕੀਤੀ | ਸੰਸਥਾ ਦੇ ਕੈਂਪਸ ਡਾਇਰੈਕਟਰ ਡਾ. ਰਾਜਵੀਰ ਸਿੰਘ ਗੁਲੀਆ, ਪਿ੍ੰਸੀਪਲ ਡਾ. ਜਯੋਤੀ ਸ਼ਰਮਾ ਨੇ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਖੇਡ ਇੰਚਾਰਜ ਬਲਜੀਤ ਕੌਰ, ਜਗਜੀਤ ਸਿੰਘ ਅਤੇ ਡਾ. ਹਰਜਿੰਦਰ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੇ 136ਵੇਂ ਜਨਮ ਦਿਹਾੜੇ ਮੌਕੇ ਅੱਜ ਹੋਵੇਗਾ ਸਨਮਾਨ ਸਮਾਰੋਹ-ਕੋਟਲੀ ਅਗਲੀ ਖ਼ਬਰ ਐਮ. ਸਟਾਰ ਐਪ ਅਧਿਆਪਕਾਂ ਲਈ ਬਣੀ ਸਿਰਦਰਦੀ : ਜੀ. ਟੀ. ਯੂ. ਅਧੂਰੇ ਐਪ ਕਰਕੇ ਬੱਚਿਆਂ ਦੀ ਪੜ੍ਹਾਈ 'ਤੇ ਪੈ ਰਿਹੈ ਮਾੜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।