07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰਾਜਪਾਲ ਕਟਾਰੀਆ ਨਾਲ ਸਾਬਕਾ ਮੰਤਰੀ ਡਾ. ਹਰਬੰਸ ਲਾਲ ਵਲੋਂ ਵਫ਼ਦ ਸਮੇਤ ਮੁਲਾਕਾਤ

ਅਜੀਤ ਡੈਸਕ 04-04-2026
ਫ਼ਤਹਿਗੜ੍ਹ ਸਾਹਿਬ, 3 ਅਪ੍ਰੈਲ (ਬਲਜਿੰਦਰ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਵਫ਼ਦ ਵਲੋਂ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਸੂਬੇ ਦੇ ਮਜ਼ਦੂਰਾਂ ਦੇ ਉੱਜਵਲ ਭਵਿੱਖ ਅਤੇ ਪੰਜਾਬ ਅੰਦਰ ਕੁਦਰਤੀ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ 2 ਵੱਖ-ਵੱਖ ਮੈਮੋਰੈਂਡਮ ਸੌਂਪੇ ਗਏ | ਇਸ ਮੌਕੇ ਡਾ. ਹਰਬੰਸ ਲਾਲ ਨੇ ਦੱਸਿਆ ਕਿ ਸਰਕਾਰ ਦੀਆਂ ਕੁਨੀਤੀਆਂ ਕਾਰਨ ਪੰਜਾਬ ਦੇ ਮਜ਼ਦੂਰਾਂ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਚੰਗੇ ਭਵਿੱਖ ਲਈ ਸੂਬੇ ਅੰਦਰ ਹਰ ਮਜ਼ਦੂਰ ਦੀ ਪੱਕੀ ਰਜਿਸਟ੍ਰੇਸ਼ਨ ਕੀਤੀ ਜਾਵੇ, ਹਰ ਮਜ਼ਦੂਰ ਨੂੰ ਬੈਂਕ ਖਾਤੇ ਨਾਲ ਜੋੜਿਆ ਜਾਵੇ, ਉਸ ਦੀ ਪੂਰੀ ਜਾਣਕਾਰੀ ਸੂਬਾ ਅਤੇ ਕੇਂਦਰ ਸਰਕਾਰ ਨੂੰ ਦਿੱਤੀ ਜਾਵੇ ਤਾਂ ਜੋ ਸਰਕਾਰਾਂ ਵਲੋਂ ਮਜ਼ਦੂਰਾਂ ਲਈ ਚਲਾਈ ਜਾਣ ਵਾਲੀ ਲੋਕ ਭਲਾਈ ਸਕੀਮ ਦਾ ਲਾਭ ਉਨ੍ਹਾਂ ਤੱਕ ਪਹੁੰਚ ਸਕੇ | ਮਜ਼ਦੂਰਾਂ ਨੂੰ 58 ਸਾਲ ਦੀ ਉਮਰ ਤੋਂ ਬਾਅਦ ਗੁਜ਼ਾਰਾ ਭੱਤਾ ਜਾਂ ਪੈਨਸ਼ਨ ਦਿੱਤੀ ਜਾਵੇ, ਮਜ਼ਦੂਰਾਂ ਦੇ ਬੱਚਿਆਂ ਦੀ ਪ੍ਰਾਇਮਰੀ ਤੋਂ ਲੈ ਕੇ ਕਾਲਜ ਤੱਕ ਦੀ ਸਾਰੀ ਪੜ੍ਹਾਈ, ਕਿਤਾਬਾਂ ਵਰਦੀਆਂ, ਫ਼ੀਸ ਹੋਸਟਲ ਖ਼ਰਚੇ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇ | ਮਜ਼ਦੂਰ ਦਾ ਜੀਵਨ ਬੀਮਾ, ਉਨ੍ਹਾਂ ਦੇ ਬੱਚਿਆਂ ਦਾ ਇਲਾਜ ਹਸਪਤਾਲਾਂ ਅੰਦਰ ਸੈਨਿਕਾਂ ਤੇ ਸਾਬਕਾ ਸੈਨਿਕਾਂ ਦੀ ਤਰਜ਼ ਤੇ ਬਿਨਾਂ ਪੈਸੇ ਤੋਂ ਹੋਵੇ | ਡਾ. ਹਰਬੰਸ ਲਾਲ ਨੇ ਕਿਹਾ ਕਿ ਦੂਜੇ ਮੈਮੋਰੰਡਮ ਵਿਚ ਕੁਦਰਤੀ ਵਾਤਾਵਰਨ ਦੀ ਸੰਭਾਲ ਲਈ ਸਰਕਾਰ ਨੂੰ ਕਿਹੜੇ-ਕਿਹੜੇ ਕਦਮ ਚੁੱਕਣ ਦੀ ਲੋੜ ਹੈ, ਉਸ ਬਾਰੇ 11 ਪੁਆਇੰਟਾਂ ਦਾ ਹਵਾਲਾ ਦਿੱਤਾ ਗਿਆ ਹੈ | ਇਸ ਮੌਕੇ 'ਤੇ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨ ਵਾਲੇ ਵਫ਼ਦ ਵਿਚ ਗੁਰਤੇਜ ਸਿੰਘ ਭਾਗਨਪੁਰ, ਸੰਦੀਪ ਸਿੰਘ ਲਵਲੀ, ਜਗਬੀਰ ਸਿੰਘ ਤਰਖੇੜੀ, ਗੁਰਦੀਪ ਸਿੰਘ ਭਾਗਨਪੁਰ, ਗੁਰਦੇਵ ਸਿੰਘ ਡੇਰਾ ਮੀਰ ਮੀਰਾਂ, ਸਰਦਾਰਾ ਸਿੰਘ, ਕਿਰਨ ਸ਼ਰਮਾ ਬਲਾੜੀ ਕਲਾਂ, ਪ੍ਰੀਤੀ ਮਹਾਜਨ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਨੈਸ਼ਨਲ ਬੈਂਕ 'ਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਅਗਲੀ ਖ਼ਬਰ ਨਗਰ ਪੰਚਾਇਤ ਦੇਵੀਗੜ੍ਹ ਵਲੋਂ ਨੋਟਿਸ ਜਾਰੀ ਹੋਣ ਤੋਂ ਬਾਅਦ ਆਮ ਲੋਕਾਂ 'ਚ ਗ਼ੁੱਸੇ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।