04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਯੂਥ ਭਰਤੀ ਮੁਹਿੰਮ 'ਚ ਨੌਜਵਾਨਾਂ ਦਾ ਕਾਂਗਰਸ ਪ੍ਰਤੀ ਉਤਸ਼ਾਹ ਵਧਿਆ-ਡਾ. ਮਨੋਹਰ ਸਿੰਘ

ਅਜੀਤ ਡੈਸਕ 30-03-2026
ਖਮਾਣੋਂ, 29 ਮਾਰਚ (ਮਨਮੋਹਣ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਚ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਇੰਟਕ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਮਨੋਹਰ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਖ਼ਤਮ ਹੋਈ ਯੂਥ ਕਾਂਗਰਸ ਭਰਤੀ ਮੁਹਿੰਮ 'ਚ ਨੌਜਵਾਨਾਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਦਰਸਾਉਂਦੀ ਹੈ ਕਿ ਆਮ ਨੌਜਵਾਨਾਂ ਦੀ ਕਾਂਗਰਸ ਪਾਰਟੀ ਪ੍ਰਤੀ ਰੁਚੀ ਦਿਨ ਪਰ ਦਿਨ ਵਧ ਰਹੀ ਹੈ ਅਤੇ ਜਿੱਥੇ ਇਨ੍ਹਾਂ ਚੋਣਾਂ ਵਿਚ ਆਮ ਨੌਜਵਾਨ ਲੜਕੇ ਲੜਕੀਆਂ ਨੇ ਭਾਗ ਲੈ ਕੇ ਯੂਥ ਕਾਂਗਰਸ ਦੇ ਮੈਂਬਰ ਬਣਨ ਲਈ ਉਤਸ਼ਾਹ ਦਿਖਾਇਆ ਉੱਥੇ ਆਪਣੇ ਨੌਜਵਾਨ ਸਾਥੀਆਂ ਨੂੰ ਉਮੀਦਵਾਰ ਬਣਾ ਕੇ ਯੂਥ ਕਾਂਗਰਸ ਅਹੁਦੇਦਾਰ ਚੁਣਨ ਲਈ ਵੀ ਇਨ੍ਹਾਂ ਚੋਣਾਂ ਵਿਚ ਹਿੱਸਾ ਲਿਆ | ਵਰਨਣਯੋਗ ਹੈ ਕਿ ਕਾਂਗਰਸ ਪਾਰਟੀ ਵਲੋਂ ਲਗਪਗ ਇਕ ਮਹੀਨਾ ਸਾਰੇ ਪੰਜਾਬ ਵਿਚ ਚੱਲੀ ਯੂਥ ਕਾਂਗਰਸ ਦੀ ਭਰਤੀ ਕੱਲ੍ਹ ਖ਼ਤਮ ਹੋਈ ਹੈ ਜਿਸ ਤਹਿਤ ਤਕਰੀਬਨ ਦਸ ਲੱਖ ਨੌਜਵਾਨ ਲੜਕੇ ਲੜਕੀਆਂ ਆਨਲਾਈਨ ਪ੍ਰਕਿਰਿਆ ਰਾਹੀਂ ਯੂਥ ਕਾਂਗਰਸ ਮੈਂਬਰ ਬਣੇ ਹਨ | ਡਾ. ਮਨੋਹਰ ਸਿੰਘ ਅਨੁਸਾਰ ਇਸ ਭਰਤੀ ਮੁਹਿੰਮ ਕਾਰਨ ਜਿੱਥੇ ਕਾਂਗਰਸ ਪਾਰਟੀ ਮਜ਼ਬੂਤ ਹੋਵੇਗੀ ਉਥੇ ਨੌਜਵਾਨਾਂ ਦੀ ਲੋਕਤੰਤਰ ਪ੍ਰਤੀ ਵਚਨਬੱਧਤਾ ਅਤੇ ਹਿੱਸੇਦਾਰੀ ਨਾਲ ਉਨ੍ਹਾਂ ਨੂੰ ਦੇਸ਼ ਦੇ ਚੰਗੇ ਭਵਿੱਖ ਵਿਚ ਵੀ ਯੋਗਦਾਨ ਪਾਉਣ ਦਾ ਮੌਕਾ ਪ੍ਰਦਾਨ ਹੋਵੇਗਾ | ਪਾਰਟੀ ਆਗੂ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੁਆਰਾ ਨੌਜਵਾਨਾਂ ਦੀ ਦੇਸ਼ ਵਿਆਪੀ ਉੱਨਤੀ ਅਤੇ ਤਰੱਕੀ ਵਿਚ ਯੋਗਦਾਨ ਵਧਾਉਣ ਲਈ ਯੂਥ ਕਾਂਗਰਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਆਪਣੇ ਸਿਆਸੀ ਲੀਡਰ ਚੁਣਨ ਲਈ ਯੂਥ ਕਾਂਗਰਸ ਦੀਆਂ ਚੋਣਾਂ ਵਿਚ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ | ਬਸੀ ਪਠਾਣਾਂ ਹਲਕੇ ਅੰਦਰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਲੜ ਰਹੇ ਉਮੀਦਵਾਰ ਸ਼ਗਨਪ੍ਰੀਤ ਸਿੰਘ, ਹਲਕਾ ਪ੍ਰਧਾਨ ਲਈ ਹਰਮਨ ਸਿੱਧੂ, ਖਮਾਣੋਂ ਬਲਾਕ ਤੋਂ ਹਰਜਸ ਸਿੰਘ ਅਤੇ ਬਸੀ ਬਲਾਕ ਲਈ ਉਮੀਦਵਾਰ ਦਲਜੀਤ ਸਿੰਘ ਦੀ ਭਰਤੀ ਤੇ ਚੋਣ ਮੁਹਿੰਮ ਦੌਰਾਨ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਇਨ੍ਹਾਂ ਨੌਜਵਾਨ ਉਮੀਦਵਾਰਾਂ ਦੇ ਹੱਕ ਵਿਚ ਪਿੰਡ-ਪਿੰਡ ਜਾ ਕੇ ਯੂਥ ਕਾਂਗਰਸ ਭਰਤੀ ਲਈ 18 ਤੋਂ 35 ਸਾਲ ਤੱਕ ਦੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਉਮੀਦਵਾਰਾਂ ਲਈ ਵੋਟਾਂ ਮੰਗੀਆਂ ਤਾਂ ਕਿ ਵੱਧ ਤੋਂ ਵੱਧ ਗਿਣਤੀ ਵਿਚ ਨੌਜਵਾਨ ਵੋਟਰ ਯੂਥ ਕਾਂਗਰਸ ਦੇ ਮੈਂਬਰ ਬਣ ਕੇ ਆਪਣੀ ਪਸੰਦ ਦੇ ਯੋਗ ਉਮੀਦਵਾਰਾਂ ਨੂੰ ਨੁਮਾਇੰਦਗੀ ਦੇ ਸਕਣ ਅਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਬਣਾਉਣ ਵਿਚ ਆਪਣਾ ਹਿੱਸਾ ਪਾ ਸਕਣ | ਸਾਬਕਾ ਪ੍ਰਧਾਨ ਸਰਪੰਚ ਯੂਨੀਅਨ ਤੇ ਨੌਜਵਾਨ ਆਗੂ ਗੁਰਦੀਪ ਸਿੰਘ ਦੀਪਾ ਅਤੇ ਕਾਂਗਰਸ ਐਸ.ਸੀ. ਵਿੰਗ ਕੋਆਰਡੀਨੇਟਰ ਮਨਜੀਤ ਸਿੰਘ ਨੇ ਕਿਹਾ ਕਿ ਬਸੀ ਪਠਾਣਾਂ ਹਲਕੇ ਵਿਚ ਡਾ. ਮਨੋਹਰ ਸਿੰਘ ਵਲੋਂ ਜੋ ਜ਼ਮੀਨੀ ਪੱਧਰ ਤੇ ਪਾਰਟੀ ਲਈ ਕੰਮ ਕੀਤਾ ਹੋਇਆ ਹੈ ਉਸ ਸਦਕਾ ਯੂਥ ਕਾਂਗਰਸ ਦੀਆਂ ਇਨ੍ਹਾਂ ਚੋਣਾਂ ਲਈ ਨੌਜਵਾਨ ਖ਼ੁਦ ਅੱਗੇ ਆ ਕੇ ਚੋਣਾਂ ਵਿਚ ਹਿੱਸਾ ਲੈ ਰਹੇ ਹਨ | ਇਸ ਮੌਕੇ ਹਰੀਸ਼ ਸੰਘੋਲ, ਦਲਜੀਤ ਸਿੰਘ ਨਾਮਧਾਰੀ, ਸੁਖਵਿੰਦਰ ਸਿੰਘ ਭੜੀ, ਗੁਰਪ੍ਰੀਤ ਸਿੰਘ ਪਨੈਚਾਂ, ਡਾ. ਜਸਵਿੰਦਰ ਸਿੰਘ ਮਨਸੂਰਪੁਰ, ਬਰਿੰਦਰ ਮੋਹਣਮਾਜਰਾ, ਗੁਰਪ੍ਰੀਤ ਬਰਵਾਲੀ, ਸਰਪੰਚ ਜਗਦੀਪ ਸਿੰਘ ਭਾਂਬਰੀ, ਬਲਵਿੰਦਰ ਸਿੰਘ ਚੁੰਨੀ, ਜੀਤ ਸਿੰਘ, ਤਰਸੇਮ ਸਿੰਘ ਪਵਾਲਾ, ਸੁਖਦੇਵ ਸਿੰਘ ਲੋਹਾਰਮਾਜਰਾ, ਜਸਦੀਪ ਸਿੰਘ ਬਹੇੜ ਇੰਦਰ ਸੁਹਾਵੀ, ਜੋਗਾ ਸਿੰਘ ਕੋਟਲਾ ਮਸੂਦ, ਗੁਰਜਾਪ ਸਿੰਘ, ਲੱਕੀ ਧੀਮਾਨ, ਈਸਰ ਮੈੜਾਂ, ਹਰਤੇਜ ਸਿੰਘ, ਮਨਦੀਪ ਸਿੰਘ ਮਾਜਰੀ ਨੇ ਵੀ ਇਨ੍ਹਾਂ ਚੋਣਾਂ ਵਿਚ ਸ਼ਗਨਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਸਾਰੀ ਟੀਮ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ | ਸੀਨੀਅਰ ਆਗੂਆਂ ਕਾਂਗਰਸੀ ਓਮ ਪ੍ਰਕਾਸ਼ ਤਾਂਗੜੀ, ਕਰਮਜੀਤ ਸਿੰਘ ਢੀਂਡਸਾ, ਅਵਤਾਰ ਸਿੰਘ ਸੁਹਾਵੀ, ਵਰਿੰਦਰਪਾਲ ਸਿੰਘ ਵਿੰਕੀ, ਰਵਿੰਦਰ ਸਿੰਘ ਮਨੈਲਾ ਅਤੇ ਕੇਸਰ ਸਿੰਘ ਹਵਾਰਾ ਕਲਾਂ ਨੇ ਵੀ ਨੌਜਵਾਨਾਂ ਵਲੋਂ ਕਾਂਗਰਸ ਪਾਰਟੀ ਪ੍ਰਤੀ ਵਧਦੇ ਰੁਝਾਨ ਲਈ
ਪਿਛਲੀ ਖ਼ਬਰ ਸਾਬਕਾ ਵਿਧਾਇਕ ਨਾਗਰਾ ਨੇ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਭਾਵਿਪ ਸਰਹਿੰਦ ਵਲੋਂ ਸ਼ਹੀਦ ਭਗਤ ਸਿੰਘ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।