ਫ਼ਤਹਿਗੜ੍ਹ ਸਾਹਿਬ, 29 ਮਾਰਚ (ਮਨਪ੍ਰੀਤ ਸਿੰਘ)-ਭਾਰਤ ਵਿਕਾਸ ਪਰਿਸ਼ਦ ਸਰਹਿੰਦ ਵਲੋਂ ਅੱਜ ਅਸ਼ੋਕਾ ਸਕੂਲ ਵਿਖੇ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ, ਇਸ ਮੌਕੇ ਮੁੱਖ ਮਹਿਮਾਨ ਸਮਾਜ ਸੇਵੀ ਹਰਪਾਲ ਸਿੰਘ ਬੇਦੀ ਨੇ ਭਾਰਤ ਮਾਂ ਦੀ ਤਸਵੀਰ ਅੱਗੇ ਜੋਤ ਜਗਾ ਕੇ ਕੈਂਪ ਦੀ ਸ਼ੁਰੂਆਤ ਕੀਤੀ | ਉਨ੍ਹਾਂ ਪਰਿਸ਼ਦ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖ਼ੂਨਦਾਨ ਮਹਾਂਦਾਨ ਹੈ, ਜਿਸ ਨਾਲ ਤੁਸੀਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹੋ ਤੇ ਅਜਿਹੇ ਕੈਂਪ ਹਮੇਸ਼ਾ ਲਗਦੇ ਰਹਿਣੇ ਚਾਹੀਦੇ ਹਨ | ਇਸ ਮੌਕੇ ਸੰਸਥਾ ਦੇ ਪ੍ਰਧਾਨ ਹਰਵਿੰਦਰ ਵਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਰਿਸ਼ਦ ਸਮਾਜ ਸੇਵਾ ਅਤੇ ਦੇਸ਼ ਸੇਵਾ ਦੇ ਵੱਖ-ਵੱਖ ਪ੍ਰੋਜੈਕਟ ਲਗਾਉਂਦੀ ਰਹਿੰਦੀ ਹੈ | ਪਰਿਸ਼ਦ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਤਿੰਨ ਮਹੀਨੇ ਬਾਅਦ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਹੈ ਤੇ ਅੱਜ ਦਾ ਕੈਂਪ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਹੈ | ਇਸ ਮੌਕੇ ਸਿਵਿਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਡਾ. ਪ੍ਰਵੀਨ ਕੌਰ ਦੀ ਅਗਵਾਈ ਹੇਠ ਆਈ ਟੀਮ ਵਲੋਂ 50 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਰਾਜੇਸ਼ ਧੀਮਾਨ, ਵਿਵੇਕ ਸ਼ਰਮਾ, ਹਰੀਸ਼ ਜੈਨ, ਵਰੁਨ ਸੂਦ, ਰੋਹਿਤ ਸ਼ਰਮਾ, ਸੁਮੀਤ ਮੋਦੀ, ਰਾਜੇਸ਼ ਗਰਗ, ਮੁਨੀਸ਼ ਵਰਮਾ, ਅਰਵਿੰਦ ਵਰਮਾ, ਅਨੁਜ ਜਿੰਦਲ, ਨਰਿੰਦਰ ਰਾਣਾ, ਧਰੁਵ ਗਰਗ, ਸੁਮੰਤ, ਕਰਨ ਸਹਿਦੇਵ, ਮੁਨੀਸ਼ ਮਾਂਗੀ, ਆਨੰਦ ਮੋਹਨ, ਕਰਨੈਲ, ਮੋਹਿਤ ਅਰੋੜਾ, ਅਮਰਜੀਤ ਪਾਲ, ਯੋਗੇਸ਼ ਬਿੰਬਰਾ, ਰਾਜੇਸ਼ ਉੱਪਲ, ਪਵਨ ਕਾਲੜਾ, ਨਰਿੰਦਰ ਪੁਰੀ, ਆਸ਼ੂਤੋਸ਼ ਬਾਤਿਸ਼, ਜਸਵਿੰਦਰ ਧੀਮਾਨ, ਕਿ੍ਸ਼ ਜਿੰਦਲ, ਅਨਿਲ, ਦਿਨੇਸ਼, ਦੀਪਨ, ਅਤੁਲ ਅਤੇ ਸੀਪਾ ਸੂਦ ਹਾਜ਼ਰ ਸਨ |