ਫ਼ਤਹਿਗੜ੍ਹ ਸਾਹਿਬ, 26 ਮਾਰਚ (ਮਨਪ੍ਰੀਤ ਸਿੰਘ)-28 ਮਾਰਚ ਦਿਨ ਸ਼ਨੀਵਾਰ ਨੂੰ ਅਨਾਜ ਮੰਡੀ ਸਰਹਿੰਦ ਵਿਖੇ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਰੈਲੀ ਦੇ ਸੰਬੰਧ 'ਚ 'ਆਪ' ਆਗੂਆਂ ਦੀ ਇਕ ਮੀਟਿੰਗ ਸਰਹਿੰਦ ਅਨਾਜ ਮੰਡੀ ਵਿਖੇ ਹੋਈ | ਮੀਟਿੰਗ ਦੀ ਅਗਵਾਈ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਕੀਤੀ ਗਈ | ਇਸ ਮੌਕੇ ਹਲਕਾ ਭਰ ਤੋਂ ਵੱਡੀ ਗਿਣਤੀ ਵਿਚ 'ਆਪ' ਆਗੂਆਂ ਨੇ ਸ਼ਾਮਿਲ ਹੋ ਕੇ ਰੈਲੀ ਨੂੰ ਇਤਿਹਾਸਿਕ ਬਣਾਉਣ ਦਾ ਸੰਕੇਤ ਦਿੱਤਾ | ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜਿਹੇ ਮੁੱਖ ਮੰਤਰੀ ਹਨ ਜੋ ਸੂਬੇ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰਦੇ ਹਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ | ਉਨ੍ਹਾਂ ਕਿਹਾ ਕਿ ਲੋਕਾਂ ਦਾ ਚੁਣਿਆ ਮੁੱਖ ਮੰਤਰੀ ਹਮੇਸ਼ਾ ਲੋਕਾਂ ਵਿਚ ਰਹਿੰਦਾ ਹੈ, ਜਦਕਿ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀ ਕਦੇ ਮਹਿਲਾਂ ਤੋਂ ਬਾਹਰ ਹੀ ਨਹੀਂ ਨਿਕਲੇ ਸਨ | ਇਸ ਲਈ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਰ ਮਜ਼ਬੂਤ ਕਰਨ, ਇਹ ਤਾਂ ਹੀ ਸੰਭਵ ਹੋਵੇਗਾ ਜਦੋਂ ਅਸੀਂ ਸਾਰੇ ਇੱਕਜੁੱਟ ਹੋ ਕੇ 28 ਮਾਰਚ ਨੂੰ ਅਨਾਜ ਮੰਡੀ ਸਰਹਿੰਦ ਵਿਖੇ ਹੋਣ ਵਾਲੀ ਰੈਲੀ ਨੂੰ ਕਾਮਯਾਬ ਬਣਾਵਾਂਗੇ | ਇਸ ਰੈਲੀ ਨਾਲ ਸਾਡੇ ਹਲਕੇ ਦੀ ਸ਼ਾਨ ਵਧੇਗੀ | ਹਰ ਆਗੂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ 'ਆਪ' ਆਗੂ ਪ੍ਰਦੀਪ ਮਲਹੋਤਰਾ, ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ, ਜਗਜੀਤ ਸਿੰਘ ਰਿਊਣਾ, ਸਰਪੰਚ ਕੁਲਵਿੰਦਰ ਡੇਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਿੰਦਰ ਮੰਡੋਫਲ, ਰਮੇਸ਼ ਕੁਮਾਰ ਸੋਨੰੂ, ਪ੍ਰਧਾਨ ਗੁਰਵੀਰ ਸਿੰਘ ਜੱਲ੍ਹਾ, ਸਰਪੰਚ ਬਲਜਿੰਦਰ ਸਿੰਘ ਕਾਕਾ, ਦਵਿੰਦਰ ਸਿੰਘ, ਰਣਜੋਧ ਸਿੰਘ ਮੀਰਪੁਰ, ਬਲਦੇਵ ਜਲਾਲ, ਸਰਪੰਚ ਅਰਸ਼ਦੀਪ ਸ਼ਰਮਾ, ਸਰਪੰਚ ਨਿਰਮਲ ਸਿੰਘ, ਸਰਪੰਚ ਮਲਕੀਤ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ ਬਾਲਪੁਰ, ਹਰਮੇਸ਼ ਸਿੰਘ ਪੂਨੀਆ, ਬਿਕਰ ਸਿੰਘ ਰਜਿੰਦਰਗੜ੍ਹ, ਦੀਪਕ ਬਾਤਿਸ਼, ਪਿ੍ਤਪਾਲ ਜੱਸੀ, ਰਜਿੰਦਰ ਜਖਵਾਲੀ, ਗੁਰਮੇਲ ਸਿੰਘ ਝਾਂਮਪੁਰ, ਹਰਪ੍ਰੀਤ ਪੰਜੋਲੀ, ਦਿਲਪ੍ਰੀਤ ਭੱਟੀ, ਮੋਹਿਤ ਸੂਦ, ਰਾਜ ਦਵਿੰਦਰ ਘੁੰਮਣ, ਡਾ. ਬਲਜਿੰਦਰ ਸਿੰਘ ਸੋਢੀ, ਸਹਾਇਕ ਥਾਣੇਦਾਰ ਬਲਜਿੰਦਰ ਸਿੰਘ, ਹਰਮੇਸ਼ ਛੰਨਾ, ਸਰਪੰਚ ਹਰਪਾਲ ਸਿੰਘ ਫ਼ੌਜੀ, ਸਾਧੂ ਰਾਮ ਭੱਟਮਾਜਰਾ, ਪਵੇਲ ਹਾਂਡਾ, ਹਿਤੇਸ਼ ਉੱਪਲ, ਰਜੇਸ਼ ਉੱਪਲ, ਤਰਸੇਮ ਉੱਪਲ, ਸਤਵੀਰ ਜੱਲ੍ਹਾ, ਸਰਪੰਚ ਜਗਰੂਪ ਸਿੰਘ, ਐਡਵੋਕੇਟ ਰੀਨਾ ਰਾਣੀ, ਮਨਪ੍ਰੀਤ ਕੌਰ ਜਖਵਾਲੀ, ਸਰਪੰਚ ਇੰਦਰਦੀਪ ਸਿੰਘ ਰੰਧਾਵਾ, ਸਰਪੰਚ ਪਰਮਿੰਦਰ, ਸਰਪੰਚ ਐਡ. ਨਰਿੰਦਰ ਸਿੰਘ, ਗੁਰਜੰਟ ਸਿੰਘ ਭਮਾਰਸੀ, ਕਰਮ ਸਿੰਘ ਪੰਚ, ਸਰਪੰਚ ਬਲਕਾਰ ਸਿੰਘ, ਸਰਪੰਚ ਜਸਵੰਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਨਿੰਮੋਂ ਰਾਣੀ, ਧਰਮ ਸਿੰਘ, ਸਰਪੰਚ ਜਸਪਾਲ ਸਿੰਘ, ਹਰਦੀਪ ਸਿੰਘ ਪੰਚ, ਗੁਰਜੀਤ ਸਿੰਘ ਬਲਾਕ ਸੰਮਤੀ ਮੈਂਬਰ ਇਲਾਵਾ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ |