ਪਾਤੜਾਂ, 26 ਮਾਰਚ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਜਾਰੀ ਰੱਖਦਿਆਂ ਦੋ ਵਿਅਕਤੀਆਂ ਤੋਂ ਟਰੱਕ ਵਿਚ ਲਿਆਂਦੀ ਗਈ ਭੂਕੀ ਚੂਰਾ ਪੋਸਤ ਸਮੇਤ ਗਿ੍ਫਤਾਰ ਕੀਤੇ ਜਾਣ ਵਿਚ ਸਫਲਤਾ ਹਾਸਿਲ ਕੀਤੀ ਹੈ ਅਤੇ ਇਨ੍ਹਾਂ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆ ਥਾਣਾ ਮੁਖੀ ਪਾਤੜਾਂ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਖਿਲਾਫ ਇੰਦਰਪਾਲ ਚੀਹਾਨ ਡੀ.ਐਸ.ਪੀ. ਪਾਤੜਾਂ ਦੇ ਅਗਵਾਈ 'ਚ ਪਾਤੜਾਂ ਪੁਲਿਸ ਵਲੋਂ ਲਗਾਤਾਰ ਕਾਰਵਾਈ ਜਾਰੀ ਹੈ ਅਤੇ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਕੀਤੀ ਜਾ ਰਹੀ ਇਸ ਕਰਵਾਈ ਤਹਿਤ ਇੱਕ ਹੋਰ ਹੋਰ ਸਫਲਤਾ ਮਿਲੀ ਜਦੋਂ ਦੋ ਵਿਅਕਤੀਆਂ ਨੂੰ ਰਜਾਸਥਾਨ ਤੋਂ ਟਰੱਕ ਵਿਚ ਲਿਆਂਦੀ ਜਾ ਰਹੀ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਐਸ.ਆਈ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸੰਬੰਧ ਵਿਚ ਪਿੰਡ ਹਾਮਝੇੜੀ ਦੀ ਹੱਦ ਅੰਦਰ ਮੌਜੂਦ ਸੀ ਜਿੱਥੇ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਕੁਝ ਵਿਅਕਤੀ ਟਰੱਕ ਰਾਹੀ ਰਾਜਸਥਾਨ ਤੋਂ ਭੁੱਕੀ ਚੂਰਾ ਪੋਸਤ ਲਿਆ ਕੇ ਵੇਚਣ ਦੇ ਆਦੀ ਹਨ, ਜੋ ਅੱਜ ਰਾਜਸਥਾਨ ਤੋਂ ਭੁੱਕੀ ਚੂਰਾ ਪੋਸਤ ਲਿਆ ਕੇ ਵਿਕਟੋਰੀਆ ਸਕੂਲ ਪਾਤੜਾਂ ਨੇੜ੍ਹੇ ਵੇਚਣ ਲਈ ਖੜ੍ਹੇ ਹਨ | ਇਸ ਇਤਲਾਹ ਤੇ ਤਰੁੰਤ ਛਾਪੇਮਾਰੀ ਕਰਕੇ ਜੋ ਇੱਕ ਟਰੱਕ ਨੰਬਰ ਪੀ.ਬੀ 03 ਏ.ਐਕਸ 9193 'ਚੋਂ 380 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤੀ ਗਈ ਹੈ ਅਤੇ ਇਹ ਟੱਰਕ ਲੈ ਕੇ ਆਉਣ ਵਾਲੇ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕਰ ਲਿਆ ਹੈ |