29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਸ੍ਰੀ ਰਾਮ ਜੀ ਦੇ ਜੈਕਾਰਿਆਂ ਨਾਲ ਗੂੰਜੀ ਲੋਹਾ ਨਗਰੀ <br/>

ਅਜੀਤ ਡੈਸਕ 26-03-2026
ਮੰਡੀ ਗੋਬਿੰਦਗੜ੍ਹ, 25 ਮਾਰਚ (ਰਾਜੇਸ਼ ਸ਼ਰਮਾ)-ਸ੍ਰੀ ਰਾਮ ਨੌਮੀ ਦੇ ਪਾਵਨ ਅਵਸਰ 'ਤੇ ਅੱਜ ਸ੍ਰੀ ਹਰੀ ਕਥਾ ਸੰਮਤੀ ਵਲੋਂ ਸਥਾਨਕ ਸ੍ਰੀ ਰਾਮ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਨਾਲ ਪੂਰੀ ਲੋਹਾ ਨਗਰੀ 'ਜੈ ਸ੍ਰੀ ਰਾਮ' ਦੇ ਜੈਕਾਰਿਆਂ ਨਾਲ ਗੂੰਜ ਉੱਠੀ | ਇਸ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਵਲੋਂ ਝੰਡਾ ਲਹਿਰਾ ਕੇ ਕੀਤੀ ਗਈ | ਇਸ ਮੌਕੇ ਕੌਂਸਲਰ ਰਾਜਿੰਦਰ ਸਿੰਘ ਬਿੱਟੂ, ਰਣਧੀਰ ਸਿੰਘ ਹੈਪੀ, ਵਿਨੀਤ ਬਿੱਟੂ ਅਤੇ 'ਆਪ' ਆਗੂ ਅਮਿਤ ਠਾਕੁਰ ਸਮੇਤ ਹੋਰ ਨਾਮਵਰ ਸ਼ਖ਼ਸੀਅਤਾਂ ਮੌਜੂਦ ਸਨ | ਸ੍ਰੀ ਰਾਮ ਮੰਦਰ ਵਿਖੇ ਭਜਨ ਗਾਇਕਾ ਪ੍ਰਤਿਭਾ ਬਾਂਸਲ ਅਤੇ ਅੰਜਲੀ ਮਿੱਤਲ ਵਲੋਂ ਪ੍ਰਭੂ ਸ੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਕੌਂਸਲ ਪ੍ਰਧਾਨ ਪਿ੍ੰਸ ਨੇ ਕਿਹਾ ਕਿ ਸ੍ਰੀ ਰਾਮ ਨੌਮੀ ਸਾਨੂੰ ਸੱਚਾਈ, ਧਰਮ ਅਤੇ ਨਿਆਂ ਦੇ ਰਾਹ 'ਤੇ ਚੱਲਣ ਦੀ ਪੇ੍ਰਰਨਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਜੀ ਦੀ ਜੀਵਨ ਗਾਥਾ ਸਾਨੂੰ ਸਬਰ, ਤਿਆਗ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦੀ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਮਿਲਜੁਲ ਕੇ ਪਿਆਰ ਅਤੇ ਭਾਈਚਾਰੇ ਨਾਲ ਰਹੀਏ ਅਤੇ ਸਮਾਜ ਦੀ ਭਲਾਈ ਲਈ ਕੰਮ ਕਰੀਏ | ਸ਼ੋਭਾ ਯਾਤਰਾ ਦੌਰਾਨ ਸਿਆਸਤ ਤੋਂ ਉੱਪਰ ਉੱਠ ਕੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਇਕ ਮੰਚ 'ਤੇ ਇਕੱਠੇ ਹੋਏ ਅਤੇ ਸਾਂਝੇ ਤੌਰ 'ਤੇ ਭਗਵਾਨ ਸ੍ਰੀ ਰਾਮ ਜੀ ਦੀ ਆਰਤੀ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਹ ਸ਼ੋਭਾ ਯਾਤਰਾ ਸ੍ਰੀ ਰਾਮ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਗੁਜ਼ਰਦੀ ਹੋਈ ਮੁੜ ਸ੍ਰੀ ਰਾਮ ਮੰਦਰ ਵਿਖੇ ਸਮਾਪਤ ਹੋਈ | ਯਾਤਰਾ ਦੌਰਾਨ ਸ੍ਰੀ ਰਾਮ, ਮਾਤਾ ਸੀਤਾ, ਲਕਸ਼ਮਣ ਅਤੇ ਹਨੂਮਾਨ ਜੀ ਨੂੰ ਫੁੱਲਾਂ ਨਾਲ ਸਜੇ ਸੁੰਦਰ ਰੱਥ ਵਿਚ ਸਸ਼ੋਭਿਤ ਕੀਤਾ ਗਿਆ, ਜਿਸ ਨੇ ਸਭ ਦਾ ਮਨ ਮੋਹ ਲਿਆ | ਇਸ ਮੌਕੇ ਸ੍ਰੀ ਹਰੀ ਕਥਾ ਸੰਮਤੀ ਦੇ ਚੇਅਰਮੈਨ ਪ੍ਰਕਾਸ਼ ਚੰਦ ਗਰਗ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਸੰਸਥਾਵਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ 'ਤੇ ਚੇਅਰਮੈਨ ਡਾ. ਮਨਮੋਹਨ ਕੌਸ਼ਲ, ਮੀਤ ਚੇਅਰਮੈਨ ਰਾਜ ਗੋਇਲ, ਪ੍ਰਧਾਨ ਸ਼ਰਨਦਾਸ ਮਿੱਤਲ, ਪ੍ਰਭਾਤ ਫੇਰੀ ਚੇਅਰਮੈਨ ਦਵਿੰਦਰ ਪਰਾਸ਼ਰ, ਜਨਰਲ ਸਕੱਤਰ ਸੁਰੇਸ਼ ਗੁਪਤਾ, ਚੇਅਰਮੈਨ ਸ਼ੋਭਾ ਯਾਤਰਾ ਯੱਗਿਆ ਦੱਤ, ਸਕੱਤਰ ਸੰਦੀਪ ਗੋਇਲ, ਕੈਸ਼ੀਅਰ ਸੱਜਣ ਗੋਇਲ, ਪ੍ਰਭਾਤ ਫੇਰੀ ਇੰਚਾਰਜ ਸਤੀਸ਼ ਸ਼ਰਮਾ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ, ਬਲਦੇਵ ਕ੍ਰਿਸ਼ਨ ਹਸੀਜਾ, ਆਨੰਦ ਪਨੇਸਰ, ਹੇਮੰਤ ਬੱਤਾ, ਅੰਤਰਰਾਸ਼ਟਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਵੇਦ ਪ੍ਰਕਾਸ਼ ਕਰੇਸ਼ੀਆਂ, ਪਰਮਜੀਤ ਸ਼ਰਮਾ, ਨਰਿੰਦਰ ਭਾਟੀਆ, ਜਤਿੰਦਰ ਦੀਕਸ਼ਿਤ, ਅਮਿਤ ਸ਼ਰਮਾ, ਅਜੈ ਦੀਕਸ਼ਿਤ, ਮੋਹਿਤ ਸ਼ਰਮਾ, ਮਨੋਜ ਭੱਲਾ, ਬਿਕਰਮ ਸਿੱਧੂ, ਦਮਨ ਕੁਮਾਰ, ਉਦੈ ਯਾਦਵ, ਗਗਨ ਸ਼ਰਮਾ, ਸੀਮਾ ਗੋਇਲ, ਮੋਨਿਕਾ ਗੋਇਲ, ਸੀਮਾ ਧੀਰ, ਪੂਜਾ ਮਿੱਤਲ, ਰਿਤੂ ਸ਼ਰਮਾ, ਮੋਨਿਕਾ ਗਰਗ, ਊਸ਼ਾ ਕਵਤਰਾ, ਤੋਸ਼ੀ ਧੀਮਾਨ, ਤਾਰਾ ਰਾਣੀ, ਮਿਨਾਲ ਗੁਪਤਾ ਅਤੇ ਅਮਿਤਾ ਬਾਂਸਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ੍ਰੀ ਰਾਮ ਭਗਤ ਮੌਜੂਦ ਸਨ |

ਪਿਛਲੀ ਖ਼ਬਰ ਬਾਬਾ ਸੁਦਾਮਾ ਜੀ ਯੂਥ ਸਪੋਰਟਸ ਕਲੱਬ ਕੋਟਲਾ ਭੜੀ ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ <br/> ਅਗਲੀ ਖ਼ਬਰ ਸ੍ਰੀ ਰਾਮ ਜੀ ਦੇ ਜੈਕਾਰਿਆਂ ਨਾਲ ਗੂੰਜੀ ਲੋਹਾ ਨਗਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।