03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕੌਮੀ ਫਾਰਮੇਸੀ ਸਿੱਖਿਆ ਦਿਵਸ ਮੌਕੇ ਫਾਰਮੇਸੀ ਵਿਦਿਆਰਥੀਆਂ ਵਲੋਂ ਨਵੀਨਤਾ ਅਤੇ ਗਿਆਨ ਦਾ ਜਸ਼ਨ <br/>

ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਦੀਪ ਜਗਾ ਕੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ | ਅਜੀਤ ਤਸਵੀਰ <br/> 07-03-2026
ਅਮਲੋਹ, 6 ਮਾਰਚ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੇ ਸਰਦਾਰ ਲਾਲ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ ਵਿਚ ਅੱਜ ਕੌਮੀ ਫਾਰਮੇਸੀ ਸਿੱਖਿਆ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਹ ਸਮਾਗਮ ਸਕੂਲ ਆਫ਼ ਫਾਰਮੇਸੀ ਦੇ ਪਲੇਸੀਬੋ ਕਲੱਬ ਵਲੋਂ ਸੰਸਥਾ ਦੀ ਇੰਸਟੀਟਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਦੇ ਸਹਿਯੋਗ ਨਾਲ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਦੇ ਉਦਘਾਟਨੀ ਭਾਸ਼ਣ ਨਾਲ ਹੋਈ | ਉਨ੍ਹਾਂ ਨੇ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿਚ ਫਾਰਮੇਸੀ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਇਸ ਖੇਤਰ ਵਿਚ ਨਵੀਨਤਾ ਅਤੇ ਖੋਜ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾਇਰੈਕਟਰ ਸਕੂਲ ਆਫ਼ ਫਾਰਮੇਸੀ ਡਾ. ਪੂਜਾ ਗੁਲਾਟੀ ਨੇ ਆਧੁਨਿਕ ਸਿਹਤ ਸੇਵਾਵਾਂ ਵਿਚ ਫਾਰਮਾਸਿਸਟ ਦੀ ਬਦਲਦੀ ਅਤੇ ਮਹੱਤਵਪੂਰਨ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਡਾ. ਸ਼ੈਲੇਸ਼ ਕੁਮਾਰ ਗੁਪਤਾ ਪਿ੍ੰਸੀਪਲ ਸਰਦਾਰ ਲਾਲ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ ਅਤੇ ਮਿਸ ਖੁਸ਼ਪਾਲ ਪਿ੍ੰਸੀਪਲ ਮਾਤਾ ਜਰਨੈਲ ਕੌਰ ਕਾਲਜ ਆਫ਼ ਫਾਰਮੇਸੀ ਵੀ ਮੌਜੂਦ ਸਨ | ਉਨ੍ਹਾਂ ਨੇ ਇਸ ਪਹਿਲ ਦੀ ਸਰਾਹਨਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਪੇਸ਼ਾਵਰ ਜੀਵਨ ਵਿਚ ਉੱਤਮਤਾ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ | ਪ੍ਰੋਗਰਾਮ ਵਿਚ ਮੁੱਖ ਭਾਸ਼ਣ ਕੈਮੀ ਗੋਯਲ ਸੇਫ਼ਟੀ ਐਗਿ੍ਗੇਟ ਰਿਪੋਰਟ ਮੈਨੇਜਰ ਮੈਡੀਕਲ ਓਵਰਸਾਈਟ ਬੈਂਗਲੁਰੂ ਵਲੋਂ ਦਿੱਤਾ ਗਿਆ | ਉਨ੍ਹਾਂ ਨੇ ਉਦਯੋਗ ਨਾਲ ਜੁੜੀਆਂ ਕੀਮਤੀ ਜਾਣਕਾਰੀਆਂ ਸਾਂਝੀਆਂ ਕਰਦਿਆਂ ਫਾਰਮਾਕੋਵਿਜੀਲੈਂਸ ਅਤੇ ਫਾਰਮਾਸਿਊਟਿਕਲ ਵਿਗਿਆਨ ਵਿਚ ਉੱਭਰ ਰਹੀਆਂ ਕਰੀਅਰ ਸੰਭਾਵਨਾਵਾਂ 'ਤੇ ਰੌਸ਼ਨੀ ਪਾਈ | ਇਸ ਗੈੱਸਟ ਲੈਕਚਰ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਫਾਰਮੇਸੀ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਬੀ. ਫਾਰਮੇਸੀ ਅਤੇ ਫਾਰਮ. ਡੀ. ਪ੍ਰੋਗਰਾਮਾਂ ਦੇ ਵਿਦਿਆਰਥੀਆਂ ਨੇ ਸਰਗਰਮ ਭਾਗੀਦਾਰੀ ਕਰਦਿਆਂ ਆਪਣੀ ਧਾਰਣਾਤਮਿਕ ਸਮਝ, ਟੀਮ ਵਰਕ ਅਤੇ ਤੁਰੰਤ ਸੋਚ ਦਾ ਪ੍ਰਦਰਸ਼ਨ ਕੀਤਾ | ਇਸ ਦੇ ਨਾਲ ਹੀ ਸਮਾਗਮ ਦੀ ਥੀਮ ਅਨੁਸਾਰ ਈ-ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਨੇ ਵਿਦਿਆਰਥੀਆਂ ਨੂੰ ਆਪਣੇ ਖੋਜ ਵਿਚਾਰਾਂ ਅਤੇ ਰਚਨਾਤਮਿਕਤਾ ਨੂੰ ਦਰਸਾਉਣ ਦਾ ਮੌਕਾ ਦਿੱਤਾ | ਸਮਾਰੋਹ ਵਿਚ ਰਚਨਾਤਮਿਕ ਪੱਖ ਨੂੰ ਹੋਰ ਮਜ਼ਬੂਤ ਬਣਾਉਂਦਿਆਂ ਵਿਦਿਆਰਥੀਆਂ ਨੇ 'ਇਕ ਫਾਰਮਾਸਿਸਟ ਦੇਸ਼ ਦੀ ਸ਼ਕਤੀ' ਨਾਮਕ ਨਾਟਕ ਪੇਸ਼ ਕੀਤਾ, ਜਿਸ ਵਿਚ ਰਾਸ਼ਟਰ ਨਿਰਮਾਣ ਅਤੇ ਜਨ ਸਿਹਤ ਵਿਚ ਫਾਰਮਾਸਿਸਟ ਦੀ ਅਹਿਮ ਭੂਮਿਕਾ ਦਰਸਾਈ ਗਈ | ਇਸ ਦੌਰਾਨ ਸੱਭਿਆਚਾਰਕ ਪ੍ਰਸਤੁਤੀਆਂ ਵੀ ਹੋਈਆਂ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਿਖਾਈ ਅਤੇ ਆਤਮਵਿਸ਼ਵਾਸ, ਰਚਨਾਤਮਿਕਤਾ ਅਤੇ ਟੀਮ ਸਪਿਰਿਟ ਨੂੰ ਪ੍ਰੋਤਸਾਹਿਤ ਕੀਤਾ | ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਆਯੋਜਕ ਟੀਮ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਅਰਥਪੂਰਨ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਮਹਿਲਾ ਦਿਵਸ ਮੌਕੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਹੋਵੇਗਾ ਸਮਾਗਮ-ਮਾਨ <br/> ਅਗਲੀ ਖ਼ਬਰ ਹਲਕਾ ਵਿਧਾਇਕ ਰਾਏ ਨੇ ਸਰਹਿੰਦ ਦੇ ਵਾਰਡ ਨੰ. 3 ਵਿਖੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।