04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਿਸ਼ਵ ਮਹਿਲਾ ਦਿਵਸ ਮੌਕੇ 8 ਨੂੰ ਹੰਸਾਲੀ ਵਿਖੇ ਹੋਵੇਗਾ ਸਨਮਾਨ ਸਮਾਰੋਹ- ਡਾ. ਹਰਬੰਸ ਲਾਲ <br/>

ਅਜੀਤ ਡੈਸਕ 07-03-2026
ਫ਼ਤਹਿਗੜ੍ਹ ਸਾਹਿਬ, 6 ਮਾਰਚ (ਬਲਜਿੰਦਰ ਸਿੰਘ)-ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਵਲੋਂ 8 ਮਾਰਚ ਨੂੰ ਗੁਰਦੁਆਰਾ ਰਮਾਨਾ ਸਾਹਿਬ ਡੇਰਾ ਹੰਸਾਲੀ ਦੇ ਹਾਲ ਵਿਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਮਾਗਮ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸੰਸਥਾ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਦੱਸਿਆ ਕਿ ਇਸ ਦਿਹਾੜੇ ਮੌਕੇ ਧਾਰਮਿਕ, ਸਮਾਜਿਕ, ਸਿੱਖਿਆ ਅਤੇ ਰਾਜਨੀਤਿਕ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ 100 ਦੇ ਕਰੀਬ ਮਹਿਲਾਵਾਂ ਨੂੰ ਰਾਣੀ ਝਾਂਸੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਭਾਜਪਾ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ , ਆਰ. ਐੱਸ. ਐੱਸ. ਪ੍ਰਚਾਰਕ ਐਡਵੋਕੇਟ ਰਾਜ ਕੁਮਾਰ ਮੱਕੜ, ਸਾਹਿਲ ਦੱਤਾ ਗੋਬਿੰਦਗੜ੍ਹ ਤੇ ਹੋਰ ਸ਼ਖ਼ਸੀਅਤਾਂ ਵੀ ਸ਼ਿਰਕਤ ਕਰਨਗੀਆਂ | ਇਸ ਮੌਕੇ ਡੇਰਾ ਹੰਸਾਲੀ ਦੇ ਮੌਜੂਦਾ ਮੁਖੀ ਸੰਤ ਬਾਬਾ ਪਰਮਜੀਤ ਸਿੰਘ ਦੁਆਰਾ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਮਾਗਮ ਵਿਚ ਸੰਸਥਾ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ 'ਤੇ ਸਮਸ਼ੇਰ ਸਿੰਘ ਬਲਾੜੀ ਕਲਾਂ, ਜਗਦੇਵ ਸਿੰਘ ਮਲਕੋ ਮਾਜਰਾ, ਬਲਵਿੰਦਰ ਸਿੰਘ ਗੋਗੀ, ਜਗਦੇਵ ਸਿੰਘ ਡੇਰਾ ਮੀਰ ਮੀਰਾਂ, ਸਾਧੂ ਰਾਮ ਭੱਟਮਾਜਰਾ, ਸੰਦੀਪ ਸਿੰਘ ਲਵਲੀ, ਅਸ਼ੋਕ ਕੁਮਾਰ ਤਲਾਣੀਆਂ, ਰਾਜਿੰਦਰ ਸਿੰਘ ਹੰਸਾਲੀ, ਹਰੀ ਸਿੰਘ ਦੁਭਾਲੀ, ਅਵਤਾਰ ਸਿੰਘ, ਜਸਵੀਰ ਸਿੰਘ ਡੰਘੇੜੀਆਂ, ਨਿਰਲੇਪ ਸਿੰਘ, ਹਰਿੰਦਰ ਸਿੰਘ ਰੋਪੜ, ਗੁਰਿੰਦਰ ਸਿੰਘ ਗੁਰੂ, ਮਨਜੀਤ ਸਿੰਘ ਬੰਟੀ ਤੇ ਗੁਰਦੀਪ ਸਿੰਘ ਭਾਗਨਪੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੋਣਹਾਰ ਵਿਦਿਆਰਥੀ ਨੇ ਅੰਤਰ 'ਵਰਸਿਟੀ ਚੈੱਸ ਮੁਕਾਬਲੇ ਵਿਚ ਕਾਲਜ ਦਾ ਨਾਂਅ ਚਮਕਾਇਆ ਅਗਲੀ ਖ਼ਬਰ ਡਿਊਟੀ 'ਤੇ ਤਾਇਨਾਤ ਸਹਾਇਕ ਥਾਣੇਦਾਰ ਨੂੰ ਛੱਤ ਤੋਂ ਧੱਕਾ ਦੇ ਕੇ ਹੇਠਾਂ ਸੁੱਟਿਆ, ਹਮਲਾਵਰ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।