25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

27 ਤੋਂ 29 ਜਨਵਰੀ ਤੱਕ ਹੋਣ ਵਾਲੇ ਕਬੀਰ ਜੀ ਦੇ ਨਿਰਵਾਣ ਦਿਵਸ ਲਈ ਤਿਆਰੀਆਂ ਮੁਕੰਮਲ <br/>

ਸਤਲੋਕ ਆਸ਼ਰਮ ਖਮਾਣੋਂ ਵਿਖੇ ਕਬੀਰ ਜੀ ਦੇ ਨਿਰਵਾਣ ਦਿਵਸ ਲਈ ਕਰਵਾਏ ਜਾਣ ਵਾਲੇ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ | ਤਸਵੀਰ: ਜੋਗਿੰਦਰ ਪਾਲ <br/> 24-01-2026
ਖਮਾਣੋਂ, 23 ਜਨਵਰੀ (ਜੋਗਿੰਦਰ ਪਾਲ)-ਸੰਤ ਰਾਮਪਾਲ ਦੀ ਪਵਿੱਤਰ ਰਹਿਨੁਮਾਈ ਹੇਠ ਆਉਣ ਵਾਲੇ ਕਬੀਰ ਜੀ ਦੇ ਨਿਰਵਾਣ ਦਿਵਸ ਦੀ ਤਿਆਰੀਆਂ ਸਤਲੋਕ ਆਸ਼ਰਮਾਂ ਵਿਚ ਨਾਲ ਜਾਰੀ ਹਨ | 27, 28 ਅਤੇ 29 ਜਨਵਰੀ ਨੂੰ ਸਤਲੋਕ ਆਸ਼ਰਮ ਖਮਾਣੋਂ ਸਮੇਤ ਦੇਸ਼ ਭਰ ਦੇ 15 ਸਤਲੋਕ ਆਸ਼ਰਮਾਂ ਵਿਚ ਇਹ ਪਵਿੱਤਰ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ | ਇਸ ਮੌਕੇ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿਚ ਲੱਖਾਂ ਸ਼ਰਧਾਲੂਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ | ਇਸ ਸੰਬੰਧੀ ਸੇਵਾਦਾਰਾਂ ਦੀ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਸੇਵਾਦਾਰਾਂ ਨੇ ਹਿੱਸਾ ਲਿਆ ਅਤੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ, ਰਹਿਣ-ਸਹਿਣ, ਆਵਾਜਾਈ, ਸੁਰੱਖਿਆ ਅਤੇ ਸਫ਼ਾਈ ਆਦਿ ਸਬੰਧੀ ਪ੍ਰਬੰਧਾਂ ਦੀ ਸਮੀਖਿਆ ਕੀਤੀ | ਸੰਤ ਰਾਮਪਾਲ ਦੀ ਪੇ੍ਰਰਨਾ ਨਾਲ ਹਰ ਸਾਲ ਮਨਾਇਆ ਜਾਣ ਵਾਲਾ ਕਬੀਰ ਸਾਹਿਬ ਜੀ ਦਾ ਨਿਰਵਾਣ ਦਿਵਸ ਅੱਜ ਤੋਂ 508 ਸਾਲ ਪਹਿਲਾਂ ਮਗਹਰ ਤੋਂ ਕਬੀਰ ਸਾਹਿਬ ਜੀ ਦੇ ਸੱਚਖੰਡ ਜਾਣ ਦੀ ਯਾਦ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਇਸ ਮੌਕੇ 'ਤੇ 27 ਜਨਵਰੀ ਨੂੰ ਸੰਤ ਗਰੀਬ ਦਾਸ ਦੀ ਅੰਮਿ੍ਤਮਈ ਬਾਣੀ ਦੇ ਪਾਠ ਪ੍ਰਕਾਸ਼ ਹੋਣਗੇ, 28 ਨੂੰ ਵਿਸ਼ਾਲ ਖ਼ੂਨਦਾਨ ਕੈਂਪ ਅਤੇ ਦਹੇਜ ਰਹਿਤ ਵਿਆਹ ਆਯੋਜਿਤ ਕੀਤੇ ਜਾਣਗੇ ਅਤੇ 29 ਜਨਵਰੀ ਨੂੰ ਬਾਣੀ ਦੇ ਭੋਗ ਨਾਲ ਸਮਾਗਮ ਦੀ ਸਮਾਪਤੀ ਹੋਵੇਗੀ | ਤਿੰਨੇ ਦਿਨ ਸੰਤ ਰਾਮਪਾਲ ਪ੍ਰੋਜੈਕਟ ਰਾਹੀਂ ਵਰਚੂਅਲ ਸਤਸੰਗ ਕਰਨਗੇ | ਸੰਤ ਰਾਮਪਾਲ ਦੇ ਸ਼ਰਧਾਲੂਆਂ ਨੇ ਕਿਹਾ ਕਿ ਇਹ ਸਮਾਗਮ ਸਿਰਫ਼ ਇਕ ਧਾਰਮਿਕ ਸਮਾਗਮ ਨਹੀਂ, ਸਗੋਂ ਕਬੀਰ ਸਾਹਿਬ ਜੀ ਦੀ ਸਮਰੱਥਾ, ਅਧਿਆਤਮਿਕ ਜਾਗਰੂਕਤਾ ਅਤੇ ਮਨੁੱਖਤਾ ਦੇ ਪ੍ਰਚਾਰ ਦਾ ਪ੍ਰਤੀਕ ਹੈ | ਸਤਲੋਕ ਆਸ਼ਰਮਾਂ ਵਿਚ ਹੋਣ ਵਾਲੇ ਇਹ ਸਮਾਗਮ ਕਬੀਰ ਸਾਹਿਬ ਜੀ ਦੇ ਸੱਚੇ ਸੰਦੇਸ਼ ਨੂੰ ਮਾਨਵਤਾ ਤੱਕ ਪਹੁੰਚਾਉਣ ਦਾ ਯਤਨ ਹਨ |

ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ 25 ਨੂੰ ਮਨਾਇਆ ਜਾਵੇਗਾ ਅਗਲੀ ਖ਼ਬਰ ਨਸਰਾਲੀ ਗਊਸ਼ਾਲਾ 'ਚ ਸ੍ਰੀ ਰਾਧਾ ਕਿ੍ਸ਼ਨ ਮੂਰਤੀ ਦੀ ਸਥਾਪਨਾ ਦੀ ਪਹਿਲੀ ਵਰ੍ਹੇਗੰਢ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।