25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਨਸਰਾਲੀ ਗਊਸ਼ਾਲਾ 'ਚ ਸ੍ਰੀ ਰਾਧਾ ਕਿ੍ਸ਼ਨ ਮੂਰਤੀ ਦੀ ਸਥਾਪਨਾ ਦੀ ਪਹਿਲੀ ਵਰ੍ਹੇਗੰਢ ਮਨਾਈ <br/>

ਨਸਰਾਲੀ ਗਊਸ਼ਾਲਾ 'ਚ ਸ੍ਰੀ ਰਾਧਾ ਕਿ੍ਸ਼ਨ ਦੀ ਮੂਰਤੀ ਦੀ ਸਥਾਪਨਾ ਦੀ ਪਹਿਲੀ ਵਰ੍ਹੇਗੰਢ ਮੌਕੇ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਪ੍ਰਬੰਧਕ ਤੇ ਭਜਨਾਂ 'ਤੇ ਨੱਚਦੇ ਭਗਤ | ਅਜੀਤ ਤਸਵੀਰਾਂ <br/> 24-01-2026
ਮੰਡੀ ਗੋਬਿੰਦਗੜ੍ਹ, 23 ਜਨਵਰੀ (ਇਕਬਾਲਦੀਪ ਸੰਧੂ)-ਗਊ ਵੰਸ਼ ਸੇਵਾ ਸਦਨ ਵਲੋਂ ਨਸਰਾਲੀ ਗਊਸ਼ਾਲਾ ਵਿਚ ਪਹਿਲੀ ਮੂਰਤੀ ਸਥਾਪਨਾ ਦਿਵਸ ਮੌਕੇ ਪ੍ਰਧਾਨ ਜੋਗਿੰਦਰ ਪਾਲ ਗੰਭੀਰ ਦੀ ਪ੍ਰਧਾਨਗੀ ਹੇਠ ਇਕ ਸੰਗੀਤਮਈ ਕੀਰਤਨ ਦਾ ਆਯੋਜਨ ਕੀਤਾ ਗਿਆ | ਇਹ ਸੰਗੀਤਮਈ ਕੀਰਤਨ ਸ਼ਹਿਰ ਦੀ ਪ੍ਰਸਿੱਧ ਸ੍ਰੀ ਰਾਧਾ ਅਸ਼ਟਮੀ ਮੰਡਲ ਦੁਆਰਾ ਕੀਤਾ ਗਿਆ | ਇਸ ਤੋਂ ਪਹਿਲਾਂ ਮੰਦਰ ਦੇ ਪੁਜਾਰੀ ਪੰਡਿਤ ਕਮਲੇਸ਼ਵਰ ਸ਼ਾਸਤਰੀ ਨੇ ਉਦਯੋਗਪਤੀ ਜੀਵਨ ਗੰਭੀਰ ਦੁਆਰਾ ਸ੍ਰੀ ਰਾਧਾ ਕਿ੍ਸ਼ਨ ਅਤੇ ਗਊ ਮਾਤਾ ਦੀ ਪੂਜਾ ਕਰਵਾਈ, ਜਦੋਂਕਿ ਹਵਨ ਯੱਗ ਦੇ ਮੁੱਖ ਮਹਿਮਾਨ ਹਰੀਸ਼ ਸਿੰਗਲਾ, ਅਰੁਣ ਮੜਕਨ, ਸੁਮਿਤ ਸ਼ਰਮਾ, ਰਤਨ ਲਾਲ ਵੋਹਰਾ ਅਤੇ ਰਾਜਨ ਕੱਕੜ ਨੇ ਪੂਰਨ ਆਹੂਤੀਆਂ ਪਾਈਆਂ | ਮੰਚ ਦਾ ਸੰਚਾਲਨ ਰਵਿੰਦਰ ਸਿੰਘ ਪਦਮ ਨੇ ਕੀਤਾ ਅਤੇ ਡਾ. ਅਮਿਤ ਸੰਦਲ ਨੇ ਵਾਤਾਵਰਨ ਨੂੰ ਸਾਫ਼ ਰੱਖਣ ਅਤੇ ਪਾਣੀ ਦੀ ਸੰਭਾਲ ਦੀ ਅਪੀਲ ਕੀਤੀ | ਕੀਰਤਨ ਦੌਰਾਨ ਭਜਨ ਕੋਕਿਲਾ ਆਸ਼ੂ ਸਤੀਜਾ ਨੇ ਵਿਸ਼ੇਸ਼ ਭਜਨ ਗਾਏ | ਇਸ ਮੌਕੇ ਸ਼ਹਿਰ ਦੇ ਪਤਵੰਤਿਆਂ ਅਤੇ ਮਹਿਮਾਨਾਂ ਨੂੰ ਸੰਸਥਾ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰੀ ਕਥਾ ਸਮਿਤੀ ਦੇ ਚੇਅਰਮੈਨ ਡਾ. ਮਨਮੋਹਨ ਕੌਸ਼ਲ, ਪ੍ਰਧਾਨ ਸ਼ਰਨ ਦਾਸ ਮਿੱਤਲ, ਜੀ.ਐਸ.ਰਾਏ, ਸੁਰੇਸ਼ ਗੁਪਤਾ, ਯੱਗਿਆ ਦੱਤ ਵਧਵਾ, ਸੰਦੀਪ ਗੋਇਲ, ਦਵਿੰਦਰ ਪਰਾਸ਼ਰ, ਕਿ੍ਸ਼ਨ ਗੰਭੀਰ, ਨਰਿੰਦਰ ਭਾਟੀਆ, ਪੰਡਿਤ ਰਾਜਕੁਮਾਰ, ਰਾਜੇਸ਼ ਬਾਤਿਸ਼, ਰਜਿੰਦਰ ਕਪਲਿਸ਼, ਨਰੇਸ਼ ਹਾਂਡਾ, ਵਿਕਾਸ ਅਰੋੜਾ, ਜਗਮੋਹਨ ਸ਼ਰਮਾ, ਹਿਮਾਂਸ਼ੂ, ਸੁਨੀਤਾ ਸਿੰਗਲਾ, ਵਨੀਤਾ ਗੰਭੀਰ, ਮਨੀਸ਼ਾ ਗੰਭੀਰ, ਰਜਨੀ ਗੰਭੀਰ, ਰਿਤੂ ਸ਼ਰਮਾ, ਊਸ਼ਾ ਕਵਾਤਰਾ, ਰਸ਼ਮ ਸਿੰਗਲਾ, ਸੁਮਨ ਸ਼ਰਮਾ, ਜਗਮੋਹਨ ਸ਼ਰਮਾ ਵੀ ਹਾਜ਼ਰ ਸਨ |

ਪਿਛਲੀ ਖ਼ਬਰ 27 ਤੋਂ 29 ਜਨਵਰੀ ਤੱਕ ਹੋਣ ਵਾਲੇ ਕਬੀਰ ਜੀ ਦੇ ਨਿਰਵਾਣ ਦਿਵਸ ਲਈ ਤਿਆਰੀਆਂ ਮੁਕੰਮਲ <br/> ਅਗਲੀ ਖ਼ਬਰ ਖੇਡ ਸਟੇਡੀਅਮ ਮਾਧੋਪੁਰ ਅਤੇ ਉਸ ਦੇ ਆਲ਼ੇ-ਦੁਆਲੇ 500 ਮੀਟਰ ਏਰੀਏ ਵਿਚ ਪਾਬੰਦੀ ਹੁਕਮ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।