ਫ਼ਤਹਿਗੜ੍ਹ ਸਾਹਿਬ, 21 ਜਨਵਰੀ (ਬਲਜਿੰਦਰ ਸਿੰਘ)-ਹਾਅ ਦਾ ਨਾਅਰਾ ਚੇਤਨਾ ਮੰਚ ਦੀ ਅਹਿਮ ਮੀਟਿੰਗ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਰਹਿਨੁਮਾਈ ਹੇਠ ਹੋਈ | ਜਿਸ ਦੌਰਾਨ ਅਮਰ ਸ਼ਹੀਦ ਮੋਤੀ ਰਾਮ ਮਹਿਰਾ ਵੈੱਲਫੇਅਰ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਗੁਰਦੇਵ ਸਿੰਘ ਡੇਰਾ ਮੀਰ ਮੀਰਾ ਨੂੰ ਜ਼ਿਲ੍ਹਾ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ | ਇਸ ਤੋਂ ਇਲਾਵਾ 31 ਮੈਂਬਰੀ ਕਮੇਟੀ ਵੀ ਬਣਾਈ ਗਈ | ਇਸ ਮੌਕੇ 'ਤੇ ਸਾਬਕਾ ਮੰਤਰੀ ਡਾ. ਲਾਲ ਵਲੋਂ ਪ੍ਰਧਾਨ ਗੁਰਦੇਵ ਸਿੰਘ ਸਮੇਤ ਬਾਕੀ ਮੈਂਬਰਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਮਰ ਸ਼ਹੀਦ ਮੋਤੀ ਰਾਮ ਮਹਿਰਾ ਵੈੱਲਫੇਅਰ ਕਮੇਟੀ ਦੀ 31 ਮੈਂਬਰੀ ਕਾਰਜਕਰਨੀ ਵਿਚ ਮਨਜੀਤ ਸਿੰਘ ਜੰਡਾਲੀ, ਅਮਰੀਕ ਸਿੰਘ, ਮੇਜਰ ਸਿੰਘ, ਰਾਜ ਕੁਮਾਰ ਮਹਿਰਾ, ਡਾ. ਸੁਖਵਿੰਦਰ ਸਿੰਘ ਹਿੰਦੂਪੁਰ, ਨਿਰਮਲ ਸਿੰਘ, ਦਲਜੀਤ ਸਿੰਘ, ਕਰਮ ਚੰਦ ਪਵਾਲਾ, ਰਜਿੰਦਰ ਸਿੰਘ, ਲਖਵੀਰ ਸਿੰਘ ਸਰਾਏ ਬੰਜਾਰਾ, ਜਗਦੀਸ਼ ਸਿੰਘ ਦਮਹੇੜੀ, ਪਿ੍ਤਪਾਲ ਸਿੰਘ, ਗੁਰਜੰਟ ਸਿੰਘ, ਜ਼ਿਲ੍ਹਾ ਲੰਗਰ ਕਮੇਟੀ ਦੇ ਚੇਅਰਮੈਨ ਦਰਸ਼ਨ ਸਿੰਘ ਕੋਟਲਾ ਬਜਵਾੜਾ, ਕਮਲਜੀਤ ਕੌਰ ਜੰਡਾਲੀ, ਗੁਰਸੇਵਕ ਸਿੰਘ ਮੰਡੋਫਲ, ਗੁਰਵਿੰਦਰ ਸਿੰਘ ਦਮਹੇੜੀ, ਗੁਰਪ੍ਰੀਤ ਸਿੰਘ ਕੋਟਲਾ ਬਜਵਾੜਾ, ਕੁਲਦੀਪ ਸਿੰਘ ਪਵਾਲਾ, ਪਿੰਟੂ ਮਹਿਰਾ, ਸੇਠੀ ਮਹਿਰਾ, ਰਜਿੰਦਰ ਸਿੰਘ ਮੰਡੋਫਲ, ਸਵਰਨ ਸਿੰਘ, ਡਾ. ਮੰਗਲ ਸਿੰਘ ਮਾਜਰੀ ਫਾਟਕ, ਰਾਮ ਲਾਲ, ਸ਼ਾਮ ਲਾਲ, ਅਵਤਾਰ ਸਿੰਘ ਸ਼ਾਮਿਲ ਸਨ | ਇਸ ਮੌਕੇ 'ਤੇ ਸ਼ਾਮ ਸੁੰਦਰ ਭਾਰਦਵਾਜ, ਦਲੇਰ ਸਿੰਘ ਖਾਲਸਾ, ਅਸ਼ੋਕ ਕੁਮਾਰ, ਸੰਦੀਪ ਸਿੰਘ ਲਵਲੀ, ਡਾ: ਐਨ.ਐਸ. ਬਾਵਾ, ਸੁੱਚਾ ਖਾਨ ਮਹਾਦੀਆਂ, ਕਾਕਾ ਸਿੰਘ ਮੱਠੀ, ਨਰਿੰਦਰ ਸਿੰਘ, ਗੁਰਨਾਮ ਸਿੰਘ, ਲਖਵਿੰਦਰ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ, ਗੁਰਦੀਪ ਸਿੰਘ ਭਾਗਨਪੁਰ, ਪਰਮਜੀਤ ਸਿੰਘ, ਗੁਰਤੇਜ ਸਿੰਘ ਭਾਨਗਪੁਰ ਵੀ ਹਾਜ਼ਰ ਸਨ |