ਖਮਾਣੋਂ, 21 ਜਨਵਰੀ (ਮਨਮੋਹਣ ਸਿੰਘ ਕਲੇਰ)-ਖੇੜੀ ਨੌਧ ਸਿੰਘ ਪੁਲਿਸ ਨੇ ਵਟਸਐੱਪ ਕਾਲ ਰਾਹੀਂ ਪੈਸਿਆਂ ਦੀ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਦੇ ਦੋਸ਼ 'ਚ 3 ਔਰਤਾਂ ਸਮੇਤ 9 ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਜਾਣਕਾਰੀ ਅਨੁਸਾਰ ਅਮਰੀਕ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਖੇੜੀ ਨੌਧ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ ਕਿ ਕੁਝ ਦਿਨਾਂ ਤੋਂ ਉਸ ਦੇ ਫ਼ੋਨ ਨੰਬਰ 'ਤੇ ਵਟਸਐੱਪ ਰਾਹੀਂ ਇੰਟਰਨੈਸ਼ਨਲ ਕਾਲਾਂ ਆ ਰਹੀਆਂ ਹਨ | ਜਿਸ ਵਿਚ ਇਕ ਵਿਅਕਤੀ ਕਹਿੰਦਾ ਹੈ ਕਿ ਉਹ ਗੁਰਜੰਟ ਸਿੰਘ ਜੰਟਾ ਹੈ ਅਤੇ ਜੈਪਾਲ ਭੁੱਲਰ ਦੇ ਗਰੁੱਪ ਦਾ ਮੈਂਬਰ ਹੈ, ਜਿਸ ਨੇ ਮੁੱਦਈ ਤੋਂ ਪੈਸਿਆਂ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਧਮਕੀਆਂ ਦਿੱਤੀਆਂ | ਪੁਲਿਸ ਨੇ ਮੁੱਦਈ ਦੇ ਬਿਆਨਾਂ 'ਤੇ ਗੁਰਜੰਟ ਸਿੰਘ ਜੰਟਾ, ਗੁਰਨੂਰ ਸਿੰਘ, ਸਕਿੰਦਰ ਸਿੰਘ, ਕਰਮਜੀਤ ਸਿੰਘ, ਧਰਮਿੰਦਰ ਸਿੰਘ ਪੁੱਤਰ ਲਾਭ ਸਿੰਘ, ਜਤਿੰਦਰ ਕੌਰ ਪਤਨੀ ਸਿਕੰਦਰ ਸਿੰਘ, ਰਣਜੀਤ ਕੌਰ ਪਤਨੀ ਜਗਤਾਰ ਸਿੰਘ ਵਾਸੀ ਪਿੰਡ ਸੁਹਾਵੀ ਥਾਣਾ ਖੇੜੀ ਨੌਧ ਸਿੰਘ, ਬਲਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਪੋਹਲੋ ਮਾਜਰਾ ਅਤੇ ਰਵੀਜੋਤ ਸਿੰਘ ਰਵੀ ਪੁੱਤਰ ਭੁਪਿੰਦਰ ਸਿੰਘ ਵਾਸੀ ਢੋਲਣ ਮਾਜਰਾ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ |