19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਬਿਜਲੀ ਪ੍ਰਬੰਧਾਂ ’ਚ ਸੁਧਾਰ ਦੀ ਲੋੜ - ਸੁਖਦੇਵ ਸਿੰਘ

ਘੁੰਮਣਾਂ, 18 ਨਵੰਬਰ (ਮਹਿੰਦਰਪਾਲ ਸਿੰਘ) - ਪਿੰਡ ਮਾਣਕ ’ਚ ਜੋ ਬਿਜਲੀ ਘਰ ਬਣਿਆ ਹੈ ਇਸ ਦਾ ਇਲਾਕੇ ਨੂੰ ਕੋਈ ਫਾਇਦਾ ਨਹੀਂ ਹੋਇਆ। ਇਹ ਵਿਚਾਰ ਕਿਸਾਨ ਆਗੂ ਸੁਖਦੇਵ ਸਿੰਘ ਮੇਹਲੀਆਣਾ ਨੇ ਪੱਤਰਕਾਰਾਂ ਨਾਲ ਪ੍ਰਗਟ ਕਰਦਿਆਂ ਕਿਹਾ ਕਿ ਇਸ ਇਲਾਕੇ ’ਚ ਹਮੇਸ਼ਾ ਲੋੜ ਸਮੇਂ ਬਿਜਲੀ ਦੀ ਸਪਲਾਈ ਮੋਟਰਾਂ ’ਤੇ ਖਰਾਬ ਰਹਿੰਦੀ ਹੈ।

ਅਜੀਤ ਡੈਸਕ 19-11-2026
ਘੁੰਮਣਾਂ, 18 ਨਵੰਬਰ (ਮਹਿੰਦਰਪਾਲ ਸਿੰਘ) - ਪਿੰਡ ਮਾਣਕ ’ਚ ਜੋ ਬਿਜਲੀ ਘਰ ਬਣਿਆ ਹੈ ਇਸ ਦਾ ਇਲਾਕੇ ਨੂੰ ਕੋਈ ਫਾਇਦਾ ਨਹੀਂ ਹੋਇਆ। ਇਹ ਵਿਚਾਰ ਕਿਸਾਨ ਆਗੂ ਸੁਖਦੇਵ ਸਿੰਘ ਮੇਹਲੀਆਣਾ ਨੇ ਪੱਤਰਕਾਰਾਂ ਨਾਲ ਪ੍ਰਗਟ ਕਰਦਿਆਂ ਕਿਹਾ ਕਿ ਇਸ ਇਲਾਕੇ ’ਚ ਹਮੇਸ਼ਾ ਲੋੜ ਸਮੇਂ ਬਿਜਲੀ ਦੀ ਸਪਲਾਈ ਮੋਟਰਾਂ ’ਤੇ ਖਰਾਬ ਰਹਿੰਦੀ ਹੈ। ਇਸ ਦੇ ਨਾਲੋ ਤਾਂ ਬਹਿਰਾਮ ਬਿਜਲੀ ਘਰ ਤੋਂ ਸਪਲਾਈ ਠੀਕ ਆਉਂਦੀ ਸੀ। ਜਦੋਂ ਬਿਜਲੀ ਦੀ ਸਪਲਾਈ ਇਸ ਬਿਜਲੀ ਘਰ ਤੋਂ ਤਿੰਨ ਜ਼ਿਲ੍ਹੇ ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਕਪੂਰਥਲਾ ਦੇ ਪਿੰਡਾਂ ਨੂੰ ਦਿੱਤੀ ਗਈ ਪਰ ਬਿਜਲੀ ਪ੍ਰਬੰਧਾਂ ’ਚ ਕੋਈ ਸੁਧਾਰ ਨਹੀਂ ਜਦੋਂ ਲੋੜ ਹੁੰਦੀ ਹੈ ਮਿੰਟ-ਮਿੰਟ ’ਤੇ ਖਰਾਬ ਹੋ ਜਾਂਦੀ ਹੈ। ਫਸਲਾਂ ਸੁੱਕ ਜਾਂਦੀਆਂ ਹਨ, ਹੁਣ ਕਣਕ ਨੂੰ ਪਾਣੀ ਦੀ ਲੋੜ ਹੈ। ਬਿਜਲੀ ਦੀ ਸਪਲਾਈ ਠੀਕ ਨਹੀਂ ਆ ਰਹੀ। ਕਿਸਾਨ ਪ੍ਰੇਸ਼ਾਨ ਹਨ ਬਿਜਲੀ ਪ੍ਰਬੰਧਾਂ ’ਚ ਸੁਧਾਰ ਕਰਨ ਦੀ ਲੋੜ ਹੈ।
ਪਿਛਲੀ ਖ਼ਬਰ ਗੁਰੂ ਰਵਿਦਾਸ ਯਾਦਗਾਰੀ ਕੀਰਤਨ ਸਮਾਗਮ ਕਰਵਾਇਆ ਅਗਲੀ ਖ਼ਬਰ ਜ਼ਿੰਦਗੀ ਦੇ ਆਖਰੀ ਸਾਹ ਤੱਕ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਦਾ ਕਾਰਜ ਜਾਰੀ ਰੱਖਾਂਗਾ-ਡਾ. ਢਾਹਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।