ਲੀਹਲ ਗੋਤ ਦਾ ਮੇਲਾ 9 ਨੂੰ
ਬਲਾਚੌਰ, 3 ਨਵੰਬਰ (ਨਰੇਸ਼ ਧੌਲ)-ਸ਼ਿਵਾਲਿਕ ਦੀਆਂ ਪਹਾੜੀਆਂ ਦੀ ਚੋਟੀ ‘ਤੇ ਸਥਿਤ ਪਿੰਡ ਨਾਨੋਵਾਲ ਕੰਢੀ ਨਜਦੀਕ ਭੱਦੀ ਵਿਖੇ ਲੀਹਲ ਗੋਤ ਸਤੀ ਮਾਤਾ ਦਾ ਮੇਲਾ 9 ਨਵੰਬਰ ਦਿਨ ਸੋਮਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ। ਮੁੱਖ ਸੇਵਾਦਾਰ ਨੰਬਰਦਾਰ ਸੋਹਣ ਲਾਲ ਲੀਹਲ ਪਿੰਡ ਗਹਿਲ-ਮਜਾਰੀ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰ ਵੇਲੇ ਸਤੀ ਮਾਤਾ ਦਾ ਹਵਨ ਪੂਜਾ ਕਰਵਾਉਣ ਉਪਰੰਤ ਵੱਖ-ਵੱਖ ਕਲਾਕਾਰਾਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਮੁੱਖ ਸੇਵਾਦਾਰ ਨੰਬਰਦਾਰ ਸੋਹਣ ਲਾਲ ਲੀਹਲ
04-11-2026