ਨੈਸ਼ਨਲ ਹਾਈਵੇ ’ਤੇ ਰੈਲ ਮਾਜਰਾ ਨੇੜੇ ਕਾਰ ਦੀ ਬਾਰਾਂਸਿੰਙੇ ਨਾਲ ਹੋਈ ਟੱਕਰ
ਕਾਠਗੜ੍ਹ, 2 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਵੇਰੇ ਕਰੀਬ 8 ਵਜੇ ਨੈਸ਼ਨਲ ਹਾਈਵੇਅ 344-ਏ ’ਤੇ ਰਾਇਤ ਇੰਟਰਨੈਸ਼ਨਲ ਸਕੂਲ ਰੈਲ ਮਾਜਰਾ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ’ਚ ਕਾਰ ਦੀ ਟੱਕਰ ਨਾਲ ਇੱਕ ਬਾਰਾਂਸਿੰਙੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਵੀ ਭਾਰੀ ਨੁਕਸਾਨ ਹੋਇਆ ਅਤੇ ਕਾਰ ਸਵਾਰਾਂ ਨੂੰ ਸੱਟਾਂ ਲੱਗੀਆਂ।
ਨੈਸ਼ਨਲ ਹਾਈਵੇ ’ਤੇ ਵਾਪਰੇ ਹਾਦਸੇ ਤੋਂ ਬਾਅਦ ਗੱਲਬਾਤ ਕਰਦੇ ਹੋਏ ਸੁਰਿੰਦਰ ਸ਼ਿੰਦਾ, ਅਰਜੁਨ ਸਿੰਘ ਤੇ ਸੰਜੀਵ ਸੋਨੂੰ। ਤਸਵੀਰ : ਕਲੇਰ
03-11-2026