03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸਹੂੰਗੜਾ ਤੋਂ ਲੈ ਕੇ ਸੜੋਆ ਤੱਕ ਸੜਕ ’ਤੇ ਲੁੱਕ ਪਾਉਣ ਦੀ ਮੰਗ

ਸੜੋਆ, 2 ਨਵੰਬਰ (ਹਰਮੇਲ ਸਹੂੰਗੜਾ)-ਬਲਾਕ ਸੜੋਆ ਦੇ ਪੈਂਦੇ ਪਿੰਡ ਸਹੂੰਗੜਾ ਤੋਂ ਲੈ ਕੇ ਸੜੋਆ ਤੱਕ ਸਰਕਾਰ ਵਲੋਂ ਬਣਾਈ ਜਾ ਲਿੰਕ ਸੜਕ ਕਰੀਬ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਪੁੱਟੀਆਂ ਗਈਆਂ ਸੜਕਾਂ ਨੂੰ ਜਿਸ ਨੂੰ ਕਿ ਮੰਡੀ ਬੋਰਡ ਵਲੋਂ ਹਲੇ ਤੱਕ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਕੌਂਸਲ ਮੈਂਬਰ ਜਥੇਦਾਰ ਸਤਨਾਮ ਸਿੰਘ ਸਹੂੰਗੜਾ ਅਤੇ ਸਾਬਕਾ ਸਰਪੰਚ ਮਹਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਸਾਲ ਹੋ ਗਿਆ ਸੜਕ ਪੁੱਟੀ ਨੂੰ ਨਾ ਤਾਂ ਹਲਕਾ ਵਿਧਾਇਕਾ ਇਨ੍ਹਾਂ ਸੜਕਾਂ ਵੱਲ ਕੋਈ ਧਿਆਨ ਦੇ ਰਹੇ ਅਤੇ ਨਾ ਹੀ ਮੰਡੀ ਬੋਰਡ ਦੇ ਅਧਿਕਾਰੀਆਂ ਦੇ ਕੰਨ ’ਤੇ ਜੂ ਸਰਕ ਰਹੀ ਹੈ।

ਅਜੀਤ ਡੈਸਕ 03-11-2026
ਸੜੋਆ, 2 ਨਵੰਬਰ (ਹਰਮੇਲ ਸਹੂੰਗੜਾ)-ਬਲਾਕ ਸੜੋਆ ਦੇ ਪੈਂਦੇ ਪਿੰਡ ਸਹੂੰਗੜਾ ਤੋਂ ਲੈ ਕੇ ਸੜੋਆ ਤੱਕ ਸਰਕਾਰ ਵਲੋਂ ਬਣਾਈ ਜਾ ਲਿੰਕ ਸੜਕ ਕਰੀਬ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਪੁੱਟੀਆਂ ਗਈਆਂ ਸੜਕਾਂ ਨੂੰ ਜਿਸ ਨੂੰ ਕਿ ਮੰਡੀ ਬੋਰਡ ਵਲੋਂ ਹਲੇ ਤੱਕ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਕੌਂਸਲ ਮੈਂਬਰ ਜਥੇਦਾਰ ਸਤਨਾਮ ਸਿੰਘ ਸਹੂੰਗੜਾ ਅਤੇ ਸਾਬਕਾ ਸਰਪੰਚ ਮਹਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਸਾਲ ਹੋ ਗਿਆ ਸੜਕ ਪੁੱਟੀ ਨੂੰ ਨਾ ਤਾਂ ਹਲਕਾ ਵਿਧਾਇਕਾ ਇਨ੍ਹਾਂ ਸੜਕਾਂ ਵੱਲ ਕੋਈ ਧਿਆਨ ਦੇ ਰਹੇ ਅਤੇ ਨਾ ਹੀ ਮੰਡੀ ਬੋਰਡ ਦੇ ਅਧਿਕਾਰੀਆਂ ਦੇ ਕੰਨ ’ਤੇ ਜੂ ਸਰਕ ਰਹੀ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਨਿੱਤ ਲੁੱਕ ਪਾਈ ਜਾਣੇ ਵਾਲੀਆਂ ਸੜਕਾਂ ਦੇ ਰੀਬਨ ਕੱਟ ਉਦਘਾਟਨ ਕੀਤੇ ਜਾ ਰਹੇ ਹਨ ਤੇ ਇਸ ਸੜਕ ’ਤੇ ਲੁੱਕ ਪਾਉਣ ਤੋਂ ਕਿਉਂ ਛੱਡੀ ਜਾ ਰਹੀ ਹੈ। ਜਦਕਿ ਇਹ ਸੜਕ ਰਾਹੀਂ ਲੋਕ ਕੰਮਕਾਰ ਲਈ ਨਵਾਂਸ਼ਹਿਰ ਨੂੰ ਜਾਂਦੇ ਹਨ ਅਤੇ ਰਸਤੇ ’ਚ ਖੜ੍ਹ ਕੇ ਲੋਕ ਸਰਕਾਰ ਨੂੰ ਲਾਹਣਤਾਂ ਪਾ ਰਹੇ ਹਨ ਕਿ ਇੱਕ ਸਾਲ ਤੋਂ ਸਰਕਾਰ ਵੱਲੋਂ ਇਸ ਸੜਕ ‘ਤੇ ਲੁੱਕ ਨਹੀਂ ਪਾਈ ਗਈ। ਉਧਰ ਜਦੋਂ ਸੰਬੰਧਿਤ ਠੇਕੇਦਾਰ ਨਾਲ ਗੱਲ ਕੀਤੀ ਹੈ ਉਹਨਾਂ ਦੱਸਿਆ ਕਿ ਜਿਹੜੀ ਲੁਕ 45 ਰੁਪਏ ਕਿੱਲੋ ਸੀ ਅੱਜ ਉਹ ਲੋਕ 105 ਰੁਪਏ ਕਿੱਲੋ ਹੋਣ ਦੇ ਬਾਵਜੂਦ ਵੀ ਨਹੀਂ ਮਿਲ ਰਹੀ। ਜਦਕਿ ਸਾਡੀਆਂ ਗੱਡੀਆਂ 10 ਦਿਨ ਪਹਿਲਾਂ ਜਾ ਕੇ ਉਸ ਡੰਪ ‘ਤੇ ਲੱਗ ਜਾਦੀਆਂ ਹਨ ਫਿਰ ਵੀ ਸਾਡੀ ਵਾਰੀ ਨਹੀਂ ਆ ਰਹੀ, ਜਿਸ ਨਾਲ ਅਸੀਂ ਵੀ ਕਾਫੀ ਪਰੇਸ਼ਾਨੀ ਝੱਲ ਰਹੇ ਹਾਂ।
ਪਿਛਲੀ ਖ਼ਬਰ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਨੇ ਮੁਫਤ ਸ਼ੂਗਰ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਨਵੰਬਰ 1984 ’ਚ ਕਾਂਗਰਸ ਵਲੋਂ ਮਿਥ ਕੇ ਕੀਤੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਅੱਜ ਤੱਕ ਪੂਰਾ ਇਨਸਾਫ਼ ਨਹੀਂ ਮਿਲਿਆ -ਜਥੇਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।