12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੁਲਾਜ਼ਮ ਲਹਿਰ ਅੰਦਰ ਨਵਾਂ ਇਤਿਹਾਸ ਸਿਰਜੇਗੀ ਸੰਗਰੂਰ ਰੈਲੀ-ਇੰਜ. ਜਸਵੀਰ ਮੋਰੋਂ

ਬੰਗਾ, 11 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਬਾਬਾ ਗੋਲਾ ਪਾਰਕ ਵਿਖੇ ਹੋਈ। ਇਸ ਮੀਟਿੰਗ ਵਿਚ ਰਾਮ ਮਿੱਤਰ ਕੋਹਲੀ, ਡਾ.

ਅਜੀਤ ਡੈਸਕ 12-10-2026
ਬੰਗਾ, 11 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਬਾਬਾ ਗੋਲਾ ਪਾਰਕ ਵਿਖੇ ਹੋਈ। ਇਸ ਮੀਟਿੰਗ ਵਿਚ ਰਾਮ ਮਿੱਤਰ ਕੋਹਲੀ, ਡਾ. ਹਰਬਲਾਸ ਹੀਉਂ, ਇੰਜ. ਜਸਵੀਰ ਸਿੰਘ ਮੋਰੋਂ, ਤਰਲੋਕ ਸਿੰਘ ਫਲੋਰਾ, ਹਰਜੋਗ ਸਿੰਘ ਦੋਸਾਂਝ, ਸੋਹਣ ਲਾਲ, ਕੇਵਲ ਸਿੰਘ, ਅਰਜਨ ਦੇਵ, ਪਰਮਜੀਤ, ਸਤੀਸ਼ ਕੁਮਾਰ ਆਦਿ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਝੂਠ ਬੋਲਣ ਵਿਚ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਥੋਂ ਤੱਕ ਕਿ ਅਦਾਲਤ ਵਿਚ ਵੀ ਝੂਠੇ ਤੱਥ ਪੇਸ਼ ਕਰਕੇ ਅਦਾਲਤ ਨੂੰ ਵੀ ਗੁੰਮਰਾਹ ਕਰਨ ਦੀ ਕੋਸਿਸ਼ ਕੀਤੀ ਗਈ ਹੈ। ਹਰ ਤਰ੍ਹਾਂ ਦੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦੇਣ, ਪੁਰਾਣੀ ਪੈਨਸ਼ਨ ਬਹਾਲ ਕਰਨ, ਮੈਡੀਕਲ ਭੱਤਾ ਦੁੱਗਣਾ ਕਰਨ, ਸੋਧ ਦੇ ਨਾਂਅ ’ਤੇ ਕੱਟੇ ਭੱਤੇ ਬਹਾਲ ਕਰਨ, 2016 ਤੋਂ ਮਹਿੰਗਾਈ ਭੱਤਾ 125 ਫੀਸਦੀ ਮੁਤਾਬਿਕ ਤਨਖਾਹਾਂ ਅਤੇ ਪੈਨਸ਼ਨ ਦੁਹਰਾਈ ਕਰਨ ਅਤੇ ਬਣਦੇ ਬਕਾਏ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਦੇਸ਼ ਅੰਦਰ ਲੋਕਤੰਤਰ ਅਤੇ ਸੰਵਿਧਾਨ ਦੀ ਰਾਖੀ ਲਈ ਚੱਲ ਰਹੇ ਸ਼ੰਘਰਸਾਂ ਨਾਲ ਇੱਕਮੁੱਠਤਾ ਜਾਹਰ ਕੀਤੀ ਗਈ। ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮਲਾਜ਼ਮ ਮੰਚ ਪੰਜਾਬ ਵਲੋਂ ਨਿਰੰਤਰ ਸ਼ੰਘਰਸ ਜਾਰੀ ਹੈ। ਇਸ ਲੜੀ ਤਹਿਤ ਸੰਗਰੂਰ ਵਿਖੇ 10 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਹਾਇਸ਼ ਨੇੜੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ। ਇੰਜ. ਜਸਵੀਰ ਮੋਰੋਂ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਵਿੱਚੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਸੰਗਰੂਰ ਰੈਲੀ ਵਿਚ ਸ਼ਾਮਿਲ ਹੋਣਗੇ।
ਪਿਛਲੀ ਖ਼ਬਰ ਰਾਜਾ ਸਾਹਿਬ ਪਬਲਿਕ ਸਕੂਲ ਝਿੰਗੜਾਂ ਵਿਖੇ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਅੰਤਰਰਾਸ਼ਟਰੀ ਸੀਨੀਅਰ ਸਿਟੀਜਨਜ਼ ਦਿਵਸ ਸੰਬੰਧੀ ਸਮਾਗਮ 23 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।