ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ’ਚ ਬੋਰੀਆਂ ਦੇ ਅੰਬਾਰ, ਕਿਸਾਨ ਤੇ ਆੜ੍ਹਤੀਏ ਪ੍ਰੇਸ਼ਾਨ
ਮਜਾਰੀ/ਸਾਹਿਬਾ, 10 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਮੰਡੀਆਂ ਵਿਚ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗ ਗਏ ਹਨ, ਜਿਸ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ ਵਿਚ ਖਰੀਦੇ ਗਏ ਝੋਨੇ ਦੀ ਸਮੇਂ ਸਿਰ ਚੁਕਾਈ ਨਾ ਹੋਣ ਕਾਰਨ ਜਗ੍ਹਾ ਦੀ ਘਾਟ ਪੈਦਾ ਹੋ ਰਹੀ ਹੈ ਅਤੇ ਨਵੀਂ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਵੀ ਮੁਸ਼ਕਿਲਾਂ ਵਧਣ ਦਾ ਖ਼ਦਸ਼ਾ ਹੈ।
ਕ
ਕਰਾਵਰ ਦਾਣਾ ਮੰਡੀ ਵਿਚ ਬੋਰੀਆਂ ਦੇ ਲੱਗੇ ਅੰਬਾਰ ਨੂੰ ਦਿਖਾਉਂਦੇ ਹੋਏ ਮਜ਼ਦੂਰ। ਤਸਵੀਰ : ਚਾਹਲ
11-10-2026
ਮਜਾਰੀ/ਸਾਹਿਬਾ, 10 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਮੰਡੀਆਂ ਵਿਚ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗ ਗਏ ਹਨ, ਜਿਸ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ ਵਿਚ ਖਰੀਦੇ ਗਏ ਝੋਨੇ ਦੀ ਸਮੇਂ ਸਿਰ ਚੁਕਾਈ ਨਾ ਹੋਣ ਕਾਰਨ ਜਗ੍ਹਾ ਦੀ ਘਾਟ ਪੈਦਾ ਹੋ ਰਹੀ ਹੈ ਅਤੇ ਨਵੀਂ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਵੀ ਮੁਸ਼ਕਿਲਾਂ ਵਧਣ ਦਾ ਖ਼ਦਸ਼ਾ ਹੈ। ਇਸ ਵੇਲੇ ਮਜਾਰੀ ਖੇਤਰ ਦੀ ਕਰਾਵਰ ਦਾਣਾ ਮੰਡੀ ਬਲਾਚੌਰ ਤੋਂ ਬਾਅਦ ਤਹਿਸੀਲ ਦੀ ਦੂਸਰੀ ਵੱਡੀ ਮੰਡੀ ਹੈ ਜਿਥੇ ਵੱਧ ਫਸਲ ਵਿਕਣ ਲਈ ਆਉਂਦੀ ਹੈ। ਇਸ ਮੰਡੀ ਵਿਚ ਇਸ ਵੇਲੇ 60 ਹਜ਼ਾਰ ਦੇ ਕਰੀਬ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਇਸ ਮੰਡੀ ਦੀ ਫੜ੍ਹ ਛੋਟੀ ਹੋਣ ਕਰਕੇ ਇਥੇ ਆੜ੍ਹਤੀਆਂ ਨੂੰ ਲਾਗਲੇ ਖੇਤ ਹਰੇਕ ਸੀਜਨ ਵਿਚ ਫਸਲ ਰੱਖਣ ਲਈ ਕਿਰਾਏ ’ਤੇ ਲੈਣੇ ਪੈਂਦੇ ਹਨ। ਇਸੇ ਤਰ੍ਹਾਂ ਬਕਾਪੁਰ ਦਾਣਾ ਮੰਡੀ ਵਿਚ 50 ਹਜ਼ਾਰ ਦੇ ਕਰੀਬ ਝੋਨੇ ਦੇ ਬੋਰੀਆਂ ਭਰੀਆਂ ਪਈਆਂ ਹਨ ਅਤੇ ਸਾਹਿਬਾ ਦਾਣਾ ਮੰਡੀ ਵਿਚ 20 ਹਜ਼ਾਰ ਦੇ ਕਰੀਬ ਝੋਨੇ ਦੀਆਂ ਬੋਰੀਆਂ ਸਰਕਾਰ ਵਲੋਂ ਖਰੀਦ ਕੇ ਭਰੀਆਂ ਪਈਆਂ ਹਨ ਪਰ ਸਰਕਾਰ ਵਲੋਂ ਅਜੇ ਤੱਕ ਲਿਫਟਿੰਗ ਦੇ ਪ੍ਰਬੰਧ ਹੀ ਨਹੀਂ ਕੀਤੇ ਗਏ। ਮੰਡੀਆਂ ’ਚ ਝੋਨੇ ਦੀ ਫਸਲ ਆਉਣ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿਨ-ਰਾਤ ਮਿਹਨਤ ਕਰਕੇ ਆਪਣੀ ਫ਼ਸਲ ਮੰਡੀਆਂ ਵਿਚ ਲੈ ਕੇ ਪਹੁੰਚ ਰਹੇ ਹਨ, ਪਰ ਜੇਕਰ ਖਰੀਦੇ ਗਏ ਝੋਨੇ ਦੀ ਲਿਫਟਿੰਗ ਹੀ ਸਮੇਂ ਸਿਰ ਨਹੀਂ ਹੁੰਦੀ ਤਾਂ ਮੰਡੀ ਪ੍ਰਬੰਧ ਪ੍ਰਭਾਵਿਤ ਹੋਣਾ ਸੁਭਾਵਿਕ ਹੈ। ਦੂਜੇ ਪਾਸੇ, ਆੜ੍ਹਤੀਆਂ ਨੂੰ ਵੀ ਬੋਰੀਆਂ ਦੇ ਵਧਦੇ ਢੇਰਾਂ ਕਾਰਨ ਫ਼ਸਲ ਦੀ ਸੰਭਾਲ ਤੇ ਹੋਰ ਪ੍ਰਬੰਧ ਕਰਨ ਵਿਚ ਦਿੱਕਤਾਂ ਆ ਰਹੀਆਂ ਹਨ। ਮੰਡੀਆਂ ਵਿਚ ਬੋਰੀਆਂ ਦੇ ਲੱਗ ਰਹੇ ਅੰਬਾਰ ਸਰਕਾਰੀ ਖਰੀਦ ਪ੍ਰਬੰਧਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਕਿਸਾਨਾਂ ਤੇ ਆੜ੍ਹਤੀਆਂ ਨੇ ਸਰਕਾਰ ਤੇ ਸੰਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਝੋਨੇ ਦੀ ਲਿਫਟਿੰਗ ਵਿਚ ਤੇਜ਼ੀ ਲਿਆਂਦੀ ਜਾਵੇ, ਤਾਂ ਜੋ ਮੰਡੀਆਂ ਵਿਚ ਪੈਦਾ ਹੋ ਰਹੀ ਜਗ੍ਹਾ ਦੀ ਘਾਟ ਦੂਰ ਹੋ ਸਕੇ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਖੱਜਲ-ਖੁਆਰ ਨਾ ਹੋਣਾ ਪਵੇ।