11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਹੇੜੀਆਂ ਸਕੂਲ ਦੀ ਵਿਦਿਆਰਥਣ ਅਰਪਿਤਾ ਨੇ ਅੰਤਰ ਜ਼ਿਲ੍ਹਾ ਸਟੇਟ ਪੱਧਰੀ ਵੇਟ ਲਿਫਟਿੰਗ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ

ਔੜ/ਝਿੰਗੜਾਂ, 10 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਈਆਂ 70ਵੀਆਂ ਅੰਤਰ ਜ਼ਿਲ੍ਹਾ ਪੱਧਰੀ ਸਟੇਟ ਸਕੂਲੀ ਖੇਡਾਂ ਵਿਚ ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇੜੀਆਂ ਦੀ 11ਵੀਂ ਜਮਾਤ ਦੀ ਵਿਦਿਆਰਥਣ ਅਰਪਿਤਾ ਪੁੱਤਰੀ ਰਾਜੂ ਪਹਿਲਵਾਨ ਰਾਏਪੁਰ ਡੱਬਾ ਨੇ ਵੇਟ ਲਿਫਟਿੰਗ ਮੁਕਾਬਲੇ ’ਚ 69 ਕਿੱਲੋ ਭਾਰ ਵਿਚ ਪੰਜਾਬ ਪੱਧਰ ’ਤੇ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਗਮਾ ਜਿੱਤਿਆ। ਇਸ ਖੁਸ਼ੀ ਵਿਚ ਸਕੂਲ ਪ੍ਰਿੰਸੀਪਲ ਜਸਵਿੰਦਰ ਕੌਰ ਤੇ ਸਮੂਹ ਸਟਾਫ਼ ਵਲੋਂ ਪੰਜਾਬ ਪੱਧਰੀ ਖੇਡਾਂ ’ਚ ਸੋਨ ਤਗਮਾ ਜੇਤੂ ਵਿਦਿਆਰਥਣ ਅਰਪਿਤਾ ਰਾਏਪੁਰ ਡੱਬਾ ਦਾ ਹੌਂਸਲਾ ਅਫ਼ਜਾਈ ਕਰਦਿਆਂ 3100 ਰੁਪਏ ਦੀ ਨਕਦ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਅਜੀਤ ਡੈਸਕ 11-10-2026
ਔੜ/ਝਿੰਗੜਾਂ, 10 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਈਆਂ 70ਵੀਆਂ ਅੰਤਰ ਜ਼ਿਲ੍ਹਾ ਪੱਧਰੀ ਸਟੇਟ ਸਕੂਲੀ ਖੇਡਾਂ ਵਿਚ ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇੜੀਆਂ ਦੀ 11ਵੀਂ ਜਮਾਤ ਦੀ ਵਿਦਿਆਰਥਣ ਅਰਪਿਤਾ ਪੁੱਤਰੀ ਰਾਜੂ ਪਹਿਲਵਾਨ ਰਾਏਪੁਰ ਡੱਬਾ ਨੇ ਵੇਟ ਲਿਫਟਿੰਗ ਮੁਕਾਬਲੇ ’ਚ 69 ਕਿੱਲੋ ਭਾਰ ਵਿਚ ਪੰਜਾਬ ਪੱਧਰ ’ਤੇ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਗਮਾ ਜਿੱਤਿਆ। ਇਸ ਖੁਸ਼ੀ ਵਿਚ ਸਕੂਲ ਪ੍ਰਿੰਸੀਪਲ ਜਸਵਿੰਦਰ ਕੌਰ ਤੇ ਸਮੂਹ ਸਟਾਫ਼ ਵਲੋਂ ਪੰਜਾਬ ਪੱਧਰੀ ਖੇਡਾਂ ’ਚ ਸੋਨ ਤਗਮਾ ਜੇਤੂ ਵਿਦਿਆਰਥਣ ਅਰਪਿਤਾ ਰਾਏਪੁਰ ਡੱਬਾ ਦਾ ਹੌਂਸਲਾ ਅਫ਼ਜਾਈ ਕਰਦਿਆਂ 3100 ਰੁਪਏ ਦੀ ਨਕਦ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਆਖਿਆ ਕਿ ਸਕੂਲ ਦੇ ਮਿਹਨਤੀ ਸਟਾਫ ਵਲੋਂ ਕਰਵਾਈ ਸਖ਼ਤ ਮਿਹਨਤ ਦਾ ਨਤੀਜਾ ਹੈ। ਅਰਪਿਤਾ ਦੀ ਇਸ ਪ੍ਰਾਪਤੀ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਹੋਇਆ ਹੈ। ਉਨ੍ਹਾਂ ਬੱਚੀ ਦੇ ਮਾਤਾ-ਪਿਤਾ ਅਤੇ ਸਕੂਲ ਦੇ ਸਮੁੱਚੇ ਸਟਾਫ ਨੂੰ ਮੁਬਾਰਕਬਾਦ ਦਿੱਤੀ। ਉਥੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਰਨੈਲ ਸਿੰਘ ਹੇੜੀਆਂ, ਉਪ ਚੇਅਰਮੈਨ ਸਤਨਾਮ ਸਿੰਘ ਯੂ. ਕੇ., ਸਰਪੰਚ ਨਿਰਮਲ ਸਿੰਘ ਹੇੜੀਆਂ, ਪਾਲ ਸਿੰਘ ਹੇੜੀਆਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਕਾਰ ਸਿੰਘ ਹੇੜੀਆਂ ਵਲੋਂ ਵੀ ਬੱਚੀ ਅਰਪਿਤਾ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ। ਇਸ ਮੌਕੇ ਲੈਕਚਰਾਰ ਮੱਖਣ ਬਖਲੌਰ, ਜਤਿੰਦਰ ਕੁਮਾਰ, ਸੀਮਾ ਰਾਣੀ, ਮਨਦੀਪ ਕੌਰ, ਸੀਮਾ ਕਲਸੀ, ਅਨੀਤਾ ਰਾਣੀ, ਕੈਂਪਸ ਮੈਨੇਜਰ ਪਰਮਜੀਤ ਸਿੰਘ, ਨਵਜੋਤ ਕੌਰ, ਪਰਮਜੀਤ ਕੌਰ, ਇੰਦਰਜੋਤ ਕੌਰ , ਮੈਡਮ ਪੂਜਾ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਟੱਡੀ ਤੇ ਵਰਕ ਵੀਜ਼ਾ ਐਕਸਪੋ ਸੋਮਵਾਰ ਤੋਂ ਬੁੱਧਵਾਰ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਦਫ਼ਤਰ ਹੋਵੇਗਾ-ਕਨਵਰ ਅਰੋੜਾ ਅਗਲੀ ਖ਼ਬਰ ਜੇ. ਬੀ. ਗੋਇਲ ਦੀ ਪੁਸਤਕ ‘ਸਾਹਿਤ ਸੰਜੀਵਨੀ’ ਨੂੰ ਸਮਾਜ ਸੇਵਕ ਸ਼ਖ਼ਸੀਅਤਾਂ ਨੇ ਜੀਵਨ ਦੇ ਤਜਰਬੇ ’ਚੋਂ ਉਪਜੀ ਕਿਰਤ ਦੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।