11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਜੇ. ਬੀ. ਗੋਇਲ ਦੀ ਪੁਸਤਕ ‘ਸਾਹਿਤ ਸੰਜੀਵਨੀ’ ਨੂੰ ਸਮਾਜ ਸੇਵਕ ਸ਼ਖ਼ਸੀਅਤਾਂ ਨੇ ਜੀਵਨ ਦੇ ਤਜਰਬੇ ’ਚੋਂ ਉਪਜੀ ਕਿਰਤ ਦੱਸਿਆ

ਨਵਾਂਸ਼ਹਿਰ, 10 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਬਲੱਡ ਡੋਨਰਜ਼ ਕੌਂਸਲ ਦੇ ਮੀਟਿੰਗ ਹਾਲ ਵਿਚ ਹੋਏ ਇਕ ਸਾਦੇ ਸਮਾਗਮ ਦੌਰਾਨ ਜੇ. ਬੀ.

ਅਜੀਤ ਡੈਸਕ 11-10-2026
ਨਵਾਂਸ਼ਹਿਰ, 10 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਬਲੱਡ ਡੋਨਰਜ਼ ਕੌਂਸਲ ਦੇ ਮੀਟਿੰਗ ਹਾਲ ਵਿਚ ਹੋਏ ਇਕ ਸਾਦੇ ਸਮਾਗਮ ਦੌਰਾਨ ਜੇ. ਬੀ. ਗੋਇਲ ਰਿਟਾਇਰਡ ਆਈ. ਏ. ਐਸ. ਆਫੀਸਰ ਤੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਹਿਲੇ ਡਿਪਟੀ ਕਮਿਸ਼ਨਰ ਦੀ ਪੰਜਾਬੀ ਸਾਹਿਤ ਨੂੰ ਦੇਣ ਅਤੇ ਉਨ੍ਹਾਂ ਵਲੋਂ ਅਨੁਵਾਦ ਕੀਤੀ ਪੁਸਤਕ ਜੰਗਲ਼ ਤੋਂ ਪਾਰ (ਸੀਤਾ ਰਤਨਾਮਲ) ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸਨਮਾਨਿਤ ਕੀਤੇ ਜਾਣ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਪੰਜਾਬੀ ਸਾਹਿਤ ਸਭਾ ਬਲਾਚੌਰ ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ ਵਾਲਿਆਂ ਵਲੋਂ “ਕਿਤਾਬਾਂ ਦਾ ਲੰਗਰ” ਪ੍ਰਾਜੈਕਟ ਤਹਿਤ ਪਾਠਕਾਂ ਤੱਕ ਮੁਫ਼ਤ ਵਿਚ ਪੁੱਜਦੀ ਕੀਤੀ ਜਾ ਰਹੀ ਉਨ੍ਹਾਂ ਦੀ ਪੁਸਤਕ “ਸਾਹਿਤ ਸੰਜੀਵਨੀ’ ਦੀ ਹਰ ਪਾਸੇ ਪ੍ਰਸੰਸਾ ਹੋ ਰਹੀ ਹੈ। ਇਸ ਮੌਕੇ ਜੁੜੇ ਇਲਾਕੇ ਦੇ ਸਮਾਜ ਸੇਵਕਾਂ ਜੀ. ਐਸ. ਤੂਰ, ਜੇ. ਐਸ. ਗਿੱਦਾ, ਡਾ. ਅਜੇ ਬੱਗਾ, ਮੈਨੇਜਰ ਮਨਮੀਤ ਸਿੰਘ, ਜਤਿੰਦਰ ਸਿੰਘ, ਮੁਕਲ ਮਰਵਾਹਾ, ਜਸਪ੍ਰੀਤ ਕੌਰ, ਮੰਦਨਾ ਤੇ ਕਮਲਦੀਪ ਕੌਰ ਨੂੰ ਉਕਤ ਕਿਤਾਬ ਦੀਆਂ ਕਾਪੀਆਂ ਪ੍ਰਾਪਤ ਹੋਣ ਉਪਰੰਤ ਪੜ੍ਹਨ ਪਿਛੋਂ ਵਿਚਾਰ ਗੋਸ਼ਟੀ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਪਾਠਕ ਬੁਲਾਰਿਆਂ ਨੇ ਪੁਸਤਕ ਸਾਹਿਤ ਸੰਜੀਵਨੀ ਦੀ ਵਿਲੱਖਣਤਾ ਬਾਰੇ ਬੋਲਦਿਆਂ ਕਿਹਾ ਕਿ ਗੋਇਲ ਨੇ ਸੈਂਕੜੇ ਸੰਸਾਰ ਪ੍ਰਸਿੱਧ ਨਾਵਲਾਂ, ਰਚਨਾਵਾਂ ਨੂੰ ਪੜ੍ਹਨ, ਵਿਚਾਰਨ ਤੇ ਉਨ੍ਹਾਂ ਦਾ “ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ” ਪੰਜ ਜਿਲਦਾਂ ਵਿਚ ਪੰਜਾਬੀ ਪਾਠਕਾਂ ਨੂੰ ਪੇਸ਼ ਕਰਨ ਉਪਰੰਤ ਆਪਣੇ ਲੰਬੇ ਸਾਹਿਤਕ ਰਟਨ ਜੀਵਨ ਤਜਰਬੇ ਰਾਹੀਂ ਇਹ ਪੁਸਤਕ ਪਾਠਕਾਂ ਨੂੰ ਸ਼ਹਿਦ ਨਿਚੋੜ ਕੇ ਪੇਸ਼ ਕੀਤੀ ਗਈ ਹੈ। ਕੁੱਝ ਹੀ ਸਮੇਂ ਵਿਚ ਇਸ ਦਾ ਚੌਥਾ ਐਡੀਸ਼ਨ ਵੀ ਹੱਥੋਂ-ਹੱਥੀਂ ਵਿਕ ਜਾਣਾ ਇਸ ਦੀ ਮਕਬੂਲੀਅਤ ਦਾ ਹੀ ਨਤੀਜਾ ਹੈ। ਪ੍ਰਸਿੱਧ ਲੇਖਕ ਸਵ: ਸੁਰਜੀਤ ਪਾਤਰ “ਸਾਹਿਤ ਸੰਜੀਵਨੀ ਬਹੁਤ ਅਨੂਠੀ, ਸਾਰਥਕ ਤੇ ਦਿਲਚਸਪ ਪੁਸਤਕ ਹੈ। ਲੇਖਕ ਨੇ ਆਪਣੀ ਸਾਹਿਤਕ ਜੀਵਨ ਯਾਤਰਾ ਦੇ ਨਾਲ-ਨਾਲ ਨਵੇਂ ਸਥਾਪਿਤ ਜ਼ਿਲ੍ਹਾ ਨਵਾਂਸ਼ਹਿਰ ਬਾਰੇ ਪ੍ਰਸਿੱਧ ਪੁਸਤਕ ‘ਸਾਡਾ ਨਵਾਂਸ਼ਹਿਰ’ ਪੰਜਾਬ ਦੀ ਪਹਿਲੀ ਮਾਂ-ਬੋਲੀ ਵਿਚ ਡਿਸਟ੍ਰਿਕਟ ਗਜ਼ਟੀਅਰ ਜਹੀ ਪੁਸਤਕ ਵੀ ਸਾਨੂੰ ਦਿੱਤੀ ਸੀ। ਬਤੌਰ ਡਿਪਟੀ ਕਮਿਸ਼ਨਰ ਸੰਭਾਲੀ ਕਮਾਂਡ ਦੇ ਮਿੱਠੇ-ਕੌੜੇ ਤਜਰਬੇ ਨੂੰ ਵੀ ਛੂਹਿਆ ਹੈ। ਇਸ ਮੌਕੇ ‘ਸਾਹਿਤ ਸੰਜੀਵਨੀ’ ਪ੍ਰਾਪਤ ਕਰਕੇ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਪੰਜਾਬੀ ਸਾਹਿਤ ਸਭਾ ਬਲਾਚੌਰ ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ ਵਾਲ੍ਹਿਆਂ ਦਾ ਵੀ ਧੰਨਵਾਦ ਕੀਤਾ।
ਪਿਛਲੀ ਖ਼ਬਰ ਹੇੜੀਆਂ ਸਕੂਲ ਦੀ ਵਿਦਿਆਰਥਣ ਅਰਪਿਤਾ ਨੇ ਅੰਤਰ ਜ਼ਿਲ੍ਹਾ ਸਟੇਟ ਪੱਧਰੀ ਵੇਟ ਲਿਫਟਿੰਗ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਪੀਰਾਂ ਦੀ ਯਾਦ ਵਿਚ ਤਲਵੰਡੀ ਜੱਟਾਂ ’ਚ ਛਿੰਝ ਮੇਲਾ 15 ਨੂੰ-ਨੰਬਰਦਾਰ ਦੀਪਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।