09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਭਾਰਤ ਨੂੰ ਵਿਕਸਿਤ ਤੇ ਨਸ਼ਾ ਮੁਕਤ ਬਣਾਉਣਾ ਭਾਰਤ ਵਾਸੀਆਂ ਦਾ ਸਾਂਝਾ ਸੰਕਲਪ-ਡਾ. ਕਰਨਾਣਾ

ਬੰਗਾ, 8 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨ ਸੇਵਾ ਤੋਂ ਰਾਸ਼ਟਰ ਸੇਵਾ ਦੇ 25 ਸਾਲਾਂ ਨੂੰ ਸਮਰਪਿਤ ਸੇਵਾ ਜੋਤੀ ਯਾਤਰਾ ਜੋ ਕਿ ਵਿਕਸਿਤ ਭਾਰਤ ਦੇ ਸੰਕਲਪ ਨੂੰ ਲੈ ਕੇ ਚੱਲ ਰਹੀ ਹੈ, ਸੰਬੰਧੀ ਵਿਚਾਰ ਪ੍ਰਗਟ ਕਰਦਿਆਂ ਸੀਨੀਅਰ ਭਾਜਪਾ ਆਗੂ ਡਾ. ਹਰਭਜਨ ਸਿੰਘ ਕਰਨਾਣਾ ਭਾਰਤ ਵਿਭੂਸ਼ਣ ਪ੍ਰਿੰਸੀਪਲ ਸ਼ਹੀਦ ਭਗਤ ਸਿੰਘ ਮੈਮੋਰੀਅਲ ਕਾਲਜ ਬੰਗਾ ਨੇ ਦੱਸਿਆ ਕੇ ਭਾਰਤ ਸਰਕਾਰ ਵਲੋਂ 2047 ਤੱਕ ਭਾਰਤ ਨੂੰ ਆਤਮ ਨਿਰਭਰ, ਵਿਕਸਤ ਤੇ ਨਸ਼ਾ ਮੁਕਤ ਭਾਰਤ ਬਣਾਉਣ ਦਾ ਸੰਕਲਪ ਲਿਆ ਗਿਆ।

ਅਜੀਤ ਡੈਸਕ 09-10-2026
ਬੰਗਾ, 8 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨ ਸੇਵਾ ਤੋਂ ਰਾਸ਼ਟਰ ਸੇਵਾ ਦੇ 25 ਸਾਲਾਂ ਨੂੰ ਸਮਰਪਿਤ ਸੇਵਾ ਜੋਤੀ ਯਾਤਰਾ ਜੋ ਕਿ ਵਿਕਸਿਤ ਭਾਰਤ ਦੇ ਸੰਕਲਪ ਨੂੰ ਲੈ ਕੇ ਚੱਲ ਰਹੀ ਹੈ, ਸੰਬੰਧੀ ਵਿਚਾਰ ਪ੍ਰਗਟ ਕਰਦਿਆਂ ਸੀਨੀਅਰ ਭਾਜਪਾ ਆਗੂ ਡਾ. ਹਰਭਜਨ ਸਿੰਘ ਕਰਨਾਣਾ ਭਾਰਤ ਵਿਭੂਸ਼ਣ ਪ੍ਰਿੰਸੀਪਲ ਸ਼ਹੀਦ ਭਗਤ ਸਿੰਘ ਮੈਮੋਰੀਅਲ ਕਾਲਜ ਬੰਗਾ ਨੇ ਦੱਸਿਆ ਕੇ ਭਾਰਤ ਸਰਕਾਰ ਵਲੋਂ 2047 ਤੱਕ ਭਾਰਤ ਨੂੰ ਆਤਮ ਨਿਰਭਰ, ਵਿਕਸਤ ਤੇ ਨਸ਼ਾ ਮੁਕਤ ਭਾਰਤ ਬਣਾਉਣ ਦਾ ਸੰਕਲਪ ਲਿਆ ਗਿਆ। ਡਾ. ਹਰਭਜਨ ਸਿੰਘ ਕਰਨਾਣਾ ਨੇ ਕਿਹਾ ਕਿ ਅਸੀਂ ਇਹ ਨੀ ਦੇਖਣਾ ਕਿ ਮੋਦੀ ਸਾਹਿਬ ਕਿੱਥੇ ਤੱਕ ਪਹੁੰਚੇ ਹਨ। ਅਸੀਂ ਇਹ ਦੇਖਣਾ ਹੈ ਕਿ ਸਾਡਾ ਭਾਰਤ ਕਿਥੇ ਤੱਕ ਪਹੁੰਚਿਆ ਹੈ, ਜਿੱਥੇ ਕਦੇ ਕੋਈ ਕੁਦਰਤੀ ਆਫ਼ਤ ਆਉਣ ’ਤੇ ਭਾਰਤ ਹਿੱਲ ਜਾਂਦਾ ਸੀ ਹੁਣ ਕੁਦਰਤੀ ਆਫ਼ਤਾਂ ਦੇ ਹੱਲ ਲਈ ਬਾਕੀ ਦੇਸ਼ ਭਾਰਤ ਦੀਆਂ ਨੀਤੀਆਂ ਵੱਲ ਦੇਖਦੇ ਹਨ। ਡਾ. ਹਰਭਜਨ ਸਿੰਘ ਕਰਨਾਣਾ ਨੇ ਕਿਹਾ ਕਿ ਅੱਜ ਭਾਰਤ ਦੇ ਇਕ ਪਾਇਲਟ ਕਪਤਾਨ ਸਮਿਤ ਮਕਚਰ ਦੀ ਚਰਚਾ ਪੂਰੇ ਵਿਸ਼ਵ ਅੰਦਰ ਹੋ ਰਹੀ ਹੈ ਉਥੇ ਜਲਦੀ ਹੀ ਭਾਰਤ ਦੁਆਰਾ ਬਣਾਈਆਂ ਚੀਜਾਂ ਦੀ ਚਰਚਾ ਵੀ ਪੂਰੇ ਵਿਸ਼ਵ ਵਿਚ ਹੋਵੇਗੀ। ਜਿਵੇਂ ਦੇਸ਼ ਦੇ ਸ਼ਹੀਦਾਂ ਨੇ ਕਦੇ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਲਿਆ ਸੀ ਅਤੇ ਦੇਸ਼ ਨੂੰ ਜਾਨਾਂ ਦੇ ਕੇ ਆਜ਼ਾਦ ਕਰਵਾ ਲਿਆ। ਅਸੀਂ ਹੁਣ ਜੀਣਾ ਹੈ ਅਤੇ ਵਿਕਸਤ ਅਤੇ ਨਸ਼ਾ ਮੁਕਤ ਭਾਰਤ ਬਣਾਉਣਾ ਸਾਡਾ ਸੁਪਨਾ ਵੀ ਹੈ ਸੰਕਲਪ ਵੀ ਹੈ। ਅਸੀਂ ਉਸਦੇ ਸਮਰੱਥ ਵੀ ਹਾਂ।
ਪਿਛਲੀ ਖ਼ਬਰ ਸੰਸਦ ਮੈਂਬਰਾਂ ਦੇ ਮੰਗ ਪੱਤਰ ਨੂੰ ਰੋਕਣ ਲਈ 5000 ਪੁਲਿਸ ਨਫਰੀ-ਕਰਨ ਸਿੰਘ ਰਾਣਾ ਅਗਲੀ ਖ਼ਬਰ ਮਕਸੂਦਪੁਰ-ਸੂੰਢ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ-ਜਗਜੀਤ ਸਿੰਘ, ਹਰਕਮਲਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।