08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸ਼੍ਰੋਮਣੀ ਅਕਾਲੀ ਦਲ ਵਲੋਂ ਮੁਕੇਰੀਆਂ ਵਿਖੇ ਡੋਰ-ਟੂ-ਡੋਰ ਮੁਹਿੰਮ ਸ਼ੁਰੂ

ਮੁਕੇਰੀਆਂ, 7 ਅਕਤੂਬਰ (ਰਾਮਗੜ੍ਹੀਆ)- ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ’ਤੇ ਜਿੱਥੇ ਪੂਰੇ ਪੰਜਾਬ ਵਿਚ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕੀਤੀ ਗਈ, ਉੱਥੇ ਹੀ ਮੁਕੇਰੀਆਂ ਵਿਖੇ ਐੱਸ.

ਅਜੀਤ ਡੈਸਕ 08-10-2026
ਮੁਕੇਰੀਆਂ, 7 ਅਕਤੂਬਰ (ਰਾਮਗੜ੍ਹੀਆ)- ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ’ਤੇ ਜਿੱਥੇ ਪੂਰੇ ਪੰਜਾਬ ਵਿਚ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕੀਤੀ ਗਈ, ਉੱਥੇ ਹੀ ਮੁਕੇਰੀਆਂ ਵਿਖੇ ਐੱਸ.ਜੀ.ਪੀ.ਸੀ. ਮੈਂਬਰ ਰਵਿੰਦਰ ਸਿੰਘ ਚੱਕ ਦੀ ਅਗਵਾਈ ਵਿਚ ਡੋਰ-ਟੂ-ਡੋਰ ਮੁਹਿੰਮ ਕੀਤੀ ਗਈ ਜਿਸ ਵਿਚ ਅਕਾਲੀ ਦਲ ਦੇ ਕੀਤੇ ਕੰਮ ਲੋਕਾਂ ਨੂੰ ਘਰ-ਘਰ ਜਾ ਕੇ ਦੱਸੇ ਗਏ ਉੱਥੇ ਹੀ ਮਾਨ ਸਰਕਾਰ ਦੇ ਰਾਜ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਸੁਣਿਆ। ਲੋਕਾਂ ਨੂੰ ਇਹ ਭਰੋਸਾ ਦਵਾਇਆ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਆ ਰਹੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਤੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਯੂਥ ਆਗੂ ਬਿਕਰਮ ਸਿੰਘ ਅੱਲਾ ਬਖ਼ਸ਼, ਸ਼ਹਿਰੀ ਪ੍ਰਧਾਨ ਗੁਰਜਿੰਦਰ ਸਿੰਘ ਚੱਕ ਹਰਮਨਜੀਤ ਸਿੰਘ ਚੱਕ, ਸੌਦਾਗਰ ਸਿੰਘ ਚਨੌਰ, ਜਸਵਿੰਦਰ ਸਿੰਘ ਬਿੱਟੂ, ਆਸਾ ਸਿੰਘ ਕੋਲੀਆਂ, ਭੁਪਿੰਦਰ ਸਿੰਘ ਸੋਨਾ, ਰਣਜੀਤ ਸਿੰਘ ਡਾਲੋਵਾਲ, ਕੇ.ਪੀ. ਸਿੰਘ, ਬਲਜੀਤ ਸਿੰਘ ਲਾਡੂ, ਯੁਗਪਾਲ ਸਿੰਘ ਹੈਪੀ, ਬਲਵੀਰ ਸਿੰਘ ਬਿਸ਼ਨਪੁਰ, ਡਾ. ਬਹਾਦਰ ਮਾਨਸਰ, ਮਾਸਟਰ ਜਸਵੀਰ ਸਿੰਘ ਚੱਕ, ਮਨਜੀਤ ਸਿੰਘ ਚੱਕ ਅਤੇ ਜੋਗਿੰਦਰ ਸਿੰਘ ਭੱਟੀਆਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਅੱਜ ਤੋਂ ਅਗਲੀ ਖ਼ਬਰ 40 ਪਰਿਵਾਰਾਂ ਨੂੰ ਘਰਾਂ ਦੀ ਮਾਲਕੀ ਵਾਲੇ ਪ੍ਰਾਪਰਟੀ ਕਾਰਡ ਸੌਂਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।