30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕੇ. ਸੀ. ਹੋਟਲ ਮੈਨੇਜਮੈਂਟ ’ਚ ਵੀ.ਵੌਕ ਤੇ ਯੂ. ਜੀ. ਸੀ. ਸਮੈਸਟਰਾਂ ਦੇ ਨਤੀਜੇ ਸ਼ਾਨਦਾਰ

ਨਵਾਂਸ਼ਹਿਰ, 29 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ਸਥਿਤ ਕੇ. ਸੀ.

ਅਜੀਤ ਡੈਸਕ 30-09-2026
ਨਵਾਂਸ਼ਹਿਰ, 29 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ਸਥਿਤ ਕੇ. ਸੀ. ਕਾਲਜ ਆਫ ਹੋਟਲ ਮੈਨੇਜਮੈਂਟ ਵਿਚ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ. ਟੀ. ਯੂ.) ਵਲੋਂ ਅਪ੍ਰੈਲ-ਮਈ 2026 ਵਿਚ ਕਰਵਾਏ ਬੈਚਲਰ ਆਫ ਵੋਕੇਸ਼ਨਲ (ਬੀ. ਵੌਕ) ਕੋਰਸ ਦੇ ਦੂਜੇ ਸਮੈਸਟਰ ਤੇ ਯੂ. ਜੀ. ਸੀ. ਦੇ ਦੂਜੇ ਤੇ ਛੇਵੇਂ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ। ਕਾਲਜ ਦੀ ਪ੍ਰਿੰਸੀਪਲ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬੀ.ਵੌਕ ਦੇ ਦੂਜੇ ਸਮੈਸਟਰ ਵਿਚ ਰੰਧੀਰ ਕੁਮਾਰ ਤੇ ਅੰਸ਼ ਕੁਮਾਰ ਨੇ 7.88 ਐਸ. ਜੀ. ਪੀ. ਏ. ਹਾਸਿਲ ਕਰਕੇ ਕਾਲਜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸੌਰਭ ਮੋਹਨ ਨੇ 7.38 ਐਸ. ਜੀ. ਪੀ. ਏ. ਹਾਸਿਲ ਕਰਕੇ ਸਾਂਝੇ ਤੌਰ ’ਤੇ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਯੂ. ਜੀ. ਸੀ. ਦੇ ਦੂਜੇ ਸਮੈਸਟਰ ਵਿਚ ਮੁਸਕਾਨ ਨੇ 8.76 ਐਸ. ਜੀ. ਪੀ. ਏ. ਨਾਲ ਕਾਲਜ ਵਿਚ ਪਹਿਲਾ ਤੇ ਪ੍ਰਭਲੀਨ ਨੇ 8.38 ਐਸ. ਜੀ. ਪੀ. ਏ. ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਯੂ. ਜੀ. ਸੀ. ਦੇ ਛੇਵੇਂ ਸਮੈਸਟਰ ਵਿਚ ਗੁਰਪ੍ਰੀਤ ਕੌਰ ਨੇ 8.95 ਐਸ. ਜੀ. ਪੀ. ਏ. ਹਾਸਿਲ ਕਰਕੇ ਕਾਲਜ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਇਨ੍ਹਾਂ ਸ਼ਾਨਦਾਰ ਨਤੀਜਿਆਂ ਲਈ ਕੇ. ਸੀ. ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਪ੍ਰਿੰਸੀਪਲ ਡਾ. ਬਲਜੀਤ ਕੌਰ ਤੇ ਸਮੂਹ ਸਟਾਫ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਖੇਡਾਂ ਨਾਲ ਸਾਡੀ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿੰਦੀ-ਵਿਧਾਇਕਾ ਸੰਤੋਸ਼ ਕਟਾਰੀਆ ਅਗਲੀ ਖ਼ਬਰ ਅਮਰੀਕਾ ਦੀ ਯੂਨੀਵਰਸਿਟੀ ਵਲੋਂ ਡਾ. ਗੁਰਮੀਤ ਸਰਾਂ ਡੀ. ਲਿਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।