ਪ੍ਰਾਈਮ ਪੈਟ ਵੈਟਰਨਰੀ ਕਲੀਨਿਕ ਬਲਾਚੌਰ ਵਿਖੇ ਮੁਫਤ ਕੈਂਪ 27 ਨੂੰ
ਬਲਾਚੌਰ, 24 ਸਤੰਬਰ (ਨਰੇਸ਼ ਧੌਲ) - ਵਰਲਡ ਰੇਬੀਜ਼ ਡੇ ਨੂੰ ਸਮਰਪਿਤ ਮੁਫ਼ਤ ਜਾਂਚ ਅਤੇ ਟੀਕਾਕਰਨ ਕੈਂਪ ਪ੍ਰਾਈਮ ਪੈਟ ਵੈਟਨਰੀ ਕਲੀਨਿਕ ਬਲਾਚੌਰ ਵਿਖੇ 27 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਸੋਨ ਤਗਮਾ ਜੇਤੂ ਡਾਕਟਰ ਮਹਿਕਪ੍ਰੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਜਿੱਥੇ ਮੁਫਤ ਜਨਰਲ ਸਿਹਤ ਜਾਂਚ ਕੀਤੀ ਜਾਵੇਗੀ ਉਥੇ ਕੀੜੇ ਮਾਰ ਦਵਾਈ ਅਤੇ ਰੇਬੀਜ਼ ਟੀਕਾਕਰਨ ਵੀ ਮੁਫਤ ਕੀਤਾ ਜਾਵੇਗਾ।
ਸੋਨ ਤਗਮਾ ਜੇਤੂ ਡਾਕਟਰ ਮਹਿਕਪ੍ਰੀਤ ਸਿੰਘ
25-09-2026