16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਇੱਕ ਵਾਰ ਫਿਰ ਦੇਸ਼-ਵਿਦੇਸ਼ ’ਚ ਗੂੰਜਿਆ ਨਵਾਂਸ਼ਹਿਰ ਦੇ ਗਤਕੇ ਦਾ ਨਾਂਅ

ਨਵਾਂਸ਼ਹਿਰ, 15 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ‘ਚ ਬੱਬਰਾਂ ਦੀ ਧਰਤੀ ਕਰਕੇ ਜਾਣੇ ਜਾਂਦੇ ਲਾਗਲੇ ਪਿੰਡ ਦੌਲਤਪੁਰ ਦੇ ਜੰਮਪਲ ਨਾਨਕ ਸਿੰਘ ਦੇ “ਦਲੇਰ ਖਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ” ਨੇ ਇਸ ਵਿਲੱਖਣ ਜੰਗਜੂ ਕਲਾ ਨੇ ਇਕ ਹੋਰ ਮੱਲ ਮਾਰੀ ਹੈ। ਗਤਕੇ ਦੀ ਜੰਗਜੂ ਕਲਾ ’ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਇਸ ਦਲੇਰ ਖਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ ਨੇ ਵੱਡੀ ਮੱਲ ਮਾਰਦਿਆਂ ਮੁੰਬਈ ਦੀ ਧਰਤੀ ’ਤੇ ਦਲੇਰ ਖਾਲਸਾ ਗਤਕਾ ਗਰੁੱਪ ਨੂੰ ‘ਨੈਸ਼ਨਲ ਗਤਕਾ ਪ੍ਰਾਈਡ ਐਵਾਰਡ 2026’ ਨਾਲ ਸਨਮਾਨਿਤ ਕੀਤਾ ਗਿਆ ਹੈ।

ਅਜੀਤ ਡੈਸਕ 16-09-2026
ਨਵਾਂਸ਼ਹਿਰ, 15 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ‘ਚ ਬੱਬਰਾਂ ਦੀ ਧਰਤੀ ਕਰਕੇ ਜਾਣੇ ਜਾਂਦੇ ਲਾਗਲੇ ਪਿੰਡ ਦੌਲਤਪੁਰ ਦੇ ਜੰਮਪਲ ਨਾਨਕ ਸਿੰਘ ਦੇ “ਦਲੇਰ ਖਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ” ਨੇ ਇਸ ਵਿਲੱਖਣ ਜੰਗਜੂ ਕਲਾ ਨੇ ਇਕ ਹੋਰ ਮੱਲ ਮਾਰੀ ਹੈ। ਗਤਕੇ ਦੀ ਜੰਗਜੂ ਕਲਾ ’ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਇਸ ਦਲੇਰ ਖਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ ਨੇ ਵੱਡੀ ਮੱਲ ਮਾਰਦਿਆਂ ਮੁੰਬਈ ਦੀ ਧਰਤੀ ’ਤੇ ਦਲੇਰ ਖਾਲਸਾ ਗਤਕਾ ਗਰੁੱਪ ਨੂੰ ‘ਨੈਸ਼ਨਲ ਗਤਕਾ ਪ੍ਰਾਈਡ ਐਵਾਰਡ 2026’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਵੱਕਾਰੀ ਐਵਾਰਡ ਵਰਲਡ ਰਿਕਾਰਡ ਆਫ ਐਕਸੀਲੈਂਸ, ਇੰਗਲੈਂਡ ਵਲੋਂ ਦਿੱਤਾ ਗਿਆ, ਜਿਸ ਨੂੰ ਭਾਰਤ ਦੇ ਪ੍ਰਧਾਨ ਸੰਜੇ ਪਨਵਾਨੀ ਨੇ ਗਰੁੱਪ ਨੂੰ ਪ੍ਰਦਾਨ ਕੀਤਾ। ਇਸ ਵੱਡੀ ਪ੍ਰਾਪਤੀ ਨਾਲ ਦਲੇਰ ਖਾਲਸਾ ਗਰੁੱਪ ਨੇ ਜਿੱਥੇ ਆਪਣਾ ਮਾਣ ਵਧਾਇਆ ਹੈ, ਉੱਥੇ ਹੀ ਨਵਾਂਸ਼ਹਿਰ ਦਾ ਸਿਰ ਵੀ ਮਾਣ ਨਾਲ ਹੋਰ ਉੱਚਾ ਕੀਤਾ ਹੈ। ਦਲੇਰ ਖਾਲਸਾ ਗਤਕਾ ਗਰੁੱਪ ਦੇ ਮੈਂਬਰਾਂ ਨੂੰ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਮੁਬਾਰਕਾਂ ਭਰੇ ਸੁਨੇਹੇ ਮਿਲ ਰਹੇ ਹਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਹੋਰ ਤੇਜ਼ ਅਗਲੀ ਖ਼ਬਰ ਗੁਰੂ ਰਾਮਦਾਸ ਗੁਰਮਤਿ ਸੇਵਾ ਸੁਸਾਇਟੀ ਤੇ ਬਾਬਾ ਜਸਦੀਪ ਸਿੰਘ ਨੇ ਪਹਿਲੀ ਵਿਸ਼ਾਲ ਮੈਰਾਥਨ ਦੌੜ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।