16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪਿੰਡ ਮੰਗੂਪੁਰ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਟੱਪਰੀਆਂ ਖੁਰਦ, 15 ਸਤੰਬਰ (ਬੂਥਗੜ੍ਹੀਆ)-ਬਲਾਕ ਸੜੋਆ ਦੇ ਪਿੰਡ ਮੰਗੂਪੁਰ ਦੇ ਸਰਕਾਰੀ ਮਿਡਲ ਸਕੂਲ ਵਿਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ। ਕੈਂਪ ਦੌਰਾਨ 150 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਵੰਡੀਆਂ ਗਈਆਂ।

ਅਜੀਤ ਡੈਸਕ 16-09-2026
ਟੱਪਰੀਆਂ ਖੁਰਦ, 15 ਸਤੰਬਰ (ਬੂਥਗੜ੍ਹੀਆ)-ਬਲਾਕ ਸੜੋਆ ਦੇ ਪਿੰਡ ਮੰਗੂਪੁਰ ਦੇ ਸਰਕਾਰੀ ਮਿਡਲ ਸਕੂਲ ਵਿਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ। ਕੈਂਪ ਦੌਰਾਨ 150 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ, ਲਗਪਗ 50 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੇ ਮੁਫ਼ਤ ਆਪ੍ਰੇਸ਼ਨ ਲਈ ਚੁਣਿਆ। ਇਸ ਮੌਕੇ ਸਮੂਹ ਨਗਰ ਨਿਵਾਸੀ ਤੇ ਗ੍ਰਾਮ ਪੰਚਾਇਤ ਮੰਗੂਪੁਰ ਹਾਜ਼ਰ ਸਨ। ਟ੍ਰਾਈਸਿਟੀ ਆਈ ਹਸਪਤਾਲ (ਖਰੜ, ਮੁਹਾਲੀ) ਦੀ ਟੀਮ, ਜਿਸ ਦੀ ਅਗਵਾਈ ਸੀਨੀਅਰ ਸਰਜਨ ਤੇ ਹਸਪਤਾਲ ਦੇ ਡਾਇਰੈਕਟਰ ਕਰ ਰਹੇ ਸਨ, ਜਿਨ੍ਹਾਂ ਦਾ ਸਮੂਹ ਨਗਰ ਵਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਡਾ. ਰੋਹਿਤ ਗੁਪਤਾ ਤੇ ਉਨ੍ਹਾਂ ਦੇ ਹਸਪਤਾਲ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦੇ ਹਾਂ। ਐਮ. ਐਸ. ਭੁੰਬਲਾ (ਸਾਬਕਾ ਸਰਪੰਚ) ਮਹਿੰਦਰਪਾਲ, ਤੇਲੂ ਰਾਮ, ਰੌਸ਼ਨ ਲਾਲ ਠੇਕੇਦਾਰ ਆਦਿ ਪਿੰਡ ਦੇ ਮੁਹਤਬਰ ਪਤਵੰਤੇ ਮੌਕੇ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਖਸਤਾ ਹਾਲਤ ਸੜਕਾਂ ਨੂੰ ਬਣਵਾਉਣ ਵਾਸਤੇ ਇਲਾਕੇ ਭਰ ਦੇ ਲੋਕ ਹੋਏ ਇਕਜੁੱਟ ਅਗਲੀ ਖ਼ਬਰ ਸੰਧਵਾਂ ਤੋਂ ਸ਼ਰਧਾਲੂਆਂ ਦਾ ਜਥਾ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸਰਪੰਚ ਡਾ. ਜਗਨ ਨਾਥ ਹੀਰਾ ਦੀ ਅਗਵਾਈ ਹੇਠ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।