ਭਾਜਪਾ ਦ੍ਰਿੜ ਇਰਾਦੇ ਨਾਲ ਪੰਜਾਬ ਵਿੱਚੋਂ ਨਸ਼ਿਆਂ ਦਾ ਕੋਹੜ ਵੱਢਣ ਲਈ ਤੱਤਪਰ -ਐਡਵੋਕੇਟ ਲੱਕੀ, ਜਸਵੰਤ ਵਰਿਆਮ
ਬਲਾਚੌਰ, 15 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਪੰਜਾਬ ਦੀ ਨਿਘਰ ਰਹੀ ਹਾਲਾਤ ਬਾਰੇ ਬਹੁਤ ਫਿਕਰਮੰਦ ਹੈ। ਪੰਜਾਬ ਵਿੱਚ ਸਿੰਥੇਟਿਕ ਨਸ਼ਾ ਭਾਵ ਚਿੱਟੇ ਦੀ ਸਪਲਾਈ ਦੁੱਧ ਵਾਂਗੂ ਘਰ-ਘਰ ਹੋ ਰਹੀ ਹੈ, ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ।
ਬਲਾਚੌਰ, 15 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਪੰਜਾਬ ਦੀ ਨਿਘਰ ਰਹੀ ਹਾਲਾਤ ਬਾਰੇ ਬਹੁਤ ਫਿਕਰਮੰਦ ਹੈ। ਪੰਜਾਬ ਵਿੱਚ ਸਿੰਥੇਟਿਕ ਨਸ਼ਾ ਭਾਵ ਚਿੱਟੇ ਦੀ ਸਪਲਾਈ ਦੁੱਧ ਵਾਂਗੂ ਘਰ-ਘਰ ਹੋ ਰਹੀ ਹੈ, ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਇਸ ਵਕਤ ਪੰਜਾਬ ਦੀ ਜਵਾਨੀ ਬੁਰੀ ਤਰ੍ਹਾਂ ਨਸ਼ੇ ਦੀ ਗ੍ਰਿਫਤ ਵਿੱਚ ਆ ਚੁੱਕੀ ਹੈ। ਅਜਿਹੇ ਹਾਲਾਤਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਵਲੋ ਪੰਜਾਬੀਆਂ ਦੀ ਬਾਂਹ ਫੜਨਾ ਸ਼ਲਾਘਾਯੋਗ ਹੈ ਜਿਸ ਲਈ ਪੰਜਾਬ ਹਮੇਸ਼ਾ ਹੀ ਬੀ.ਜੇ.ਪੀ ਦਾ ਰਿਣੀ ਰਹੇਗਾ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਪ੍ਰਧਾਨ ਭਾਜਪਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਸਵੰਤ ਵਰਿਆਮ ਪ੍ਰਧਾਨ ਕਿਸਾਨ ਮੋਰਚਾ ਸ਼ਹੀਦ ਭਗਤ ਸਿੰਘ ਨਗਰ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨਾ ਦੱਸਿਆ ਕਿ ਕੁੱਝ ਦਿਨ ਪਹਿਲਾਂ ਸੂਬਾ ਪੰਜਾਬ ਸਕੱਤਰ ਮੀਨੂੰ ਸੇਠੀ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਹਨ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਨੌ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਐਡਵੋਕੇਟ ਅਮਨ ਰਾਣਾ ਜਨਰਲ ਸਕੱਤਰ, ਜਸਵੰਤ ਵਰਿਆਮ ਪ੍ਰਧਾਨ ਕਿਸਾਨ ਮੋਰਚਾ, ਡਾ. ਹਰਭਜਨ ਸਿੰਘ, ਬਾਬਾ ਗੁਰਮੀਤ ਸਿੰਘ, ਜਤਿੰਦਰ ਸਿੰਘ ਸੈਣੀ, ਜੱਸੀ ਮਹਾਲੋ, ਧਰਮਪਾਲ ਬੰਗਾ, ਨਿਰਮਲ ਰਾਜਪੂਤ ਅਤੇ ਨਰੇਸ਼ ਕੁਮਾਰ ਸ਼ਾਮਿਲ ਕੀਤੇ ਗਏ ਹਨ। ਸਰਗਰਮ ਨੇਤਾ ਜਸਵੰਤ ਵਰਿਆਮ ਪ੍ਰਧਾਨ ਜ਼ਿਲ੍ਹਾ ਕਿਸਾਨ ਮੋਰਚਾ ਨੇ ਦੱਸਿਆ ਨਸ਼ਾ ਮੁਕਤ ਪੰਜਾਬ ਅਭਿਆਨ ਦੀ ਯਾਤਰਾ ਜਦੋਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਵਿੱਚ ਦਾਖਲ ਹੋਵੇਗੀ, ਉਸ ਤੋਂ ਉਪਰੰਤ ਪਿੰਡ ਊਧਨਵਾਲ ਜਾਵੇਗੀ ਜਿਥੇ ਇੱਕ ਪ੍ਰੋਗਰਾਮ ਕਰਨ ਤੋਂ ਉਪਰੰਤ ਇਹ ਯਾਤਰਾ ਗੜ੍ਹੀਕਨਗੋਂ ਤੋਂ ਹੁੰਦਿਆਂ ਹੋਇਆਂ ਨਵਾਂਸ਼ਹਿਰ ਵਿੱਚ ਅੰਬੇਦਕਰ ਚੌਂਕ ਪਹੁੰਚ ਕੇ ਡਾ. ਅੰਬੇਦਕਰ ਨੂੰ ਨਤਮਸਤਕ ਹੁੰਦਿਆਂ ਹੋਇਆਂ ਸ਼ਰਧਾ ਦੇ ਫੁੱਲ ਭੇਟ ਕਰੇਗੀ। ਉਸ ਉਪਰੰਤ ਪੰਜਾਬ ਨਸ਼ਾ ਮੁਕਤ ਮੁਹਿੰਮ ਵਾਲੀ ਯਾਤਰਾ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖੜਕੜ ਕਲਾਂ ਜਾਵੇਗੀ ਤੇ ਜਿੱਥੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਿੱਜਦਾ ਕਰਨ ਤੋਂ ਉਪਰੰਤ ਮਸ਼ਾਲ ਮਾਰਚ ਜੋ ਸ਼ਹੀਦ ਦੇ ਸਮਾਰਕ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਦੇ ਘਰ ਤੱਕ ਕੱਢਿਆ ਜਾਵੇਗਾ। ਰਾਜਵਿੰਦਰ ਸਿੰਘ ਲੱਕੀ ਪ੍ਰਧਾਨ ਬੀ.ਜੇ.ਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਸਮੁੱਚੇ ਜ਼ਿਲ੍ਹਾ ਨਿਵਾਸੀਆਂ ਨੂੰ ਇਸ ਸੰਮੇਲਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ।