13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਾਇਓ ਗੈਸ ਪਲਾਂਟ ਦੇ ਵਿਰੋਧ ’ਚ ਕਿਰਤੀ ਕਿਸਾਨ ਯੂਨੀਅਨ ਵਲੋਂ ਵੱਖ-ਵੱਖ ਪਿੰਡਾਂ ’ਚ ਵਿਰੋਧ ਮਤੇ ਪਾਏ

ਉਸਮਾਨਪੁਰ/ਜਾਡਲਾ, 12 ਸਤੰਬਰ (ਸੰਦੀਪ ਮਝੂਰ, ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਜਾਡਲਾ ਵਿਖੇ ਲਗਾਏ ਜਾ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ’ਚ ਪਿੰਡ ਉਸਮਾਨਪੁਰ, ਮਜਾਰਾ ਕਲਾਂ ਤੇ ਸ਼ਹਾਬਪੁਰ ਵਿਖੇ ਗ੍ਰਾਮ ਸਭਾਵਾਂ ਵਲੋਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਬੈਂਸ ਦੀ ਅਗਵਾਈ ਵਿਚ ਵਿਰੋਧ ਮਤੇ ਪਾਏ ਗਏ। ਉਨ੍ਹਾਂ ਕਿਹਾ ਕਿ ਉਕਤ ਪਲਾਂਟ ਲੱਗਣ ਨਾਲ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਭਵਿੱਖ ਵਿਚ ਹੋਣ ਵਾਲਿਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

ਅਜੀਤ ਡੈਸਕ 13-09-2026
ਉਸਮਾਨਪੁਰ/ਜਾਡਲਾ, 12 ਸਤੰਬਰ (ਸੰਦੀਪ ਮਝੂਰ, ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਜਾਡਲਾ ਵਿਖੇ ਲਗਾਏ ਜਾ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ’ਚ ਪਿੰਡ ਉਸਮਾਨਪੁਰ, ਮਜਾਰਾ ਕਲਾਂ ਤੇ ਸ਼ਹਾਬਪੁਰ ਵਿਖੇ ਗ੍ਰਾਮ ਸਭਾਵਾਂ ਵਲੋਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਬੈਂਸ ਦੀ ਅਗਵਾਈ ਵਿਚ ਵਿਰੋਧ ਮਤੇ ਪਾਏ ਗਏ। ਉਨ੍ਹਾਂ ਕਿਹਾ ਕਿ ਉਕਤ ਪਲਾਂਟ ਲੱਗਣ ਨਾਲ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਭਵਿੱਖ ਵਿਚ ਹੋਣ ਵਾਲਿਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਉਕਤ ਬਾਇਓ ਗੈਸ ਪਲਾਂਟ ਦੇ ਵਿਰੋਧ ਵਿਚ ਅਗਾਮੀ ਦਿਨਾਂ ਵਿਚ ਆਸ ਪਾਸ ਦੇ 26 ਪਿੰਡਾਂ ਵਿਚ ਜਾ ਕੇ ਗ੍ਰਾਮ ਸਭਾਵਾਂ ਦੇ ਵਿਰੋਧ ਮਤੇ ਪਾਏ ਜਾਣਗੇ। ਉਪਰੰਤ ਡਿਪਟੀ ਕਮਿਸ਼ਨਰ ਸ. ਭ. ਸ ਨਗਰ ਨੂੰ ਇਕ ਵਫਦ ਵਲੋਂ ਮਿਲ ਕੇ ਬਾਇਓ ਗੈਸ ਪਲਾਂਟ ਤੋਂ ਇਲਾਕੇ ਅਤੇ ਆਸ-ਪਾਸ ਦੇ ਸੱਤ ਕਿਲੋਮੀਟਰ ਦੇ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀਆਂ ਬਾਰੇ ਜਾਣੂੰ ਕਰਵਾਇਆ ਜਾਵੇਗਾ ਅਤੇ ਵਿਰੋਧ ਮਤੇ ਦਿਖਾਏ ਜਾਣਗੇ ਕਿ ਜੇਕਰ ਲੋਕ ਤਿਆਰ ਨਹੀਂ ਹਨ ਤਾਂ ਬਾਇਓ ਗੈਸ ਪਲਾਟ ਜ਼ਬਰਦਸਤੀ ਨਹੀਂ ਲਗਾਇਆ ਜਾ ਸਕਦਾ। ਇਸ ਮੌਕੇ ਜਗਦੇਵ ਸਿੰਘ, ਮਨਜੀਤ ਸਿੰਘ, ਪਰਗਟ ਸਿੰਘ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ ਪੰਚ, ਦੀਦਾਰ ਸਿੰਘ, ਕੁਲਵੰਤ ਸਿੰਘ, ਸਲਿੰਦਰ ਸਿੰਘ ਸਰਪੰਚ ਸਹਾਬਪੁਰ, ਸਰਬਜੀਤ ਸਿੰਘ ਫੌਜੀ, ਪ੍ਰੇਮ ਸਿੰਘ ਖਾਲਸਾ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਜਥੇਦਾਰ ਤਾਰਾ ਸਿੰਘ, ਮਾਨ ਬਾਬਾ ਫਤਿਹ ਸਿੰਘ, ਡਾ. ਗੁਰਮੀਤ ਸਿੰਘ ਸਰਾਂ, ਹਰਬੰਸ ਸਿੰਘ, ਜੀਤ ਸਿੰਘ ਪ੍ਰਧਾਨ ਗੁਰਦੁਆਰਾ ਮਜਾਰਾ ਕਲਾਂ, ਸਤਨਾਮ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੇ ਹੋਣਹਾਰ ਵਿਦਿਆਰਥੀ ਮਨਪ੍ਰੀਤ ਕੌਰ, ਕਨਿਕਾ, ਮਨਜੋਤ ਸਿਆਣ, ਮੋਹਿਤ ਸਿੰਘ। ਭਾਈ ਸ... ਅਗਲੀ ਖ਼ਬਰ ਸਮੇਂ-ਸਮੇਂ ’ਤੇ ਸਰੀਰ ਦੀ ਜਾਂਚ ਕਰਵਾਉਣੀ ਜ਼ਰੂਰੀ-ਡਾ. ਵਿਵੇਕ ਗੁੰਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।